ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਤਸਵੀਰ ਨਾਲ ਗ਼ਲਤ ਸੰਦੇਸ਼ ਲਿਖ ਆਨਲਾਈਨ ਵੇਚੀ ਜਾ ਰਹੀ ਟੀ-ਸ਼ਰਟ, ਫੈਨਜ਼ ਨੇ ਕੀਤਾ ਵਿਰੋਧ

written by Pushp Raj | July 27, 2022

T-Shirt sold on Online with Sushant Singh Rajput Pics: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਨੂੰ 2 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਅਜੇ ਵੀ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਭੁੱਲ ਨਹੀਂ ਸਕੇ ਹਨ। ਹਾਲ ਹੀ ਵਿੱਚ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਤਸਵੀਰ ਵਾਲੀਆਂ ਟੀ-ਸ਼ਰਟਸ ਆਨਲਾਈਨ ਸ਼ਾਪਿੰਗ ਵੈਬਸਾਈਟਸ 'ਤੇ ਵਿੱਕ ਰਹੀਆਂ ਹਨ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਅਦਾਕਾਰ ਦੇ ਫੈਨਜ਼ ਬੇਹੱਦ ਨਾਰਾਜ਼ ਹਨ।

Image Source: Twitter

ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਫੋਟੋ ਵਾਲੀ ਟੀ-ਸ਼ਰਟ ਫਲਿੱਪਕਾਰਟ ਅਤੇ ਐਮਾਜ਼ਾਨ ਵਰਗੀਆਂ ਆਨਲਾਈਨ ਸ਼ਾਪਿੰਗ ਵੈੱਬਸਾਈਟਾਂ 'ਤੇ ਵੇਚੀ ਜਾ ਰਹੀ ਹੈ। ਟੀ-ਸ਼ਰਟ 'ਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਫੋਟੋ ਨਾਲ ਇਤਰਾਜ਼ਯੋਗ ਸੰਦੇਸ਼ ਲਿਖਿਆ ਗਿਆ ਹੈ।

Image Source: Twitter

ਅਜਿਹੇ ਕੈਪਸ਼ਨ ਨਾਲ ਵੇਚੀ ਜਾ ਰਹੀ ਹੈ ਸੁਸ਼ਾਂਤ ਦੀ ਤਸਵੀਰ ਵਾਲੀ ਟੀ-ਸ਼ਰਟ
ਸੁਸ਼ਾਂਤ ਸਿੰਘ ਰਾਜਪੂਤ ਦੀ ਫੋਟੋ ਵਾਲੀ ਟੀ-ਸ਼ਰਟ 'ਤੇ ਇੱਕ ਇਤਰਾਜ਼ਯੋਗ ਸੰਦੇਸ਼ ਲਿਖਿਆ ਹੋਇਆ ਹੈ। ਟੀ-ਸ਼ਰਟ 'ਤੇ ਸਲੋਗਨ ਵਿੱਚ ਲਿਖਿਆ ਹੈ- ਡਿਪ੍ਰੈਸ਼ਨ ਡੁੱਬਣ ਵਾਂਗ ਹੈ। ਵੈੱਬਸਾਈਟ ਤੋਂ ਲਏ ਗਏ ਸਕਰੀਨ ਸ਼ਾਟ ਨੂੰ ਸ਼ੇਅਰ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, 'ਡੈਮ ਔਨ ਫਲਿੱਪਕਾਰਟ। ਤੁਸੀਂ ਇੱਕ ਅਜਿਹੇ ਵਿਅਕਤੀ ਦੇ ਅਕਸ ਨੂੰ ਖਰਾਬ ਕਰਨਾ ਚਾਹੁੰਦੇ ਹੋ ਜੋ ਆਪਣੇ ਆਪ ਨੂੰ ਬਚਾਉਣ ਲਈ ਇਸ ਸੰਸਾਰ ਵਿੱਚ ਮੌਜੂਦ ਨਹੀਂ ਹੈ।

ਨਾਰਾਜ਼ ਫੈਨਜ਼ ਨੇ ਆਨਲਾਈਨ ਸ਼ਾਪਿੰਗ ਵੈਬਸਾਈਟ ਦਾ ਕੀਤਾ ਬਾਈਕਾਟ
ਸੁਸ਼ਾਂਤ ਸਿੰਘ ਰਾਜਪੂਤ ਦੇ ਕਈ ਫੈਨਜ਼ ਵੈੱਬਸਾਈਟ ਦੇ ਸਕਰੀਨਸ਼ਾਟ ਲੈ ਕੇ ਟਵਿੱਟਰ 'ਤੇ ਸ਼ੇਅਰ ਕਰ ਰਹੇ ਹਨ ਅਤੇ ਈ-ਕਾਮਰਸ ਕੰਪਨੀਆਂ ਪ੍ਰਤੀ ਗੁੱਸਾ ਜ਼ਾਹਿਰ ਕਰ ਰਹੇ ਹਨ। ਅਦਾਕਾਰ ਦੇ ਫੈਨਜ਼ ਵੱਲੋਂ ਇਨ੍ਹਾਂ ਕੰਪਨੀਆਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਟਵਿੱਟਰ ਉੱਤੇ #BycottFlipcart ਅਤੇ #BycottAmazon ਟ੍ਰੈਂਡ ਕਰ ਰਿਹਾ ਹੈ।

Image Source: Twitter

ਹੋਰ ਪੜ੍ਹੋ: ਪਿਉ ਤੇ ਧੀ ਦੇ ਪਿਆਰ ਨੂੰ ਦਰਸਾਉਂਦੀ ਇਸ ਵੀਡੀਓ ਨੇ ਹਰ ਕਿਸੇ ਨੂੰ ਕੀਤਾ ਭਾਵੁਕ, ਵੇਖੋ ਵੀਡੀਓ

ਵੈੱਬਸਾਈਟ ਤੋਂ ਲਏ ਗਏ ਸਕਰੀਨ ਸ਼ਾਟ ਨੂੰ ਸ਼ੇਅਰ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, 'ਸੁਸ਼ਾਂਤ ਦੀ ਅਚਾਨਕ ਮੌਤ ਦੇ ਸਦਮੇ ਤੋਂ ਦੇਸ਼ ਅਜੇ ਉਭਰਿਆ ਨਹੀਂ ਹੈ। ਅਸੀਂ ਇਨਸਾਫ਼ ਲਈ ਆਪਣੀ ਆਵਾਜ਼ ਬੁਲੰਦ ਕਰਦੇ ਰਹਾਂਗੇ। ਫਲਿੱਪਕਾਰਟ ਨੂੰ ਇਸ ਮਾੜੀ ਹਰਕਤ ਲਈ ਸ਼ਰਮਿੰਦਾ ਹੋਣਾ ਚਾਹੀਦਾ ਹੈ ਅਤੇ ਮੁਆਫੀ ਮੰਗਣੀ ਚਾਹੀਦੀ ਹੈ ਕਿ ਅਜਿਹੀਆਂ ਚੀਜ਼ਾਂ ਮੁੜ ਨਹੀਂ ਦੁਹਰਾਈਆਂ ਜਾਣਗੀਆਂ।'

You may also like