Viral Video: ਇਸ ਅਨੋਖੀ ਦੁਲਹਨ ਨੇ ਟੋਇਆਂ ਨਾਲ ਭਰੀ ਸੜਕ 'ਤੇ ਕਰਵਾਇਆ ਫੋਟੋਸ਼ੂਟ
Viral Video: ਇਸ ਅਨੋਖੀ ਦੁਲਹਨ ਨੇ ਟੋਇਆਂ ਨਾਲ ਭਰੀ ਸੜਕ 'ਤੇ ਕਰਵਾਇਆ ਫੋਟੋਸ਼ੂਟ
Kerala bride's photoshoot Viral: ਵਿਆਹ ਵਾਲਾ ਦਿਨ ਹਰ ਕਿਸੇ ਦੀ ਜ਼ਿੰਦਗੀ ਦਾ ਸਭ ਤੋਂ ਖ਼ੂਬਸੂਰਤ ਅਤੇ ਖ਼ਾਸ ਦਿਨਾਂ 'ਚੋਂ ਇੱਕ ਹੁੰਦਾ ਹੈ। ਹੋਰ ਕੋਈ ਆਪਣੇ ਵਿਆਹ ਨੂੰ ਖ਼ਾਸ ਢੰਗ ਦੇ ਨਾਲ ਮਨਾਉਣਾ ਚਾਹੁੰਦਾ ਹੈ। ਜਿਸ ਕਰਕੇ ਅਕਸਰ ਖ਼ੂਬਸੂਰਤ ਥਾਵਾਂ ਉੱਤੇ ਦੁਲਹਨਾਂ ਆਪੋ ਆਪਣੇ ਫੋਟੋਸ਼ੂਟ ਕਰਵਾਉਂਦੀਆਂ ਹਨ।
ਪਰ ਸੋਸ਼ਲ ਮੀਡੀਆ ਉੱਤੇ ਇੱਕ ਦੁਲਹਨ ਦਾ ਅਨੋਖਾ ਵੀਡੀਓ ਵਾਇਰਲ ਹੋ ਰਿਹਾ ਹੈ। ਜੀ ਹਾਂ ਇਸ ਦੁਲਹਨ ਨੇ ਫੈਨਸੀ ਫੋਟੋਸ਼ੂਟ ਨੂੰ ਛੱਡ ਕੇ ਆਪਣੇ ਰਾਜ ਦੀ ਅਸਲੀਅਤ ਨੂੰ ਸਾਹਮਣੇ ਲਿਆਉਣਾ ਚੁਣਿਆ। ਦੱਸ ਦਈਏ ਇਹ ਦੁਲਹਨ ਕੇਰਲ ਰਾਜ ਤੋਂ ਸਬੰਧ ਰੱਖਦੀ ਹੈ। ਇਸ ਫੋਟੋਸ਼ੂਟ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।
image source Instagram
ਹੋਰ ਪੜ੍ਹੋ : ਆਪਣੇ ਬਚਪਨ ਦੀਆਂ ਯਾਦਾਂ ‘ਚ ਗੁਆਚੇ ਗਾਇਕ ਗੁਰਦਾਸ ਮਾਨ, ਆਪਣੀ ਤੀਜੀ ਜਮਾਤ ਵਾਲੇ ਕਮਰੇ ਦੀ ਤਸਵੀਰ ਕੀਤੀ ਸਾਂਝੀ
image source Instagram
ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਾਇਰਲ ਹੋਈ ਇਸ ਵੀਡੀਓ ਵਿੱਚ, ਇੱਕ ਸੁੰਦਰ ਦੁਲਹਨ ਜਿਸ ਨੇ ਆਪਣੇ ਵਿਆਹ ਵਾਲਾ ਜੋੜਾ ਪਹਿਣਿਆ ਹੋਇਆ ਹੈ ਤੇ ਨਾਲ ਹੀ ਬਹੁਤ ਸਾਰੇ ਗਹਿਣੇ ਵੀ ਪਾਏ ਹੋਏ ਹਨ । ਇਹ ਦੁਲਹਨ ਗੰਦੇ ਪਾਣੀ ਨਾਲ ਭਰੇ ਟੋਇਆਂ ਵਾਲੀ ਸੜਕ 'ਤੇ ਤੁਰਦੀ ਹੋਈ ਨਜ਼ਰ ਆ ਰਹੀ ਹੈ। ਇਹ ਵਿਆਹ ਦਾ ਫੋਟੋਸ਼ੂਟ ਕਰਵਾਉਣ ਦਾ ਸਭ ਤੋਂ ਅਨੋਖਾ ਦੇਖਣ ਨੂੰ ਮਿਲ ਰਿਹਾ ਹੈ। ਇਸ ਵੀਡੀਓ ‘ਚ ਇੱਕ ਵੀਡੀਓਗ੍ਰਾਫਰ ਵੀ ਨਜ਼ਰ ਆ ਰਿਹਾ ਹੈ ਜੋ ਕਿ ਦੁਲਹਨ ਦੀ ਖ਼ੂਬਸੂਰਤੀ ਨੂੰ ਆਪਣੇ ਕੈਮਰੇ 'ਚ ਕੈਦ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ।
image source Instagram
ਇਸ ਵੀਡੀਓ ਨੂੰ ਇੰਸਟਾਗ੍ਰਾਮ ਹੈਂਡਲ 'ਤੇ 'Arrow_weddingcompany' ਨਾਮ ਦੇ ਪੇਜ ਦੁਆਰਾ ਪੋਸਟ ਕੀਤਾ ਗਿਆ ਹੈ। ਵੀਡੀਓ ਨੂੰ ਕੈਪਸ਼ਨ ਦਿੱਤਾ ਗਿਆ ਹੈ, ‘ਸੜਕ ਦੇ ਵਿਚਕਾਰ ਵਿਆਹ ਦਾ ਫੋਟੋਸ਼ੂਟ’
ਜਦੋਂ ਤੋਂ ਇਹ ਵੀਡੀਓ ਵਾਇਰਲ ਹੋਇਆ ਹੈ ਲੋਕ ਇਸ ਗੱਲ ਤੋਂ ਪ੍ਰਭਾਵਿਤ ਹੋਏ ਹਨ ਕਿ ਕਿਵੇਂ ਦੁਲਹਨ ਨੇ ਕੇਰਲ ਰਾਜ ਦੀ ਮੁੱਖ ਸਮੱਸਿਆ ਨੂੰ ਸਭ ਤੋਂ ਖੂਬਸੂਰਤ ਢੰਗ ਬਿਆਨ ਕੀਤਾ ਹੈ। ਯੂਜ਼ਰ ਵੀ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
View this post on Instagram
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
