ਸਿੱਧੂ ਮੂਸੇ ਵਾਲਾ ਨੂੰ 'ਦਾਦਾ ਸਾਹਿਬ ਫਾਲਕੇ ਆਈਕੌਨਿਕ ਐਵਾਰਡ' ਨਾਲ ਕੀਤਾ ਗਿਆ ਸਨਮਾਨਿਤ, ਭੈਣ ਅਫਸਾਨਾ ਖਾਨ ਨੂੰ ਸੌਪਿਆ ਗਿਆ ਅਵਾਰਡ

written by Pushp Raj | July 28, 2022

Sidhu Moose Wala honored with 'Dada Sahib Phalke Iconic Award': ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਦੇਹਾਂਤ ਮਗਰੋਂ ਵੀ ਉਨ੍ਹਾਂ ਦੇ ਨਾਂਅ ਕਈ ਰਿਕਾਰਡ ਬਣ ਰਹੇ ਹਨ। ਹਾਲ ਹੀ ਵਿੱਚ ਇਹ ਖ਼ਬਰ ਹੈ ਕਿ ਲਹਿੰਦੇ ਪੰਜਾਬ ਤੋਂ ਬਾਅਦ ਮਰਹੂਮ ਗਾਇਕ ਨੂੰ ਭਾਰਤ ਵਿੱਚ ਇੱਕ ਹੋਰ ਉੱਚ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਹੁਣ ਗਾਇਕ ਸਿੱਧੂ ਮੂਸੇ ਵਾਲਾ ਨੂੰ 'ਦਾਦਾ ਸਾਹਿਬ ਫਾਲਕੇ ਆਈਕੌਨਿਕ ਐਵਾਰਡ' ਨਾਲ ਕੀਤਾ ਸਨਮਾਨਿਤ ਗਿਆ ਹੈ। ਇਹ ਅਵਾਰਡ ਉਨ੍ਹਾਂ ਦੀ ਭੈਣ ਅਫਸਾਨਾ ਖਾਨ ਨੂੰ ਸੌਪਿਆ ਗਿਆ ਹੈ।

ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ 29 ਮਈ ਨੂੰ ਗੋਲੀ ਮਾਰ ਕੇ ਕਤਲ ਕੀਤੇ ਗਏ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੂੰ 'ਦਾਦਾ ਸਾਹਿਬ ਫਾਲਕੇ ਆਈਕੌਨਿਕ ਐਵਾਰਡ' ਨਾਲ ਮਰਨ ਉਪਰੰਤ ਸਨਮਾਨਿਤ ਕੀਤਾ ਗਿਆ। ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਵੱਲੋਂ ਉਨ੍ਹਾਂ ਦੀ ਭੈਣ ਅਫਸਾਨਾ ਖਾਨ ਤੇ ਉਨ੍ਹਾਂ ਦੇ ਪਤੀ ਨੇ ਇਹ ਅਵਾਰਡ ਪ੍ਰਾਪਤ ਕੀਤਾ।

ਸਨਮਾਨ ਸਮਾਗਮ ਦੌਰਾਨ ਇਹ ਐਲਾਨ ਕੀਤਾ ਗਿਆ ਕਿ 'ਦਾਦਾ ਸਾਹਿਬ ਫਾਲਕੇ ਆਈਕੌਨਿਕ ਐਵਾਰਡ' ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੀ ਤਰਫੋਂ ਅਫਸਾਨਾ ਖਾਨ ਅਤੇ ਉਨ੍ਹਾਂ ਦੇ ਪਤੀ ਸਾਜ਼ ਨੂੰ ਦਿੱਤਾ ਜਾ ਰਿਹਾ ਹੈ।

ਭਰਾ ਵੱਲੋਂ ਇਹ ਸਨਮਾਨ ਪ੍ਰਾਪਤ ਕਰਨ ਦੌਰਾਨ ਗਾਇਕਾ ਅਫਸਾਨਾ ਖਾਨ ਬੇਹੱਦ ਭਾਵੁਕ ਵਿਖਾਈ ਦਿੱਤੀ। ਸਿੱਧੂ ਮੂਸੇ ਵਾਲਾ ਦੀ ਵੱਲੋਂ ਇਹ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ, ਅਫਸਾਨਾ ਖਾਨ ਨੇ ਮਰਹੂਮ ਗਾਇਕ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦਾ ਗੀਤ '295' ਗਾਇਆ ਅਤੇ 'ਥਾਪੀ' ਮਾਰ ਕੇ ਸ਼ਰਧਾਂਜਲੀ ਵੀ ਦਿੱਤੀ।

