ਨੰਬੀ ਨਾਰਾਇਣ ਬਣ ਬੱਚੇ ਨੇ ਦਿੱਤੀ ਪਰਫਾਰਮੈਂਸ , ਅਦਾਕਾਰ ਆਰ ਮਾਧਵਨ ਨੇ ਇੰਝ ਦਿੱਤਾ ਰਿਐਕਸ਼ਨ

written by Pushp Raj | July 27, 2022

R Madhavan reacts as a child imitates Nambi Narayan: ਬਾਲੀਵੁੱਡ ਅਦਾਕਾਰ ਆਰ ਮਾਧਵਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਰਾਕੇਟਰੀ ਦਿ ਨਾਂਬੀ ਇਫੈਕਟ' ਦੇ ਕਾਰਨ ਸੁਰਖੀਆਂ ਵਿੱਚ ਬਣੇ ਹੋਏ ਹਨ। ਆਰ ਮਾਧਵਨ ਸਟਾਰਰ ਫਿਲਮ 'ਰਾਕੇਟਰੀ ਦਿ ਨਾਂਬੀ ਇਫੈਕਟ' ਇਸੇ ਮਹੀਨੇ ਰਿਲੀਜ਼ ਹੋਈ ਸੀ, ਇਸ ਫਿਲਮ ਵਿੱਚ ਲੋਕਾਂ ਨੇ ਆਰ ਮਾਧਵਨ ਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ। ਇਸ ਦਾ ਅਸਰ ਹੁਣ ਬੱਚਿਆਂ 'ਤੇ ਵੀ ਵਿਖਾਈ ਦਿੱਤਾ, ਜਦੋਂ ਇੱਕ ਬੱਚਾ ਆਪਣੇ ਸਕੂਲ ਪ੍ਰੋਗਰਾਮ ਵਿੱਚ ਵਿਗਿਆਨੀ ਨੰਬੀ ਨਾਰਾਇਣ ਬਣ ਕੇ ਆਇਆ।

Image Source: Twitter

ਜੇਕਰ ਇਸ ਫਿਲਮ ਦੀ ਗੱਲ ਕੀਤੀ ਜਾਵੇ ਤਾਂ ਤਨੂੰ ਵੇਡਸ ਮਨੂੰ', 'ਰਹਿਨਾ ਹੈ ਤੇਰੇ ਦਿਲ ਮੇਂ' ਵਰਗੀਆਂ ਰੋਮੈਂਟਿਕ ਫਿਲਮਾਂ 'ਚ ਚਾਕਲੇਟੀ ਬੁਆਏ ਬਣ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਆਰ ਮਾਧਵਨ ਨਵੇਂ ਅੰਦਾਜ਼ ਵਿਚ ਦਰਸ਼ਕਾਂ ਦੇ ਸਾਹਮਣੇ ਆਏ। ਇਸ ਫਿਲਮ ਦੇ ਵਿੱਚ ਉਹ ਦੇਸ਼ ਦੇ ਇੱਕ ਵੱਡੇ ਵਿਗਿਆਨੀ ਦੇ ਜੀਵਨ ਦੀ ਕਹਾਣੀ ਨੂੰ ਰੂਪਹਲੇ ਪਰਦੇ ਤੱਕ ਲਿਆਉਣ ਵਿੱਚ ਕਾਮਯਾਬ ਰਹੇ । ਉਨ੍ਹਾਂ ਦੀ ਫਿਲਮ 'ਰਾਕੇਟਰੀ ਦਿ ਨਾਂਬੀ ਇਫੈਕਟ' ਰਿਲੀਜ਼ ਹੋਣ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ 'ਤੇ ਛਾਈ ਰਹੀ।

ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰ ਆਰ ਮਾਧਵਨ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿੱਚ ਇੱਕ ਛੋਟਾ ਬੱਚਾ ਨੰਬੀ ਨਰਾਇਣਨ ਦੇ ਗੇਟਅੱਪ ਨਾਲ ਸਕੂਲ ਦੇ ਸਮਾਗਮ ਵਿੱਚ ਭਾਸ਼ਣ ਦਿੰਦਾ ਨਜ਼ਰ ਆ ਰਿਹਾ ਹੈ।

