ਦਾਰਾ ਸਿੰਘ ਇੱਕ ਟਾਈਮ 'ਤੇ ਮਾਰਦੇ ਸੀ ਢਾਈ ਹਜ਼ਾਰ ਢੰਡ ਬੈਠਕਾਂ, ਸੁਣੋ ਉਹਨਾਂ ਦੇ ਪੁੱਤਰ ਵਿੰਦੂ ਦਾਰਾ ਸਿੰਘ ਦੇ ਮੂੰਹੋਂ, ਦੇਖੋ ਵੀਡੀਓ

Written by  Aaseen Khan   |  March 14th 2019 04:10 PM  |  Updated: March 14th 2019 04:10 PM

ਦਾਰਾ ਸਿੰਘ ਇੱਕ ਟਾਈਮ 'ਤੇ ਮਾਰਦੇ ਸੀ ਢਾਈ ਹਜ਼ਾਰ ਢੰਡ ਬੈਠਕਾਂ, ਸੁਣੋ ਉਹਨਾਂ ਦੇ ਪੁੱਤਰ ਵਿੰਦੂ ਦਾਰਾ ਸਿੰਘ ਦੇ ਮੂੰਹੋਂ, ਦੇਖੋ ਵੀਡੀਓ

ਦਾਰਾ ਸਿੰਘ ਇੱਕ ਟਾਈਮ 'ਤੇ ਮਾਰਦੇ ਸੀ ਢਾਈ ਹਜ਼ਾਰ ਢੰਡ ਬੈਠਕਾਂ, ਸੁਣੋ ਉਹਨਾਂ ਦੇ ਪੁੱਤਰ ਵਿੰਦੂ ਦਾਰਾ ਸਿੰਘ ਦੇ ਮੂੰਹੋਂ, ਦੇਖੋ ਵੀਡੀਓ : ਰੁਸਤ-ਏ-ਹਿੰਦ, ਰੁਸਤ-ਏ-ਪੰਜਾਬ ਅਤੇ ਰੁਸਤ-ਏ-ਜਹਾਂ ਦਾਰਾ ਸਿੰਘ ਜਿੰਨ੍ਹਾਂ ਦੇ ਜ਼ੋਰ ਬਾਰੇ ਪੂਰੀ ਦੁਨੀਆਂ ਵਾਕਫ਼ ਹੈ। ਰੈਸਲਿੰਗ ਦੀ ਦੁਨੀਆਂ 'ਚ ਭਾਰਤ ਦਾ ਸਭ ਤੋਂ ਵੱਡਾ ਨਾਮ ਹੈ ਮਰਹੂਮ ਦਾਰਾ ਸਿੰਘ। ਉਹਨਾਂ ਦੇ ਪੁੱਤਰ ਵੀ ਆਪਣੇ ਪਿਤਾ ਨਾਲੋਂ ਘੱਟ ਨਹੀਂ। ਜੀ ਹਾਂ ਪੀਟੀਸੀ ਨੈੱਟਵਰਕ ਵੱਲੋਂ ਸ਼ੁਰੂ ਕੀਤੇ ਤਿੰਨ ਨਵੇਂ ਚੈਨਲ ਪੀਟੀਸੀ ਸਿਮਰਨ, ਪੀਟੀਸੀ ਮਿਊਜ਼ਿਕ ਅਤੇ ਪੀਟੀਸੀ ਗੋਲ੍ਡ ਜਿੰਨ੍ਹਾਂ ਨੂੰ ਦਰਸ਼ਕ ਬਹੁਤ ਪਿਆਰ ਦੇ ਰਹੇ ਹਨ। ਪੀਟੀਸੀ ਗੋਲਡ ਜਿਸ 'ਤੇ ਖੇਡਾਂ ਅਤੇ ਮਨੋਰੰਜਨ ਦੇ ਨਵੇਂ ਨਵੇਂ ਸ਼ੋਅ ਦੇਖਣ ਨੂੰ ਮਿਲ ਰਹੇ ਹਨ।

