ਵੇਖੋ ਵੀਡੀਓ: ਸ਼ਿਲਪਾ ਸ਼ੈੱਟੀ ਨੇ ਵ੍ਹੀਲਚੇਅਰ 'ਤੇ ਲੰਮੇਂ ਪੈ ਕੇ ਕੀਤੀ ਐਕਸਰਸਾਈਜ਼, ਵੀਡੀਓ ਹੋਈ ਵਾਇਰਲ

written by Pushp Raj | September 20, 2022

Shilpa Shetty does exercises on wheel chair: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਇਨ੍ਹੀਂ ਦਿਨੀਂ ਸਟ੍ਰੈਚਰ 'ਤੇ ਹੈ। ਇਸ ਦੇ ਬਾਵਜੂਦ ਅਭਿਨੇਤਰੀ ਆਪਣੀ ਰੋਜ਼ਾਨਾ ਵਰਕਆਊਟ ਰੂਟੀਨ ਨੂੰ ਬਿਲਕੁਲ ਵੀ ਮਿਸ ਨਹੀਂ ਕਰਦੀ। ਹੁਣ ਸ਼ਿਲਪਾ ਸ਼ੈੱਟੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਵ੍ਹੀਲਚੇਅਰ 'ਤੇ ਲੰਮੇਂ ਪੈ ਕੇ ਐਕਸਰਸਾਈਜ਼ ਕਰਦੀ ਹੋਈ ਨਜ਼ਰ ਆ ਰਹੀ ਹੈ।

Image Source : Instagram

ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਸ਼ਿਲਪਾ ਆਪਣੇ ਡੇਲੀ ਰੂਟੀਨ ਦੇ ਮੁਤਾਬਕ ਵ੍ਹੀਲਚੇਅਰ 'ਤੇ ਹੀ ਐਕਸਰਸਾਈਜ਼ ਕਰਦੀ ਹੋਈ ਨਜ਼ਰ ਆ ਰਹੀ ਹੈ।

ਹਾਲ ਹੀ ਵਿੱਚ ਇੱਕ ਸ਼ੂਟ ਦੇ ਦੌਰਾਨ ਸ਼ਿਲਪਾ ਸ਼ੈੱਟੀ ਦੀ ਇੱਕ ਲੱਤ 'ਚ ਫਰੈਕਚਰ ਹੋ ਗਿਆ ਸੀ। ਉਦੋਂ ਤੋਂ ਸ਼ਿਲਪਾ ਸ਼ੈੱਟੀ ਟੁੱਟੀ ਹੋਈ ਲੱਤ ਨਾਲ ਆਪਣੀ ਐਕਸਰਸਾਈਜ਼ ਅਤੇ ਯੋਗਾ ਦੇ ਵੀਡੀਓਜ਼ ਸ਼ੇਅਰ ਕਰ ਰਹੀ ਹੈ। ਹੁਣ ਅਦਾਕਾਰਾ ਨੇ ਇੱਕ ਵਾਰ ਫਿਰ ਆਪਣੀ ਰੂਟੀਨ ਐਕਸਰਸਾਈਜ਼ ਦਾ ਇੱਕ ਵੀਡੀਓ ਸ਼ੇਅਰ ਕਰਕੇ ਫੈਨਜ਼ ਨੂੰ ਪ੍ਰੇਰਿਤ ਕੀਤਾ ਹੈ।

Image Source : Instagram

ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਿਲਪਾ ਵ੍ਹੀਲਚੇਅਰ 'ਤੇ ਲੰਮੇਂ ਪੈ ਕੇ ਐਕਸਰਸਾਈਜ਼ ਕਰ ਰਹੀ ਹੈ। ਉਹ ਐਕਸਰਸਾਈਜ਼ ਵਿੱਚ ਕ੍ਰੰਚਿਸ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਹ ਫੈਨਜ਼ ਕ੍ਰੰਚਿਸ ਕਰਨ ਦਾ ਸਹੀ ਤਰੀਕਾ ਵੀ ਦੱਸ ਰਹੀ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਿਲਪਾ ਸ਼ੈੱਟੀ ਨੇ ਇੱਕ ਮਜ਼ੇਦਾਰ ਕੈਪਸ਼ਨ ਵੀ ਲਿਖਿਆ ਹੈ। ਅਦਾਕਾਰਾ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, "𝘉𝘢𝘪𝘵𝘩𝘦 𝘣𝘢𝘪𝘵𝘩𝘦 𝘬𝘺𝘢 𝘬𝘢𝘳𝘦𝘪𝘯🪑𝘒𝘢𝘳𝘯𝘢 𝘩𝘢𝘪 𝘬𝘶𝘤𝘩 𝘬𝘢𝘢𝘮 😓𝘔𝘰𝘯𝘥𝘢𝘺 𝘬𝘢 𝘱𝘶𝘳𝘢𝘢 𝘶𝘱𝘢𝘺𝘰𝘨 𝘩𝘰 𝘴𝘢𝘬𝘦 🫡 𝘐𝘴𝘪𝘭𝘪𝘺𝘦 𝘬𝘢𝘳𝘦𝘯𝘨𝘦 𝘵𝘩𝘰𝘥𝘢 𝘷𝘺𝘢𝘺𝘢𝘮 💪"

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸ਼ਿਲਪਾ ਸ਼ੈੱਟੀ ਦੀ ਕਈ ਵੀਡੀਓਜ਼ ਅਤੇ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਜਿਸ ਵਿੱਚ ਉਹ ਵ੍ਹੀਲਚੇਅਰ 'ਤੇ ਬੈਠ ਕੇ ਯੋਗਾ, ਜਿਮ ਵਿੱਚ ਵਰਕਆਊਟ ਅਤੇ ਕਸਰਤ ਕਰਦੀ ਹੋਈ ਨਜ਼ਰ ਆ ਰਹੀ ਹੈ।

Image Source : Instagram

ਹੋਰ ਪੜ੍ਹੋ: ਜਾਣੋ ਮਧੁਰ ਭੰਡਾਰਕਰ ਨੇ ਫ਼ਿਲਮ 'ਬਬਲੀ ਬਾਊਂਸਰ' ਬਨਾਉਣ ਦਾ ਕਿਉਂ ਲਿਆ ਫੈਸਲਾ, ਡਾਇਰੈਕਟਰ ਨੇ ਦੱਸੀ ਸੱਚਾਈ

ਸ਼ਿਲਪਾ ਦੀ ਇਸ ਵੀਡੀਓ ਨੂੰ ਵੇਖਣ ਮਗਰੋਂ ਫੈਨਜ਼ ਉਸ ਦੀ ਜਮ ਕੇ ਤਾਰੀਫ ਕਰ ਰਹੇ ਹਨ। ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ , ਰੋਹਿਤ ਸ਼ੈੱਟੀ ਦੀ ਫ਼ਿਲਮ ਦੀ ਸ਼ੂਟਿੰਗ ਦੇ ਸੈੱਟ 'ਤੇ ਜ਼ਖਮੀ ਹੋ ਗਈ ਸੀ। ਸੱਟ ਲੱਗਣ ਦੇ ਸਮੇਂ ਸ਼ਿਲਪਾ ਰੋਹਿਤ ਸ਼ੈੱਟੀ ਦੀ ਆਉਣ ਵਾਲੀ ਫ਼ਿਲਮ ਇੰਡੀਅਨ ਪੁਲਿਸ ਫੋਰਸ ਦੀ ਸ਼ੂਟਿੰਗ ਕਰ ਰਹੀ ਸੀ।

You may also like