ਜਾਣੋ ਮਧੁਰ ਭੰਡਾਰਕਰ ਨੇ ਫ਼ਿਲਮ 'ਬਬਲੀ ਬਾਊਂਸਰ' ਬਨਾਉਣ ਦਾ ਕਿਉਂ ਲਿਆ ਫੈਸਲਾ, ਡਾਇਰੈਕਟਰ ਨੇ ਦੱਸੀ ਸੱਚਾਈ

Written by  Pushp Raj   |  September 20th 2022 04:36 PM  |  Updated: September 20th 2022 05:25 PM

ਜਾਣੋ ਮਧੁਰ ਭੰਡਾਰਕਰ ਨੇ ਫ਼ਿਲਮ 'ਬਬਲੀ ਬਾਊਂਸਰ' ਬਨਾਉਣ ਦਾ ਕਿਉਂ ਲਿਆ ਫੈਸਲਾ, ਡਾਇਰੈਕਟਰ ਨੇ ਦੱਸੀ ਸੱਚਾਈ

Madhur Bhandarkar talk about film'Babli Bouncer': ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਡਾਇਰੈਕਟਰ ਮਧੁਰ ਭੰਡਾਰਕਰ ਦੀ ਫ਼ਿਲਮ 'ਬਬਲੀ ਬਾਊਂਸਰ' ਜਲਦ ਹੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਅਜਿਹੇ 'ਚ ਨੈਸ਼ਨਲ ਅਵਾਰਡ ਜੇਤੂ ਡਾਇਰੈਕਟਰ ਮਧੁਰ ਭੰਡਾਰਕਰ ਨੇ ਦੱਸਿਆ ਕਿ ਆਖ਼ਿਰ ਉਨ੍ਹਾਂ ਨੇ ਫ਼ਿਲਮ 'ਬਬਲੀ ਬਾਊਂਸਰ' ਬਨਾਉਣ ਦਾ ਫੈਸਲਾ ਕਿਉਂ ਲਿਆ।

Image Source : Instagram

ਡਾਇਰੈਕਟਰ ਮਧੁਰ ਭੰਡਾਰਕਰ ਸਲ ਦਾ ਕਹਿਣਾ ਹੈ ਕਿ ਉਹ ਅਸਲ ਜ਼ਿੰਦਗੀ 'ਤੇ ਇੱਕ ਕਾਮੇਡੀ ਅਤੇ ਬਿਹਤਰੀਨ ਫ਼ਿਲਮ ਬਨਾਉਣਾ ਚਾਹੁੰਦੇ ਸੀ ਅਤੇ ਇਸ ਲਈ ਉਨ੍ਹਾਂ ਨੇ 'ਬਬਲੀ ਬਾਊਂਸਰ' ਬਨਾਉਣ ਦਾ ਫੈਸਲਾ ਕੀਤਾ।

ਮਹਿਲਾ ਸਸ਼ਕਤੀਕਰਨ ਦੇ ਵਿਸ਼ੇ ਉੱਤੇ ਨਿਰਦੇਸ਼ਨ ਕਰਨ ਬਾਰੇ ਗੱਲ ਕਰਦਿਆਂ ਮਧੁਰ ਭੰਡਾਰਕਰ ਨੇ ਕਿਹਾ, ''ਮੈਂ ਅਸਲ ਜ਼ਿੰਦਗੀ 'ਚ ਬਹੁਤ ਨਿਮਰ ਸੁਭਾਅ ਵਾਲਾ ਤੇ ਖੁਸ਼ ਰਹਿਣ ਵਾਲਾ ਵਿਅਕਤੀ ਹਾਂ। ਮੇਰੀ ਫ਼ਿਲਮ 'ਚਾਂਦਨੀ ਬਾਰ' ਤੋਂ ਬਾਅਦ ਲੋਕਾਂ ਨੇ ਮੰਨ ਲਿਆ ਕਿ ਮੈਨੂੰ ਡਾਰਕ ਸਿਨੇਮਾ ਕਰਨਾ ਪਸੰਦ ਹੈ, ਪਰ ਜਦੋਂ ਮੈਨੂੰ 'ਬਬਲੀ ਬਾਊਂਸਰ' ਮਿਲੀ ਤਾਂ ਮੇਰੀ ਇੱਛਾ ਪੂਰੀ ਹੋ ਗਈ। ਕਿਉਂਕਿ ਮੈਂ ਕਾਮੇਡੀ ਫ਼ਿਲਮ ਬਨਾਉਣਾ ਚਾਹੁੰਦਾ ਸੀ।'

