ਇਹ ਵੀਡੀਓ ਦੇਖ ਕੇ ਯੂਜ਼ਰ ਹੋਏ ਕੰਨਫਿਊਜ਼ ਕੌਣ ਲੱਗ ਰਿਹਾ ਹੈ ਜ਼ਿਆਦਾ ਕਿਊਟ, ਨੰਨ੍ਹੀ ਬੱਚੀ ਜਾਂ ਫਿਰ ਹਾਥੀ! ਦੇਖੋ ਇਹ ਪਿਆਰੀ ਜਿਹੀ ਵੀਡੀਓ

written by Lajwinder kaur | September 20, 2022

Elephant Mimics Little Girl's Dancing Steps, See Video : ਸੋਸ਼ਲ ਮੀਡੀਆ ਉੱਤੇ ਰੋਜ਼ਾਨਾ ਹੀ ਕਈ ਵੀਡੀਓਜ਼ ਵਾਇਰਲ ਹੁੰਦੀਆਂ ਹਨ। ਜਿਨ੍ਹਾਂ ‘ਚ ਕੁਝ ਵੀਡੀਓਜ਼ ਦਰਸ਼ਕਾਂ ਨੂੰ ਖੂਬ ਹਸਾਉਂਦੀਆਂ ਹਨ ਤੇ ਕੁਝ ਇਮੋਸ਼ਨਲ ਕਰ ਜਾਂਦੀਆਂ ਨੇ ਤੇ ਕੁਝ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਜਾਂਦੀਆਂ ਹਨ। ਜੀ ਹਾਂ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ। ਜਿਸ ‘ਚ ਇੱਕ ਹਾਥੀ ਤੇ ਇੱਕ ਛੋਟੀ ਜਿਹੀ ਬੱਚੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : 'RRR' ਨਹੀਂ ਬਲਕਿ ਇਹ ਫ਼ਿਲਮ ਬਣੀ ਆਸਕਰ 2023 ਲਈ ਭਾਰਤ ਦੀ ਐਂਟਰੀ, ਅਵਾਰਡ ਲਈ ਭਾਰਤੀਆਂ ਦੀਆਂ ਵਧੀਆਂ ਆਸਾਂ

cute girl and cute elephent image source twitter

ਹਾਥੀਆਂ ਦੇ ਵੀਡੀਓਜ਼ ਹਮੇਸ਼ਾ ਅਜਿਹੇ ਹੁੰਦੇ ਹਨ ਜੋ ਕਿ ਹਰ ਇੱਕ ਦੇ ਮੂਡ ਨੂੰ ਵਧੀਆ ਬਣਾ ਦਿੰਦੇ ਹਨ। ਹਾਥੀਆਂ ਦੇ ਪਿਆਰੇ ਅਤੇ ਮਜ਼ਾਕੀਆ ਵੀਡੀਓ ਕਈ ਵਾਰ ਸਾਡੇ ਸਾਰੇ ਤਣਾਅ ਨੂੰ ਦੂਰ ਕਰ ਦਿੰਦੇ ਹਨ। ਸਾਡੇ ਕੋਲ ਤੁਹਾਡੇ ਲਈ ਇੱਕ ਅਜਿਹੀ ਵੀਡੀਓ ਹੈ ਜੋ ਯਕੀਨਨ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਲਿਆ ਦੇਵੇਗੀ। ਸੋਸ਼ਲ ਮੀਡੀਆ ਉੱਤੇ ਇੱਕ ਹਾਥੀ ਦਾ ਇੱਕ ਮਜ਼ੇਦਾਰ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਹਾਥੀ ਇੱਕ ਛੋਟੀ ਬੱਚੀ ਦੀ ਨਕਲ ਕਰਦਾ ਨਜ਼ਰ ਆ ਰਿਹਾ ਹੈ।

inside image of cute girl image source twitter

ਆਈਪੀਐਸ ਅਧਿਕਾਰੀ ਦੀਪਾਂਸ਼ੂ ਕਾਬਰਾ ਦੁਆਰਾ ਟਵਿੱਟਰ 'ਤੇ ਇਹ ਵੀਡੀਓ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ ਦੀ ਸ਼ੁਰੂਆਤ ਇੱਕ ਛੋਟੀ ਕੁੜੀ ਦੇ ਨਾਲ ਹੁੰਦੀ ਹੈ ਜਿਸ ‘ਚ ਉਹ ਹਾਥੀ ਦੇ ਅੱਗੇ ਨੱਚਦੀ ਹੈ। ਜਿਸ ਤੋਂ ਬਾਅਦ ਹਾਥੀ ਵੀ ਆਪਣੇ ਵੱਡੇ-ਵੱਡੇ ਕੰਨਾਂ ਨੂੰ ਹਿਲਾ ਕੇ ਛੋਟੀ ਕੁੜੀ ਦੇ ਡਾਂਸ ਦੀ ਨਕਲ ਕਰਦਾ ਦਿਖਾਈ ਦੇ ਰਿਹਾ ਹੈ। ਦੀਪਾਂਸ਼ੂ ਕਾਬਰਾ ਨੇ ਕਲਿੱਪ ਦੇ ਨਾਲ ਕੈਪਸ਼ਨ ਵਿੱਚ ਲਿਖਿਆ, "ਕਿਸ ਨੇ ਬਿਹਤਰ ਕੀਤਾ?"। ਇਸ ਪੋਸਟ ਉੱਤੇ ਯੂਜ਼ਰ ਕਿਊਟ ਪ੍ਰਤੀਕਿਰਿਆ ਦੇ ਰਹੇ ਹਨ।

inside image of elephent and cute baby girl image source twitter

ਇੱਕ ਯੂਜ਼ਰ ਨੇ ਲਿਖਿਆ ਹੈ ‘ਦੋਵਾਂ ਨੇ ਵਧੀਆ ਕੀਤਾ’ ਹੈ। ਇੱਕ ਹੋਰ ਯੂਜ਼ਰ ਨੇ ਹਾਥੀ ਵਾਲੀ ਤਸਵੀਰ ਸ਼ੇਅਰ ਕਰਕੇ ਹਾਥੀ ਨੂੰ ਕਿਊਟ ਦੱਸਿਆ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ‘ਧੰਨਵਾਦ ਇਹ ਪਿਆਰੀ ਜਿਹੀ ਕੁਦਰਤੀ ਵੀਡੀਓ ਸ਼ੇਅਰ ਕਰਨ ਲਈ’।

 

You may also like