ਸਾਹਮਣੇ ਆਇਆ ਨੀਰੂ ਬਾਜਵਾ ਦੇ 'ਮੁੜ ਮਾਂ ਬਣਨ' ਵਾਲੇ ਪੋਸਟ ਦਾ ਸੱਚ, ਜਾਣੋਂ ਪੂਰੀ ਖ਼ਬਰ

Written by  Pushp Raj   |  July 28th 2022 03:35 PM  |  Updated: July 28th 2022 03:35 PM

ਸਾਹਮਣੇ ਆਇਆ ਨੀਰੂ ਬਾਜਵਾ ਦੇ 'ਮੁੜ ਮਾਂ ਬਣਨ' ਵਾਲੇ ਪੋਸਟ ਦਾ ਸੱਚ, ਜਾਣੋਂ ਪੂਰੀ ਖ਼ਬਰ

Truth behind Neeru Bajwa's going to be a MOM Post: ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਆਪਣੀ ਚੰਗੀ ਅਦਾਕਾਰੀ ਲਈ ਬੇਹੱਦ ਮਸ਼ਹੂਰ ਹੈ। ਹਾਲ ਹੀ ਵਿੱਚ ਨੀਰੂ ਬਾਜਵਾ ਨੇ ਸੋਸ਼ਲ ਮੀਡੀਆ ਉੱਤੇ ਇੱਕ ਅਜਿਹੀ ਪੋਸਟ ਪਾਈ ਹੈ ਜਿਸ ਨੂੰ ਵੇਖ ਕੇ ਫੈਨਜ਼ ਦੁਚਿੱਤੀ ਵਿੱਚ ਪੈ ਗਏ ਹਨ। ਫੈਨਜ਼ ਇਹ ਜਾਨਣ ਲਈ ਉਤਸ਼ਾਹਿਤ ਹਨ ਕਿ ਸੱਚਮੁੱਚ ਨੀਰੂ ਮੁੜ ਮਾਂ ਬਨਣ ਜਾ ਰਹੀ ਹੈ, ਹੁਣ ਫੈਨਜ਼ ਦੇ ਇਸ ਸਵਾਲ 'ਤੇ ਨੀਰੂ ਬਾਜਵਾ ਦੇ 'ਮੁੜ ਮਾਂ ਬਣਨ' ਵਾਲੀ ਪੋਸਟ ਦੀ ਸੱਚਾਈ ਦੱਸੀ ਹੈ।

image From instagram

ਹਾਲ ਹੀ ਵਿੱਚ ਨੀਰੂ ਬਾਜਵਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪੋਸਟ ਪਾਈ ਸੀ। ਨੀਰੂ ਦੀ ਇਸ ਪੋਸਟ ਨੇ ਫੈਨਜ਼ ਦਾ ਧਿਆਨ ਖਿੱਚ ਲਿਆ ਹੈ। ਨੀਰੂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਸੱਦਾ ਪੱਤਰ ਸ਼ੇਅਰ ਕਰਕੇ ਇੱਕ ਪੋਸਟ ਲਿਖੀ ਹੈ। ਇਸ ਪੋਸਟ ਦੇ ਕੈਪਸ਼ਨ ਵਿੱਚ ਨੀਰੂ ਬਾਜਵਾ ਨੇ ਲਿਖਿਆ, "Am so excited thohade naal eh news share kar rahi ah!! Surprise everyone… ❤️❤️❤️❤️❤️❤️❤️❤️"

ਅਦਾਕਾਰਾ ਦੀ ਇਹ ਪੋਸਟ ਪੜ੍ਹ ਕੇ ਫੈਨਜ਼ ਹੈਰਾਨ ਹੋ ਗਏ ਹਨ। ਜਿਥੇ ਇੱਕ ਪਾਸੇ ਕਈ ਫੈਨਜ਼ ਪੋਸਟ 'ਤੇ ਕਮੈਂਟ ਕਰਕੇ ਅਦਾਕਾਰਾ ਨੂੰ ਵਧਾਈਆਂ ਦੇ ਰਹੇ ਹਨ। ਉਥੇ ਹੀ ਕਈ ਫੈਨਜ਼ ਅਜੇ ਵੀ ਦੁਚਿੱਤੀ ਵਿੱਚ ਪੈ ਗਏ। ਫੈਨਜ਼ ਨੇ ਅਦਾਕਾਰਾ ਤੋਂ ਸਵਾਲ ਪੁੱਛਿਆ, ' ਕੀ ਤੁਸੀਂ ਸੱਚਮੁਚ ਮੁੜ ਮਾਂ ਬਨਣ ਵਾਲੀ ਹੈ। ' ਹੁਣ ਅਦਾਕਾਰਾ ਨੇ ਆਪਣੀ ਇੱਕ ਹੋਰ ਪੋਸਟ ਰਾਹੀਂ ਫੈਨਜ਼ ਨੂੰ ਇਸ ਸਵਾਲ ਦਾ ਜਵਾਬ ਦਿੱਤਾ ਹੈ।

