ਕੀ ਮੁੜ ਮਾਂ ਬਨਣ ਵਾਲੀ ਹੈ ਨੀਰੂ ਬਾਜਵਾ? ਅਦਾਕਾਰਾ ਦੀ ਇੰਸਟਾ ਪੋਸਟ ਵੇਖ ਦੁਚਿੱਤੀ 'ਚ ਪਏ ਫੈਨਜ਼

written by Pushp Raj | July 28, 2022

Neeru Bajwa going to be a MOM again: ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਆਪਣੀ ਚੰਗੀ ਅਦਾਕਾਰੀ ਲਈ ਬੇਹੱਦ ਮਸ਼ਹੂਰ ਹੈ। ਹਾਲ ਹੀ ਵਿੱਚ ਨੀਰੂ ਬਾਜਵਾ ਨੇ ਸੋਸ਼ਲ ਮੀਡੀਆ ਉੱਤੇ ਇੱਕ ਅਜਿਹੀ ਪੋਸਟ ਪਾਈ ਹੈ ਜਿਸ ਨੂੰ ਵੇਖ ਕੇ ਫੈਨਜ਼ ਦੁਚਿੱਤੀ ਵਿੱਚ ਪੈ ਗਏ ਹਨ। ਆਖਿਰ ਨੀਰੂ ਬਾਜਵਾ ਨੇ ਅਜਿਹੀ ਕੀ ਪੋਸਟ ਪਾਈ ਹੈ, ਆਓ ਜਾਣਦੇ ਹਾਂ।

image From instagram

ਨੀਰੂ ਬਾਜਵਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਨੀਰੂ ਬਾਜਵਾ ਆਪਣੇ ਪਤੀ ਤੇ ਆਪਣੀਆਂ ਤਿੰਨ ਧੀਆਂ ਨਾਲ ਲੰਡਨ ਵਿੱਚ ਛੂੱਟੀਆਂ ਦਾ ਆਨੰਦ ਮਾਣ ਰਹੀ ਸੀ। ਛੂੱਟੀਆਂ ਤੋਂ ਬਾਅਦ ਨੀਰੂ ਬਾਜਵਾ ਮੁੜ ਆਪਣੇ ਅਪਕਮਿੰਗ ਪ੍ਰੋਜੈਕਟਸ ਉੱਤੇ ਕੰਮ ਕਰ ਰਹੀ ਹੈ।

ਹਾਲ ਹੀ ਵਿੱਚ ਨੀਰੂ ਬਾਜਵਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪੋਸਟ ਪਾਈ ਹੈ। ਨੀਰੂ ਦੀ ਇਸ ਪੋਸਟ ਨੇ ਫੈਨਜ਼ ਦਾ ਧਿਆਨ ਖਿੱਚ ਲਿਆ ਹੈ। ਨੀਰੂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਸੱਦਾ ਪੱਤਰ ਸ਼ੇਅਰ ਕਰਕੇ ਇੱਕ ਪੋਸਟ ਲਿਖੀ ਹੈ। ਇਸ ਪੋਸਟ ਦੇ ਕੈਪਸ਼ਨ ਵਿੱਚ ਨੀਰੂ ਬਾਜਵਾ ਨੇ ਲਿਖਿਆ, "Am so excited thohade naal eh news share kar rahi ah!! Surprise everyone… ❤️❤️❤️❤️❤️❤️❤️❤️"

image From instagram

ਇਸ ਪੋਸਟ ਦੇ ਵਿੱਚ ਨੀਰੂ ਬਾਜਵਾ ਨੇ ਇੱਕ ਮੋਸ਼ਨ ਪਿਕਚਰ ਸ਼ੇਅਰ ਕੀਤੀ ਹੈ। ਇਸ ਵਿੱਚ ਇੱਕ ਤਸਵੀਰ ਸੋਨੋਗ੍ਰਾਫੀਦੀ ਹੈ, ਜਿਸ ਵਿੱਚ ਨਿੱਕ ਜਿਹਾ ਅਣਜਨਮਿਆ ਬੱਚਾ ਵਿਖਾਈ ਦੇ ਰਹਾ ਹੈ। ਇਸ ਦੇ ਨਾਲ ਹੀ ਦੂਜੀ ਤਸਵੀਰ ਇੱਕ ਸੱਦਾ ਪੱਤਰ ਹੈ। ਇਸ ਤਸਵੀਰ ਦੇ ਵਿੱਚ ਲਿਖਿਆ ਹੋਇਆ ਹੈ। " ਰੱਬ ਦੀ ਮਿਹਰ ਹੈ, ਮੈਂ ਮੁੜ ਮਾਂ ਬਨਣ ਵਾਲੀ ਹਾਂ, ਬੇਬੀ ਸ਼ਾਵਰ ਵਿੱਚ ਮੈਨੂੰ ਜੁਆਇਨ ਕਰੋ। ਇਸ ਦੇ ਨਾਲ ਹੀ ਅਗਲੀ ਲਾਈਨ ਦੇ ਵਿੱਚ ਲਿਖਿਆ ਗਿਆ ਹੈ ਕਿ ਅੱਗੇ ਦੀ ਖ਼ਬਰ ਜਾਨਣ ਲਈ ਜੁੜੇ ਰਹੋ! ਇਸ ਸੱਦਾ ਪੱਤਰ ਉੱਤੇ ਆਖਰੀ ਲਾਈਨਾਂ ਵਿੱਚ ਲਿਖਿਆ ਗਿਆ ਹੈ ਆਓ ਜੀ ਇਹ ਖੁਸ਼ੀ ਮੇਰੇ ਨਾਲ ਸੈਲੀਬ੍ਰੇਟ ਕਰੋ! "

