ਸੰਨੀ ਦਿਓਲ ਦੀ ਫ਼ਿਲਮ ‘ਗਦਰ-2’ ਦੇ ਸੈੱਟ ਤੋਂ ਵਾਇਰਲ ਹੋਇਆ ਵੀਡੀਓ, ਖੰਭਾ ਪੁੱਟਦਾ ਨਜ਼ਰ ਆਇਆ ਅਦਾਕਾਰ

Written by  Shaminder   |  February 04th 2023 01:30 PM  |  Updated: February 04th 2023 01:31 PM

ਸੰਨੀ ਦਿਓਲ ਦੀ ਫ਼ਿਲਮ ‘ਗਦਰ-2’ ਦੇ ਸੈੱਟ ਤੋਂ ਵਾਇਰਲ ਹੋਇਆ ਵੀਡੀਓ, ਖੰਭਾ ਪੁੱਟਦਾ ਨਜ਼ਰ ਆਇਆ ਅਦਾਕਾਰ

ਸੰਨੀ ਦਿਓਲ (Sunny Deol) ਇਨੀਂ ਦਿਨੀਂ ਆਪਣੀ ਫ਼ਿਲਮ ‘ਗਦਰ-2’ (Gadar 2)ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ । ਸੋਸ਼ਲ ਮੀਡੀਆ ‘ਤੇ ਇਸ ਦੇ ਵੀਡੀਓ ਅਤੇ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ । ਹੁਣ ਗਦਰ -2 ਦੇ ਸੈੱਟ ਤੋਂ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ । ਜਿਸ ਨੂੰ ਗੋਲੂ ਮੀਨਾ ਨਾਂਅ ਦੇ ਸ਼ਖਸ ਦੇ ਵੱਲੋਂ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ ।

ਵੀਡੀਓ ‘ਚ ਖੰਭਾ ਉਖਾੜਦੇ ਦਿਖਾਈ ਦਿੱਤੇ ਸੰਨੀ ਦਿਓਲ

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਸੰਨੀ ਦਿਓਲ (Sunny Deol)ਨੂੰ ਪੋਲ ਦੇ ਨਾਲ ਬੰਨਿਆ ਗਿਆ ਹੈ ਅਤੇ ਸੰਨੀ ਦਿਓਲ ਖੁਦ ਨੂੰ ਬਚਾਉਣ ਦੇ ਲਈ ਯਤਨ ਕਰ ਰਹੇ ਹਨ । ਉਨ੍ਹਾਂ ਦੇ ਆਲੇ –ਦੁਆਲੇ ਖਾਕੀ ਵਰਦੀਆਂ ‘ਚ ਹਥਿਆਰਬੰਦ ਸੈਨਾ ਦੇ ਜਵਾਨ ਨਜ਼ਰ ਆ ਰਹੇ ਹਨ ।

Ameesha Patel And Sunny Deol- Image Source : Instagram

ਜਿਨ੍ਹਾਂ ਤੋਂ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਸੰਨੀ ਦਿਓਲ ਦਿਖਾਈ ਦੇ ਰਹੇ ਹਨ । ਜਿਸ ਤੋਂ ਬਾਅਦ ਉਹ ਪੋਲ ਨੂੰ ਉਖਾੜਦੇ ਹੋਏ ਦਿਖਾਈ ਦੇ ਰਹੇ ਹਨ ।

26  ਜਨਵਰੀ ਨੂੰ ਜਾਰੀ ਕੀਤਾ ਗਿਆ ਸੀ ਪੋਸਟਰ

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਫ਼ਿਲਮ ਦਾ ਪੋਸਟਰ  26 ਜਨਵਰੀ ਨੂੰ ਜਾਰੀ ਕੀਤੀ ਗਿਆ ਸੀ । ਜਿਸ ‘ਚ ਸੰਨੀ ਦਿਓਲ ਹੱਥ ‘ਚ ਹਥੌੜਾ ਫੜੇ ਹੋਏ ਨਜ਼ਰ ਆਏ ਸਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ‘ਗਦਰ’ ਫ਼ਿਲਮ ਰਿਲੀਜ਼ ਹੋਈ ਸੀ ।

ਜਿਸ ‘ਚ ਤਾਰਾ ਸਿੰਘ ਅਤੇ ਸਕੀਨਾ ਦੀ ਜੋੜੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਅਤੇ ਕਈ ਸਾਲਾਂ ਬਾਅਦ ਇਹ ਜੋੜੀ ਮੁੜ ਤੋਂ ਧਮਾਲ ਮਚਾਉਣ ਦੇ ਲਈ ਤਿਆਰ ਹੈ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network