Image Source: Twitter

ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋਏ ਕਿ ਕਾਰਗਿਲ ਵਿਜੇ ਦਿਵਸ ਦੇ ਮੌਕੇ 'ਤੇ ਇੱਕ ਸਕੂਲ ਵਿੱਚ ਸਮਾਗਮ ਚੱਲ ਰਿਹਾ ਹੈ। ਇਹ ਬੱਚਾ ਨਕਲੀ ਚਿੱਟੀ ਦਾੜ੍ਹੀ ਅਤੇ ਲੰਬੇ ਵਾਲ ਪਾ ਕੇ ਸਟੇਜ 'ਤੇ ਆਉਂਦਾ ਹੈ ਅਤੇ ਨੰਬੀ ਨਾਰਾਇਣ ਦਾ ਰੂਪ ਬਣਾ ਕੇ ਆਪਣੀ ਪਰਫਾਰਮੈਂਸ ਦਿੰਦੇ ਹੋਏ ਭਾਸ਼ਣ ਦਿੰਦਾ ਹੈ। ਆਰ ਮਾਧਵਨ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਾਫੀ ਖੁਸ਼ ਨਜ਼ਰ ਆ ਰਹੇ ਹਨ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਆਰ ਮਾਧਵਨ ਨੇ ਲਿਖਿਆ, 'ਅਸੀਂ ਹਮੇਸ਼ਾ ਤੋਂ ਇਹੀ ਚਾਹੁੰਦੇ ਸੀ। ਕੀ ਸਕੂਲ ਦੇ ਬੱਚੇ ਨੰਬੀ ਨਰਾਇਣਨ ਬਾਰੇ ਜਾਣਦੇ ਹਨ। ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ।' ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਲੋਕ ਕਮੈਂਟ ਸੈਕਸ਼ਨ 'ਚ ਆਰ ਮਾਧਵਨ ਦੀ ਤਾਰੀਫ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਸੈਕਸ਼ਨ 'ਚ ਲਿਖਿਆ, 'ਇਹ ਸੱਚਮੁੱਚ ਇੱਕ ਫਿਲਮ ਦੀ ਸਫਲਤਾ ਹੈ।'

ਇੱਕ ਹੋਰ ਯੂਜ਼ਰ ਨੇ ਸਕੂਲ ਦੇ ਇੱਕ ਸਮਾਗਮ ਵਿੱਚ ਨੰਬੀ ਨਾਰਾਇਣ ਦੀ ਭੂਮਿਕਾ ਨਿਭਾ ਰਹੇ ਬੱਚੇ ਦੀ ਤਸਵੀਰਾਂ ਸਾਂਝੀ ਕੀਤੀਆਂ ਹਨ। ਯੂਜ਼ਰ ਨੇ ਲਿਖਿਆ, 'ਇਹ ਛੋਟਾ ਬੱਚਾ ਮੇਰਾ ਭਤੀਜਾ ਆਦੀ ਹੈ। ਤੁਹਾਡਾ ਅਜਿਹਾ ਕਰਨਾ ਉਸ ਲਈ ਬਹੁਤ ਪ੍ਰੇਰਨਾਦਾਇਕ ਅਤੇ ਉਤਸ਼ਾਹਜਨਕ ਹੋਵੇਗਾ। ਦੱਸ ਦਈਏ ਕਿ ਆਰ ਮਾਧਵਨ ਨੇ ਫਿਲਮ ਰਾਕੇਟਰੀ: ਦਿ ਨਾਂਬੀ ਇਫੈਕਟ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਅਤੇ ਇਸ ਫਿਲਮ ਨੂੰ ਬਾਕਸ ਆਫਿਸ 'ਤੇ ਜ਼ਬਰਦਸਤ ਰਿਸਪਾਂਸ ਮਿਲਿਆ ਸੀ।

Image Source: Twitter

ਹੋਰ ਪੜ੍ਹੋ: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਤਸਵੀਰ ਨਾਲ ਗ਼ਲਤ ਸੰਦੇਸ਼ ਲਿਖ ਆਨਲਾਈਨ ਵੇਚੀ ਜਾ ਰਹੀ ਟੀ-ਸ਼ਰਟ, ਫੈਨਜ਼ ਨੇ ਕੀਤਾ ਵਿਰੋਧ

ਦੱਸਣਯੋਗ ਹੈ ਕਿ ਫਿਲਮ ਦੀ ਕਹਾਣੀ ਰਾਕੇਟ ਵਿਗਿਆਨੀ ਨੰਬੀ ਨਾਰਾਇਣਨ ਦੇ ਜੀਵਨ 'ਤੇ ਆਧਾਰਿਤ ਸੀ ਅਤੇ ਇਸ 'ਚ ਨੰਬੀ ਨਾਰਾਇਣਨ ਦੇ ਜੀਵਨ 'ਚ ਵਾਪਰੀਆਂ ਸਾਰੀਆਂ ਹੈਰਾਨ ਕਰਨ ਵਾਲੀਆਂ ਘਟਨਾਵਾਂ ਨੂੰ ਦਿਖਾਇਆ ਗਿਆ ਸੀ। ਫਿਲਮ 'ਚ ਸੁਪਰਸਟਾਰ ਸ਼ਾਹਰੁਖ ਖਾਨ ਨੇ ਕੈਮਿਓ ਰੋਲ ਕੀਤਾ ਸੀ ਅਤੇ ਪਹਿਲੇ ਦਿਨ ਬੇਹੱਦ ਖਰਾਬ ਕਾਰੋਬਾਰ ਕਰਨ ਵਾਲੀ ਫਿਲਮ ਨੂੰ ਮਾਊਥ ਪਬਲੀਸਿਟੀ ਦੇ ਆਧਾਰ 'ਤੇ ਸਫਲਤਾ ਮਿਲੀ।

You may also like