image From instagram

ਆਪਣੀ 'ਮੁੜ ਮਾਂ ਬਨਣ ਵਾਲੀ' ਪੋਸਟ ਨੂੰ ਲੈ ਕੇ ਨੀਰੂ ਬਾਜਵਾ ਨੇ ਇੱਕ ਹੋਰ ਪੋਸਟ ਪਾਈ ਹੈ। ਇਸ ਪੋਸਟ ਵਿੱਚ ਨੀਰੂ ਨੇ ਆਪਣੀ ਪ੍ਰੈਗਨੈਂਸੀ ਦਾ ਸੱਚ ਦੱਸਿਆ ਹੈ। ਇਸ ਪੋਸਟ ਦੇ ਨਾਲ ਨੀਰੂ ਬਾਜਵਾ ਨੇ ਇੱਕ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ਫਿਲਮ ਦਾ ਨਾਮ ਹੈ ' Beautiful Billo'। ਇਸ ਫਿਲਮ ਦੇ ਪੋਸਟਰ ਵਿੱਚ ਨੀਰੂ ਬਾਜਵਾ ਦਾ ਫਿਲਮ ਤੋਂ ਫਰਸਟ ਲੁੱਕ ਵਿਖਾਈ ਦੇ ਰਿਹਾ ਹੈ, ਜਿਸ ਵਿੱਚ ਉਹ ਗਰਭਵਤੀ ਨਜ਼ਰ ਆ ਰਹੀ ਹੈ।

ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਨੀਰੂ ਬਾਜਵਾ ਨੇ ਕੈਪਸ਼ਨ ਵਿੱਚ ਲਿਖਿਆ, 'Billo maa banan wali hai ji! 11 August nu Billo nu vadhiyaan den layi aa jaiyo sirf #ZEE5 te. #RajjKeVekho #BeautifulBillo"

ਨੀਰੂ ਬਾਜਵਾ ਦੀ ਇਹ ਪੋਸਟ ਸਾਹਮਣੇ ਆਉਣ ਮਗਰੋਂ ਉਸ ਦੀ ਚੌਥੀ ਪ੍ਰੈਗਨੈਂਸੀ ਦੀਆਂ ਅਟਕਲਾਂ ਬੰਦ ਹੋ ਗਈਆਂ ਹਨ। ਦਰਅਸਲ ਨੀਰੂ ਬਾਜਵਾ ਵੱਲੋਂ ਪਾਈ ਗਈ ਪਹਿਲੀ ਪੋਸਟ ਫਿਲਮ ਪ੍ਰਮੋਸ਼ਨ ਦਾ ਹਿੱਸਾ ਸੀ। ਇਸ ਦੇ ਨਾਲ ਹੀ ਅਦਾਕਾਰਾ ਨੇ ਫੈਨਜ਼ ਨੂੰ ਫਿਲਮ ਦੀ ਰਿਲੀਜ਼ ਡੇਟ ਬਾਰੇ ਵੀ ਜਾਣਕਾਰੀ ਦਿੱਤੀ ਹੈ।

image From instagram

ਹੋਰ ਪੜ੍ਹੋ: ਕੀ ਮੁੜ ਮਾਂ ਬਨਣ ਵਾਲੀ ਹੈ ਨੀਰੂ ਬਾਜਵਾ? ਅਦਾਕਾਰਾ ਦੀ ਇੰਸਟਾ ਪੋਸਟ ਵੇਖ ਦੁਚਿੱਤੀ 'ਚ ਪਏ ਫੈਨਜ਼

ਫਿਲਮ ਦਾ ਪ੍ਰੀਮੀਅਰ 11 ਅਗਸਤ ਨੂੰ OTT Platform Zee5 'ਤੇ ਰਿਲੀਜ਼ ਹੋਵੇਗੀ। ਦੱਸ ਦਈਏ ਨੀਰੂ ਬਾਜਵਾ ਜਲਦ ਹੀ ਫ਼ਿਲਮ ਲੌਂਗ ਲਾਚੀ 2 ਵਿੱਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਨੀਰੂ ਬਾਜਵਾ ਗੁਰਨਾਮ ਭੁੱਲਰ ਤੇ ਪੰਜਾਬ ਦੇ ਹੋਰਨਾਂ ਕਲਾਕਾਰਾਂ ਨਾਲ ਨਵੇਂ ਪ੍ਰੋਜੈਕਟਸ ਉੱਤੇ ਕੰਮ ਕਰ ਰਹੀ ਹੈ।

 

View this post on Instagram

 

A post shared by Neeru Bajwa (@neerubajwa)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network