ਬ੍ਰੇਅਕਪ ਤੋਂ ਬਾਅਦ ਸ਼ਮਿਤਾ ਸੈੱਟੀ ਨੇ ਰਾਕੇਸ਼ ਬਾਪਟ ਲਈ ਆਖੀ ਇਹ ਗੱਲ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

Written by  Pushp Raj   |  July 28th 2022 11:26 AM  |  Updated: July 28th 2022 11:26 AM

ਬ੍ਰੇਅਕਪ ਤੋਂ ਬਾਅਦ ਸ਼ਮਿਤਾ ਸੈੱਟੀ ਨੇ ਰਾਕੇਸ਼ ਬਾਪਟ ਲਈ ਆਖੀ ਇਹ ਗੱਲ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

Shamita Shetty and Raqesh Bapat breakup: ਬਿੱਗ ਬੌਸ ਫੇਮ ਅਤੇ ਬਾਲੀਵੁੱਡ ਦੀ ਮਸ਼ਹੂਰ ਜੋੜੀ ਸ਼ਮਿਤਾ ਸ਼ੈੱਟੀ ਤੇ ਰਾਕੇਸ਼ ਬਾਪਟ ਦੇ ਰਿਲੇਸ਼ਨਸ਼ਿਪ ਵਿੱਚ ਦਰਾਰ ਆ ਗਈ ਹੈ। ਜਿਥੇ ਇੱਕ ਪਾਸੇ ਰਾਕੇਸ਼ ਬਾਪਟ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਪਾ ਕੇ ਸ਼ਮਿਤਾ ਨਾਲ ਬ੍ਰੇਅਕਪ ਦਾ ਐਲਾਨ ਕੀਤਾ। ਇਸ ਮਗਰੋ ਹੁਣ ਸ਼ਮਿਤਾ ਸ਼ੈੱਟੀ ਦਾ ਰਿਐਕਸ਼ਨ ਵੀ ਸਾਹਮਣੇ ਆਇਆ ਹੈ।

image From instagram

ਸ਼ਮਿਤਾ ਸ਼ੈੱਟੀ ਨੇ ਸੋਸ਼ਲ ਮੀਡੀਆ 'ਤੇ ਰਾਕੇਸ਼ ਬਾਪਟ ਨਾਲ ਆਪਣੇ ਬ੍ਰੇਕਅੱਪ ਦਾ ਖੁੱਲ੍ਹ ਕੇ ਐਲਾਨ ਕੀਤਾ ਹੈ। ਇਸ ਪੋਸਟ ਰਾਹੀਂ ਸ਼ਮਿੱਤਾ ਨੇ ਦੱਸਿਆ ਹੈ ਕਿ ਉਹ ਅਤੇ ਰਾਕੇਸ਼ ਬਾਪਟ ਹੁਣ ਇਕੱਠੇ ਨਹੀਂ ਹਨ। ਇੱਥੇ ਰਾਕੇਸ਼ ਨੇ ਵੀ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਬਿੱਗ ਬੌਸ ਦੇ ਘਰ ਬਣੇ ਇਹ ਜੋੜੀ ਦੀ ਇੱਕ ਸਾਲ ਦੇ ਅੰਦਰ ਹੀ ਟੁੱਟ ਗਈ।

ਹੁਣ ਸ਼ਮਿਤਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਦੇ ਵਿੱਚ ਸ਼ਮਿਤਾ ਨੇ ਆਪਣੇ ਬ੍ਰੇਅਕਪ ਦਾ ਕਾਰਨ ਦੱਸਿਆ ਹੈ। ਸ਼ਮਿਤਾ ਨੇ ਬ੍ਰੇਕਅੱਪ ਤੋਂ ਬਾਅਦ ਇੱਕ ਪੋਸਟ ਸਾਂਝੀ ਕੀਤੀ ਅਤੇ ਲਿਖਿਆ ਹੈ, 'She s both hellfire and holy water , the flavour you taste depends on how you treat her ?'

ਹੁਣ ਸ਼ਮਿਤਾ ਵੱਲੋਂ ਕੀਤੀ ਗਈ ਇਹ ਪੋਸਟ ਰਾਕੇਸ਼ ਨਾਲ ਉਸ ਦੇ ਟੁੱਟੇ ਰਿਸ਼ਤੇ ਦੇ ਕਈ ਰਾਜ਼ ਖੋਲ੍ਹਦੀ ਨਜ਼ਰ ਆ ਰਹੀ ਹੈ। ਸ਼ਮਿਤਾ ਦੀ ਇਸ ਪੋਸਟ ਤੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਅਦਾਕਾਰਾ ਨੇ ਅਸਿੱਧੇ ਤੌਰ 'ਤੇ ਰਾਕੇਸ਼ 'ਤੇ ਨਿਸ਼ਾਨਾ ਸਾਧਿਆ ਹੈ।