Image Source : Instagram

ਮਧੁਰ ਭੰਡਾਰਕਰ ਨੇ ਗੱਲ ਕਰਦੇ ਹੋਏ ਅੱਗੇ ਕਿਹਾ, "ਮੈਂ ਸੋਚਿਆ ਕਿ ਮੈਂ ਬਾਊਂਸਰਾਂ ਦੀ ਦੁਨੀਆ ਨੂੰ ਦਿਖਾਉਣਾ ਚਾਹੁੰਦਾ ਹਾਂ। ਇਹ ਇੱਕ ਦਿਲਚਸਪ ਸੰਸਾਰ ਹੈ ਅਤੇ ਇਹ ਲੋਕ ਆਪਣੇ ਪਿੰਡਾਂ ਤੋਂ ਕਿਵੇਂ ਆਉਂਦੇ ਹਨ, ਇਹ ਹੋਰ ਵੀ ਸੁੰਦਰ ਗੱਲ ਹੈ। ਇਸ ਤੋਂ ਇਲਾਵਾ, ਕੋਰੋਨਾ ਮਹਾਂਮਾਰੀ ਨੇ ਸਾਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ, ਮੈਂ ਮਹਿਸੂਸ ਕੀਤਾ ਕਿ ਸਾਨੂੰ ਸੱਚਮੁੱਚ ਇੱਕ ਕਾਮੇਡੀ ਫ਼ਿਲਮ ਦੀ ਲੋੜ ਹੈ। ਕਾਮੇਡੀ ਫਿਲਮ ਜਿਸ ਨੂੰ ਲੋਕ ਆਪਣੇ ਪਰਿਵਾਰ ਨਾਲ ਦੇਖ ਸਕਦੇ ਹਨ। "

ਭੰਡਾਰਕਰ ਨੇ ਅੱਗੇ ਕਿਹਾ, " ਮੇਰੀ ਇਹ ਫ਼ਿਲਮ ਮਹਿਲਾ ਸਸ਼ਕਤੀਕਰਨ ਦੇ ਹੱਕ ਵਿੱਚ ਬਣਾਈ ਗਈ ਹੈ। ਕਿਉਂਕਿ ਹਮੇਸ਼ਾ ਹੀ ਇੰਝ ਮੰਨਿਆ ਜਾਂਦਾ ਹੈ ਕਿ ਮਹਿਜ਼ ਮਰਦ ਹੀ ਔਰਤਾਂ ਦੀ ਸੁਰੱਖਿਆ ਕਰ ਸਕਦੇ ਹਨ, ਜਦੋਂ ਕਿ ਅੱਜ ਦੇ ਸਮੇਂ ਵਿੱਚ ਔਰਤਾਂ ਵੀ ਖ਼ੁਦ ਦੀ ਸਰੁੱਖਿਆ ਕਰਨ ਵਿੱਚ ਸਮਰਥ ਹਨ। ਬਬਲੀ ਬਾਊਂਸਰ ਨੂੰ ਇੱਕ ਪੁਰਸ਼ ਦੀ ਬਜਾਏ ਇੱਕ ਮਹਿਲਾ ਕਿਰਦਾਰ ਵਿੱਚ ਵਿਖਾਉਣ ਦਾ ਮਕਸਦ ਇਸ ਗੱਲ ਨੂੰ ਸੱਪਸ਼ਟ ਕਰਨਾ ਸੀ ਔਰਤਾਂ ਹਰ ਖ਼ੇਤਰ ਵਿੱਚ ਕੰਮ ਕਰਨ ਲਈ ਪੁਰਸ਼ਾਂ ਦੇ ਬਰਾਬਰ ਸਮਰਥ ਹਨ।

Image Source : Instagram

ਹੋਰ ਪੜ੍ਹੋ: ਪਰਿਵਾਰ ਨਾਲ ਫ੍ਰਾਂਸ 'ਚ ਛੂੱਟੀਆਂ ਦਾ ਮਜ਼ਾ ਲੈ ਰਹੀ ਹੈ ਕ੍ਰਿਤੀ ਸੈਨਨ, ਅਦਾਕਾਰਾ ਨੇ ਸ਼ੇਅਰ ਕੀਤੀਆਂ ਤਸਵੀਰਾਂ

ਫ਼ਿਲਮ 'ਬਬਲੀ ਬਾਊਂਸਰ' ਬਾਰੇ ਗੱਲ ਕਰੀਏ ਤਾਂ ਸਟਾਰ ਸਟੂਡੀਓਜ਼ ਅਤੇ ਜੰਗਲੀ ਪਿਕਚਰਜ਼ ਵੱਲੋਂ ਨਿਰਮਿਤ, ਇਸ ਫ਼ਿਲਮ ਦਾ ਨਿਰਦੇਸ਼ਨ ਮਧੁਰ ਭੰਡਾਰਕਰ ਨੇ ਕੀਤਾ ਹੈ। ਫ਼ਿਲਮ ਵਿੱਚ ਅਦਾਕਾਰਾ ਤਮੰਨਾ ਭਾਟੀਆ, ਸੌਰਭ ਸ਼ੁਕਲਾ, ਅਭਿਸ਼ੇਕ ਬਜਾਜ ਅਤੇ ਸਾਹਿਲ ਵੈਦ ਮੁੱਖ ਭੂਮਿਕਾਵਾਂ ਵਿੱਚ ਹਨ। 'ਬਬਲੀ ਬਾਊਂਸਰ' 23 ਸਤੰਬਰ ਨੂੰ ਡਿਜ਼ਨੀ ਪਲੱਸ ਹੌਟਸਟਾਰ 'ਤੇ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾ 'ਚ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network