ਇਹ ਕੰਪਨੀ ਦੇ ਰਹੀ ਹੈ ਆਪਣੇ ਕਰਮਚਾਰੀਆਂ ਨੂੰ 11 ਦਿਨਾਂ ਦੀ ਛੁੱਟੀ, ਨਾ ਕੱਟੇਗੀ ਤਨਖ਼ਾਹ ਤੇ ਨਾ ਹੀ ਬੌਸ ਕਰੇਗਾ ਫ਼ੋਨ

written by Lajwinder kaur | September 23, 2022

Viral News: ਕਲਪਨਾ ਕਰੋ ਕਿ ਜੇਕਰ ਤੁਹਾਡੀ ਕੰਪਨੀ ਤੁਹਾਨੂੰ ਬਿਨਾਂ ਛੁੱਟੀ ਮੰਗੇ ਕੁਝ ਦਿਨਾਂ ਲਈ ਇਵੇਂ ਹੀ ਛੁੱਟੀ ਦੇ ਦੇਵੇ ਤੇ ਕਹੇ 'ਜਾ ਜੀ ਲੈ ਆਪਣੀ ਜ਼ਿੰਦਗੀ' ਭਾਵ ਇੱਕ ਮਿੰਟ ਲਈ ਤੁਹਾਨੂੰ ਲੱਗੇਗਾ ਕਿ ਤੁਸੀਂ ਸੁਫਨੇ 'ਚ ਹੋ, ਪਰ ਅਸਲ 'ਚ ਕੁਝ ਕੰਪਨੀਆਂ ਇਸ ਤਰ੍ਹਾਂ ਦੀਆਂ ਵੀ ਹੁੰਦੀਆਂ ਹਨ।  ਜੋ ਕਿ ਆਪਣੇ ਕਰਮਚਾਰੀਆਂ ਦੀ ਚੰਗੀ ਦੇਖਭਾਲ ਕਰਦੀਆਂ ਹਨ।

ਦਰਅਸਲ, ਹਾਲ ਹੀ ਵਿੱਚ ਈ-ਕਾਮਰਸ ਕੰਪਨੀ ਮੀਸ਼ੋ ਆਪਣੇ ਕਰਮਚਾਰੀਆਂ ਲਈ ਇੱਕ ਸ਼ਾਨਦਾਰ ਛੁੱਟੀ ਨੀਤੀ ਲੈ ਕੇ ਆਈ ਹੈ, ਜਿਸ ਬਾਰੇ ਕੰਪਨੀ ਦੇ ਸੰਸਥਾਪਕ ਅਤੇ ਸੀਟੀਓ ਸੰਜੀਵ ਬਰਨਵਾਲ ਨੇ ਟਵਿੱਟਰ 'ਤੇ ਇਹ ਐਲਾਨ ਕੀਤਾ ਹੈ।

Viral Video News:  ‘ਆਈਫੋਨ 14’ ਦੇ ਇਸ ਨਵੇਂ ਫੀਚਰ ਦੇ ਚੱਕਰ ‘ਚ ‘YouTuber’ ਨੇ ਕਾਰ ਦਾ ਕਰਵਾਇਆ ਸੱਤਿਆਨਾਸ

inside image of employees benefits image source google

ਮੀਸ਼ੋ ਮੁਤਾਬਿਕ ਜੇਕਰ ਕਰਮਚਾਰੀ ਖੁਸ਼ ਹੋਣਗੇ ਤਾਂ ਉਨ੍ਹਾਂ ਦੀ ਮਾਨਸਿਕ ਸਿਹਤ ਵੀ ਠੀਕ ਰਹੇਗੀ। ਜੇਕਰ ਕਰਮਚਾਰੀ ਖੁਸ਼ ਹਨ ਤਾਂ ਉਹ ਸਖਤ ਮਿਹਨਤ ਕਰਨਗੇ, ਇਸੇ ਲਈ ਮਾਨਸਿਕ ਸਿਹਤ ਨੂੰ ਪਹਿਲ ਦੇਣ ਲਈ ਕੰਪਨੀ ਨੇ ਲਗਾਤਾਰ ਦੂਜੇ ਸਾਲ 11 ਦਿਨਾਂ (22 ਅਕਤੂਬਰ ਤੋਂ 1 ਨਵੰਬਰ ਤੱਕ ਰੀਸੈਟ ਅਤੇ ਰੀਚਾਰਜ ਬ੍ਰੇਕ) ਦਾ ਐਲਾਨ ਕੀਤਾ ਹੈ ), ਉਹ ਵੀ ਅਜਿਹੇ ਸਮੇਂ 'ਚ ਜਦੋਂ ਕਈ ਆਨਲਾਈਨ ਸ਼ਾਪਿੰਗ ਸਾਈਟਾਂ ਵਿਕਰੀ ਸ਼ੁਰੂ ਕਰ ਰਹੀਆਂ ਹਨ, ਕਰਮਚਾਰੀਆਂ ਪ੍ਰਤੀ ਕੰਪਨੀ ਦਾ ਇਹ ਫੈਸਲਾ ਵਾਕਈ ਸ਼ਲਾਘਾਯੋਗ ਹੈ।

viral new releated to emplyoees image source google

ਟਵਿੱਟਰ 'ਤੇ ਇਸ ਦੀ ਘੋਸ਼ਣਾ ਕਰਦੇ ਹੋਏ, ਕੰਪਨੀ ਦੇ ਸੰਸਥਾਪਕ ਅਤੇ ਸੀਟੀਓ ਸੰਜੀਵ ਬਰਨਵਾਲ ਨੇ ਕਿਹਾ ਕਿ, ਸਾਡਾ ਮੁੱਖ ਉਦੇਸ਼ ਸਾਡੇ ਕਰਮਚਾਰੀਆਂ ਨੂੰ ਮਾਨਸਿਕ ਤੌਰ 'ਤੇ ਤੰਦਰੁਸਤ ਰੱਖਣਾ ਹੈ। ਅਸੀਂ ਲਗਾਤਾਰ ਦੂਜੇ ਸਾਲ ਮੁਲਾਜ਼ਮਾਂ ਲਈ 11 ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ ਹੈ। ਆਉਣ ਵਾਲੇ ਤਿਉਹਾਰਾਂ ਤੋਂ ਬਾਅਦ, ਮੀਸ਼ੋ ਕਰਮਚਾਰੀ ਆਪਣੀ ਮਾਨਸਿਕ ਥਕਾਵਟ ਨੂੰ ਦੂਰ ਕਰਨ ਲਈ 22 ਅਕਤੂਬਰ ਤੋਂ 1 ਨਵੰਬਰ ਤੱਕ ਇਨ੍ਹਾਂ ਛੁੱਟੀਆਂ ਦੀ ਵਰਤੋਂ ਕਰ ਸਕਣਗੇ। ਕਰਮਚਾਰੀ ਇਨ੍ਹਾਂ ਛੁੱਟੀਆਂ ਦੀ ਵਰਤੋਂ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾਉਣ, ਕਿਤੇ ਘੁੰਮਣ ਲਈ ਕਰ ਸਕਦੇ ਹਨ। ਜਿਸ ਤੋਂ ਬਾਅਦ ਇਹ ਟਵੀਟ ਸਭ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

 

viral news of a company image source google

We’ve announced an 11-day company-wide break for a second consecutive year!

You may also like