ਅਦਾਕਾਰਾ ਦੀ ਇਹ ਪੋਸਟ ਪੜ੍ਹ ਕੇ ਫੈਨਜ਼ ਹੈਰਾਨ ਹੋ ਗਏ ਹਨ। ਜਿਥੇ ਇੱਕ ਪਾਸੇ ਕਈ ਫੈਨਜ਼ ਪੋਸਟ 'ਤੇ ਕਮੈਂਟ ਕਰਕੇ ਅਦਾਕਾਰਾ ਨੂੰ ਵਧਾਈਆਂ ਦੇ ਰਹੇ ਹਨ। ਉਥੇ ਹੀ ਕਈ ਫੈਨਜ਼ ਅਜੇ ਵੀ ਦੁਚਿੱਤੀ ਵਿੱਚ ਪਏ ਹਨ। ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਅਦਾਕਾਰਾ ਤੋਂ ਸਵਾਲ ਪੁੱਛਿਆ, ' ਕੀ ਤੁਸੀਂ ਸੱਚਮੁਚ ਮੁੜ ਮਾਂ ਬਨਣ ਵਾਲੇ ਹੋ। ' ਜ਼ਿਆਦਾਤਰ ਫੈਨਜ਼ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਇਹ ਕਿਸੇ ਫਿਲਮ ਦੀ ਪ੍ਰਮੋਸ਼ਨ ਲਈ ਪਬਲਿਕ ਸਟੰਟ ਹੈ।

image From instagram

ਹੋਰ ਪੜ੍ਹੋ: ਬ੍ਰੇਅਕਪ ਤੋਂ ਬਾਅਦ ਸ਼ਮਿਤਾ ਸੈੱਟੀ ਨੇ ਰਾਕੇਸ਼ ਬਾਪਟ ਲਈ ਆਖੀ ਇਹ ਗੱਲ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਨੀਰੂ ਬਾਜਵਾ ਕੀ ਸੱਚਮੁੱਚ ਮੁੜ ਮਾਂ ਬਨਣ ਵਾਲੀ ਹੈ ਤੇ ਆਪਣੇ ਚੌਥੇ ਬੱਚੇ ਦਾ ਸਵਾਗਤ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਬਾਰੇ ਅਦਾਕਾਰਾ ਨੇ ਕੁਝ ਵੀ ਸੱਪਸ਼ਟ ਨਹੀਂ ਦੱਸਿਆ ਹੈ। ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਨੀਰੂ ਬਾਜਵਾ ਪ੍ਰੈਗਨੈਂਟ ਹੈ ਜਾਂ ਫਿਰ ਇਹ ਫਿਲਮੀ ਸਟੰਟ ਹੈ।

ਦੱਸ ਦਈਏ ਨੀਰੂ ਬਾਜਵਾ ਜਲਦ ਹੀ ਫ਼ਿਲਮ ਲੌਂਗ ਲਾਚੀ 2 ਵਿੱਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਨੀਰੂ ਬਾਜਵਾ ਗੁਰਨਾਮ ਭੁੱਲਰ ਤੇ ਪੰਜਾਬ ਦੇ ਹੋਰਨਾਂ ਕਲਾਕਾਰਾਂ ਨਾਲ ਨਵੇਂ ਪ੍ਰੋਜੈਕਟਸ ਉੱਤੇ ਕੰਮ ਕਰ ਰਹੀ ਹੈ।

 

View this post on Instagram

 

A post shared by Neeru Bajwa (@neerubajwa)

You may also like