ਇਹ ਸਿੱਧੂ ਮੂਸੇਵਾਲਾ ਦੀ ਇੱਕ ਹੋਰ ਉਪਲਬਧੀ ਹੈ ਜੋ ਉਨ੍ਹਾਂ ਨੇ ਮਰਨ ਉਪਰੰਤ ਹਾਸਿਲ ਕੀਤੀ ਹੈ। ਗਾਇਕ ਦੀ ਮੌਤ ਨੂੰ ਲਗਭਗ ਦੋ ਮਹੀਨੇ ਹੋ ਗਏ ਹਨ ਅਤੇ ਅਜੇ ਤੱਕਨ੍ਹਾਂ ਦੇ ਫੈਨਜ਼ ਇਸ ਉੱਤੇ ਵਿਸ਼ਵਾਸ ਨਹੀਂ ਕਰ ਸਕੇ ਹਨ। ਫੈਨਜ਼ ਗੀਤਾਂ ਰਾਹੀਂ ਆਪਣੇ ਚਹੇਤੇ ਗਾਇਕ ਨੂੰ ਯਾਦ ਕਰਦੇ ਹਨ। ਮੂਸੇਵਾਲਾ ਦੇ ਗੀਤ ਅੱਜ ਵੀ ਲੋਕ ਸੁਣਦੇ ਅਤੇ ਪਸੰਦ ਕਰਦੇ ਹਨ। ਜਿਸ ਤਰ੍ਹਾਂ ਗਾਇਕ ਦੇ ਮਾਪਿਆਂ ਨੇ ਬੇਨਤੀ ਕੀਤੀ ਸੀ, ਲੋਕ ਉਸ ਨੂੰ ਆਪਣੇ ਦਿਲਾਂ ਵਿਚ ਜ਼ਿੰਦਾ ਰੱਖ ਰਹੇ ਹਨ।

Sidhu Moose Wala posthumously honoured with Dada Saheb Phalke Iconic Award

ਦੱਸ ਦਈਏ ਕਿ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਨੂੰ ਗੁਆਂਢੀ ਮੁਲਕ ਪਾਕਿਸਤਾਨ ਦੇ ਸਭ ਤੋਂ ਵੱਡੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਲਾਹੌਰ ਦੇ ਵਿੱਚ ਇੱਕ ਸਮਾਗਮ ਦੌਰਾਨ ਸਿੱਧੂ ਮੂਸੇਵਾਲਾ ਨੂੰ 'ਵਾਰਿਸ ਸ਼ਾਹ' ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

 

ਸ਼ੁੱਭਦੀਪ ਸਿੰਘ ਸਿੱਧੂ ਜਿਸ ਦਾ ਸਟੇਜ਼ੀ ਨਾਮ ਸਿੱਧੂ ਮੂਸੇਵਾਲਾ ਸੀ। ਉਨ੍ਹਾਂ ਨੇ ਆਪਣੇ ਨਾਮ ਨਾਲ ਆਪਣੇ ਪਿੰਡ ਦਾ ਨਾਮ ਜੋੜਿਆ ਹੋਇਆ ਸੀ। ਸਿੱਧੂ ਮੂਸੇਵਾਲਾ ਨੇ ਕਈ ਇੰਟਰਨੈਸ਼ਨਲ ਗਾਇਕਾਂ ਨਾਲ ਗੀਤ ਗਾਏ ਸਨ। ਸਿੱਧੂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ। ਸਿੱਧੂ ਗਾਇਕ ਦੇ ਨਾਲ ਗੀਤਕਾਰ ਵੀ ਸਨ, ਉਨ੍ਹਾਂ ਦੇ ਲਿਖੇ ਗੀਤ ਗਾ ਕੇ ਕਈ ਸਿੰਗਰਾਂ ਨੇ ਵਾਹ ਵਾਹੀ ਖੱਟੀ ਹੈ। ਗਾਇਕੀ ਦੇ ਨਾਲ ਸਿੱਧੂ ਮੂਸੇਵਾਲਾ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਸੀ।

Sidhu Moose Wala posthumously honoured with Dada Saheb Phalke Iconic Award

ਹੋਰ ਪੜ੍ਹੋ: ਨੰਬੀ ਨਾਰਾਇਣ ਬਣ ਬੱਚੇ ਨੇ ਦਿੱਤੀ ਪਰਫਾਰਮੈਂਸ , ਅਦਾਕਾਰ ਆਰ ਮਾਧਵਨ ਨੇ ਇੰਝ ਦਿੱਤਾ ਰਿਐਕਸ਼ਨ

29 ਮਈ ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਪਰਿਵਾਰ ਦੇ ਨਾਲ ਪੰਜਾਬੀ ਮਿਊਜ਼ਿਕ ਜਗਤ ਵੀ ਸਦਮੇ ‘ਚ ਹੈ।

You may also like