ਦੱਸ ਦਈਏ ਕਿ ਰਾਕੇਸ਼ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਪਾ ਕੇ ਸ਼ਮਿਤਾ ਨਾਲ ਬ੍ਰੇਕਅਪ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਸ਼ਮਿਤਾ ਨੇ ਵੀ ਨੇ ਆਪਣੀ ਇੰਸਟਾ ਸਟੋਰੀ ਉੱਤੇ ਲਿਖਿਆ ਸੀ, ' ਮੈਨੂੰ ਲੱਗਦਾ ਹੈ ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਰਾਕੇਸ਼ ਅਤੇ ਮੈਂ ਹੁਣ ਇਕੱਠੇ ਨਹੀਂ ਹਾਂ ਪਰ ਇਹ ਸੰਗੀਤ ਵੀਡੀਓ ਉਨ੍ਹਾਂ ਸਾਰੇ ਪ੍ਰਸ਼ੰਸਕਾਂ ਲਈ ਹੈ ਜਿਨ੍ਹਾਂ ਨੇ ਸਾਨੂੰ ਬਹੁਤ ਸਾਰਾ ਪਿਆਰ ਦਿੱਤਾ ਹੈ। ਕਿਰਪਾ ਕਰਕੇ ਨਿੱਜੀ ਤੌਰ 'ਤੇ ਇਸੇ ਤਰ੍ਹਾਂ ਆਪਣਾ ਪਿਆਰ ਬਣਾਈ ਰੱਖੋ, ਕੋਈ ਹੋਰ ਊਰਜਾ ਅਤੇ ਸੰਭਾਵਨਾਵਾਂ ਨਹੀਂ ਹਨ, ਤੁਹਾਡੇ ਸਾਰਿਆਂ ਦਾ ਪਿਆਰ ਅਤੇ ਧੰਨਵਾਦ।

ਸ਼ਮਿਤਾ ਦੀ ਪੋਸਟ ਮਗਰੋਂ ਇੱਕ ਘੰਟੇ ਬਾਅਦ ਹੀ ਰਾਕੇਸ਼ ਬਾਪਟ ਨੇ ਵੀ ਸੋਸ਼ਲ ਮੀਡੀਆ 'ਤੇ ਬ੍ਰੇਕਅੱਪ ਦਾ ਐਲਾਨ ਕੀਤਾ ਅਤੇ ਲਿਖਿਆ, 'ਮੈਂ ਤੁਹਾਡੇ ਸਾਰਿਆਂ ਨਾਲ ਇਹ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਮੈਂ ਅਤੇ ਸ਼ਮਿਤਾ ਹੁਣ ਇਕੱਠੇ ਨਹੀਂ ਹਾਂ, ਸਾਡੇ ਹਾਲਾਤ ਮੁਤਾਬਕ ਸਮਾਂ ਬਦਲ ਗਿਆ ਹੈ ਤੇ ਸਾਡੇ ਰਾਹ ਬਦਲ ਗਏ।'

image From instagram

ਹੋਰ ਪੜ੍ਹੋ: ਸਿੱਧੂ ਮੂਸੇ ਵਾਲਾ ਨੂੰ 'ਦਾਦਾ ਸਾਹਿਬ ਫਾਲਕੇ ਆਈਕੌਨਿਕ ਐਵਾਰਡ' ਨਾਲ ਕੀਤਾ ਗਿਆ ਸਨਮਾਨਿਤ, ਭੈਣ ਅਫਸਾਨਾ ਖਾਨ ਨੂੰ ਸੌਪਿਆ ਗਿਆ ਅਵਾਰਡ

ਰਾਕੇਸ਼ ਨੇ ਅੱਗੇ ਲਿਖਿਆ ਕਿ ਸਾਡਾ ਸਮਰਥਨ ਕਰਨ ਲਈ ਸਾਰੇ ਪਰਿਵਾਰ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ, ਇੱਕ ਨਿੱਜੀ ਵਿਅਕਤੀ ਹੋਣ ਦੇ ਨਾਤੇ, ਮੈਂ ਸਮਾਜਿਕ ਤੌਰ 'ਤੇ ਆਪਣੇ ਬ੍ਰੇਕਅੱਪ ਦਾ ਐਲਾਨ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਸ ਨਾਲ ਸਾਡੇ ਪ੍ਰਸ਼ੰਸਕਾਂ ਨੂੰ ਠੇਸ ਪਹੁੰਚੇਗੀ, ਮੈਂ ਧਿਆਨ ਰੱਖਦਾ ਹਾਂ ਕਿ ਇਸ ਨਾਲ ਤੁਹਾਡਾ ਦਿਲ ਜ਼ਰੂਰ ਟੁੱਟੇਗਾ ਪਰ ਮੈਂ ਉਮੀਦ ਕਰਦਾ ਹਾਂ ਕਿ ਨਿੱਜੀ ਤੌਰ 'ਤੇ ਸਾਡੇ ਦੋਵਾਂ 'ਤੇ ਤੁਹਾਡਾ ਪਿਆਰ ਹਮੇਸ਼ਾ ਬਣਿਆ ਰਹੇ'।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network