ਵਿਜੇ ਦੇਵਰਕੋਂਡਾ ਦੀ ਫ਼ਿਲਮ 'ਲਾਈਗਰ' ਜਲਦ ਹੀ ਓਟੀਟੀ ਪਲੇਟਫਾਰਮ 'ਤੇ ਹੋਵੇਗੀ ਰਿਲੀਜ਼, ਜਾਣੋ ਕਦੋਂ ਤੇ ਕਿਥੇ ਦੇਖ ਸਕੋਗੇ ਫ਼ਿਲਮ

Reported by: PTC Punjabi Desk | Edited by: Pushp Raj  |  September 20th 2022 06:30 PM |  Updated: September 20th 2022 06:30 PM

ਵਿਜੇ ਦੇਵਰਕੋਂਡਾ ਦੀ ਫ਼ਿਲਮ 'ਲਾਈਗਰ' ਜਲਦ ਹੀ ਓਟੀਟੀ ਪਲੇਟਫਾਰਮ 'ਤੇ ਹੋਵੇਗੀ ਰਿਲੀਜ਼, ਜਾਣੋ ਕਦੋਂ ਤੇ ਕਿਥੇ ਦੇਖ ਸਕੋਗੇ ਫ਼ਿਲਮ

Liger OTT Release: ਵਿਜੇ ਦੇਵੀਕੋਂਡਾ ਅਤੇ ਅਨੰਨਿਆ ਪਾਂਡੇ ਦੀ ਫ਼ਿਲਮ 'ਲਾਈਗਰ' ਸਿਨੇਮਾਘਰਾਂ ਦੇ ਵਿੱਚ ਦਸਤਕ ਦੇ ਚੁੱਕੀ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਮਿਲੀ ਜੁਲੀ ਪ੍ਰਤੀਕਿਰਿਆ ਮਿਲੀ ਹੈ, ਪਰ ਅਜੇ ਵੀ ਕਈ ਦਰਸ਼ਕ ਹਨ, ਜੋਂ ਇਸ ਫ਼ਿਲਮ ਨੂੰ ਆਨਲਾਈਨ ਵੇਖਣਾ ਚਾਹੁੰਦੇ ਹਨ। ਵਿਜੇ ਦੇਵਰਕੋਂਡਾ ਦੀ ਇਹ ਫ਼ਿਲਮ 'ਲਾਈਗਰ' ਜਲਦ ਹੀ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਣ ਵਾਲੀ ਹੈ।

Liger: Here's how much Vijay Deverakonda charged for his pan-India film Image Source: Instagram

ਜਿਹੜੇ ਦਰਸ਼ਕ ਕਿਸੇ ਕਾਰਨ ਕਰਕੇ ਇਹ ਫ਼ਿਲਮ ਸਿਨੇਮਾਘਰਾਂ ਵਿੱਚ ਨਹੀਂ ਦੇਖ ਸਕੇ ਉਹ ਇਸ ਦੇ OTT ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਨੰਨਿਆ ਪਾਂਡੇ ਅਤੇ ਵਿਜੇ ਦੇਵਰਕੋਂਡਾ ਦੇ ਫੈਨਜ਼ ਲਈ ਇਹ ਖੁਸ਼ਖਬਰੀ ਹੈ ਕਿ ਜਲਦ ਹੀ ਇਹ ਫ਼ਿਲਮ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਣ ਵਾਲੀ ਹੈ।

Liger movie OTT platform and release date: Where to watch Vijay Deverakonda-starrer action flick online? Image source: Instagram

ਫ਼ਿਲਮ ਦੀ ਸਟਾਰ ਕਾਸਟ

ਇਸ ਫ਼ਿਲਮ ਦੇ ਵਿੱਚ ਵਿਜੇ ਦੇਵਰਕੋਂਡਾ ਦੇ ਨਾਲ-ਨਾਲ ਅਨਨਿਆ ਪਾਂਡੇ, ਰੌਨਿਤ ਰਾਏ, ਸਾਬਕਾ ਬਾਕਸਰ ਮਾਈਕ ਟਾਇਸਨ, ਰਾਮਇਆ ਕ੍ਰਿਸ਼ਨਨ ਲੀਡ ਰੋਲ ਵਿੱਚ ਨਜ਼ਰ ਆਉਂਣਗੇ। ਕਰਨ ਜੌਹਰ ਇਸ ਫ਼ਿਲਮ ਦੇ ਨਿਰਮਾਤਾਵਾਂ ਚੋਂ ਇੱਕ ਹਨ।

ਕਦੋਂ ਤੇ ਕਿਥੇ ਰਿਲੀਜ਼ ਹੋਵੇਗੀ ਫ਼ਿਲਮ

ਫ਼ਿਲਮ 'ਲਾਈਗਰ' 22 ਸਤੰਬਰ ਨੂੰ ਡਿਜ਼ਨੀ ਪਲਸ ਹੌਟਸਟਾਰ (Disney Hotstar) ਉੱਤੇ ਰਿਲੀਜ਼ ਹੋਵੇਗੀ। ਕਿਉਂਕਿ ਡਿਜ਼ਨੀ ਨੇ ਇਸ ਫ਼ਿਲਮ ਦੀ ਸਟ੍ਰੀਮਿੰਗ ਦੇ ਕਾਨੂੰਨੀ ਤੌਰ 'ਤੇ ਅਧਿਕਾਰ ਹਾਸਿਲ ਕੀਤੇ ਹਨ। ਡਿਜ਼ਨੀ 'ਤੇ ਇਹ ਫ਼ਿਲਮ ਹਿੰਦੀ ਭਾਸ਼ਾ ਦੇ ਵਿੱਚ ਰਿਲੀਜ਼ ਹੋਵੇਗੀ।

Image Source: Instagram

ਹੋਰ ਪੜ੍ਹੋ:ਵੇਖੋ ਵੀਡੀਓ: ਸ਼ਿਲਪਾ ਸ਼ੈੱਟੀ ਨੇ ਵ੍ਹੀਲਚੇਅਰ 'ਤੇ ਲੰਮੇਂ ਪੈ ਕੇ ਕੀਤੀ ਐਕਸਰਸਾਈਜ਼, ਵੀਡੀਓ ਹੋਈ ਵਾਇਰਲ

ਫ਼ਿਲਮ ਦੀ ਕਹਾਣੀ

ਫ਼ਿਲਮ ਦੇ ਵਿੱਚ ਵਿਜੇ ਦਾ ਅਗਰੈਸਿਵ ਅਤੇ ਐਕਸ਼ਨ ਲੁੱਕ ਵੇਖਣ ਨੂੰ ਮਿਲੇਗਾ। ਇਸ ਫ਼ਿਲਮ ਨੂੰ ਪੁਰੀ ਜਗਨਨਾਥ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੇ ਵਿੱਚ ਵਿਜੇ ਇੱਕ ਬਾਕਸਰ ਦੀ ਭੂਮਿਕਾ ਨਿਭਾ ਰਹੇ ਹਨ। ਇਹ ਇੱਕ ਬਾਕਸਰ ਦੇ ਸੰਘਰਸ਼ ਦੀ ਕਹਾਣੀ ਹੈ।


Popular Posts