ਜਿੰਨ੍ਹਾਂ 'ਚ ਸਟਾਰ ਫਿੱਟ ਸ਼ੋਅ ਇੱਕ ਹੈ, ਜਿਸ 'ਚ ਪੰਜਾਬੀ ਅਤੇ ਬਾਲੀਵੁੱਡ ਸਿਤਾਰਿਆਂ ਦੇ ਸਿਹਤ ਮੰਦ ਰਹਿਣ ਦੇ ਰਾਜ਼ ਖੋਲ੍ਹੇ ਜਾ ਰਹੇ ਹਨ। ਜੀ ਹਾਂ ਇਸੇ ਸਿਲਸਿਲੇ 'ਚ ਬਿੰਦੂ ਦਾਰਾ ਸਿੰਘ ਆਪਣੇ ਅਤੇ ਆਪਣੇ ਪਿਤਾ ਵੱਲੋਂ ਸਿਖਾਏ ਦਾਅ ਪੇਚ ਦਰਸ਼ਕਾਂ ਅੱਗੇ ਰੱਖਣਗੇ। ਇਹਨਾਂ ਵੀਡੀਓਜ਼ 'ਚ ਸਾਫ ਦੇਖ ਸਕਦੇ ਹੋ ਕਿੰਝ ਬਿੰਦੂ ਦਾਰਾ ਸਿੰਘ ਆਪਣੇ ਸ਼ਰੀਰ ਨੂੰ ਫਿੱਟ ਰੱਖਦੇ ਹਨ ਅਤੇ ਜਿੰਮ 'ਚ ਕਿੰਝ ਪਸੀਨਾ ਵਹਾਉਂਦੇ ਹਨ। ਅਤੇ ਦੱਸ ਰਹੇ ਹਨ ਅਖੀਰ ਉਹਨਾਂ ਦੇ ਪਿਤਾ ਦੀ ਬੇਸ਼ੁਮਾਰ ਤਾਕਤ ਦੇ ਕੀ ਰਾਜ਼ ਸਨ।

ਇੰਨ੍ਹਾਂ ਹੀ ਹੋਸਟ ਮੁਨੀਸ਼ ਪੁਰੀ ਨਾਲ ਵਿੰਦੂ ਦਾਰਾ ਸਿੰਘ ਆਪਣੇ ਪਿਤਾ ਨਾਲ ਕੀਤੀ ਕਸਰਤ ਦੇ ਰਾਜ਼ ਖੋਲਦੇ ਹੋਏ ਵੀ ਨਜ਼ਰ ਆਉਣਗੇ ਅਤੇ ਦੱਸਣਗੇ ਉਹਨਾਂ ਦੇ ਪਿਤਾ ਕਿੰਝ ਮਿਹਨਤ ਕਰਵਾਇਆ ਕਰਦੇ ਸੀ ਅਤੇ ਆਪ ਵੀ ਕਰਦੇ ਸੀ। ਪੀਟੀਸੀ ਗੋਲਡ ਦਾ ਇਹ ਸ਼ੋਅ ਸਟਾਰ ਫਿੱਟ ਅੱਜ (14 ਮਾਰਚ) ਸ਼ਾਮੀ 7:30 ਵਜੇ ਪੀਟੀਸੀ ਗੋਲ੍ਡ 'ਤੇ ਦਿਖਾਇਆ ਜਾਵੇਗਾ। ਜੇਕਰ ਤੁਸੀਂ ਆਪਣੇ ਚਹੀਤੇ ਸਿਤਾਰਿਆਂ ਵਾਂਗ ਹੋਣਾ ਚਾਹੁੰਦੇ ਹੋ ਫਿੱਟ ਤਾਂ ਦੇਖਣਾ ਨਾ ਭੁਲਣਾ ਪੀਟੀਸੀ ਗੋਲ੍ਡ 'ਤੇ ਸਟਾਰ ਫਿੱਟ ਸ਼ੋਅ ਸੋਮਵਾਰ ਅਤੇ ਵੀਰਵਾਰ ਸ਼ਾਮੀ 7:30 ਵਜੇ।

ਹੋਰ ਵੇਖੋ : ਵੱਡਾ ਗਰੇਵਾਲ ਨੇ ਜਦੋਂ ਵਾਮੀਕਾ ਗੱਬੀ ਤੋਂ ਪੁੱਛਿਆ 'ਕਿੱਦਾਂ ਲੱਗ ਰਿਹਾ ਐ ਮੇਰੇ ਨਾਲ ਫਿਲਮ ਕਰਕੇ' ਤਾਂ ਸੁਣੋ ਵਾਮੀਕਾ ਦਾ ਜਵਾਬ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network