ਵਿੱਕੀ ਕੌਸ਼ਲ ਨੂੰ ਏਅਰਪੋਰਟ ‘ਤੇ ਅਚਾਨਕ ਮਿਲਿਆ ਪੁਰਾਣਾ ਦੋਸਤ, ਪਰ ਮਿਲਣ ਦੀ ਖੁਸ਼ੀ ‘ਚ ਕਰ ਬੈਠੇ ਅਜਿਹੀ ਗਲਤੀ, ਦੇਖੋ ਵਾਇਰਲ ਵੀਡੀਓ

written by Lajwinder kaur | October 20, 2022 07:52pm

Vicky Kaushal Viral Video: ਵਿੱਕੀ ਕੌਸ਼ਲ ਇਨ੍ਹੀਂ ਦਿਨੀਂ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੇ ਹੋਏ ਹਨ। ਸੋਸ਼ਲ ਮੀਡੀਆ 'ਤੇ ਵਿੱਕੀ ਅਤੇ ਕੈਟਰੀਨਾ ਦੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੋਕ ਕਾਫੀ ਪਸੰਦ ਕਰ ਰਹੇ ਸਨ ਅਤੇ ਹੁਣ ਵਿੱਕੀ ਕੌਸ਼ਲ ਦਾ ਇੱਕ ਹੋਰ ਮਜ਼ਾਕੀਆ ਵੀਡੀਓ ਸਾਹਮਣੇ ਆਇਆ ਹੈ। ਵਾਇਰਲ ਹੋ ਰਹੇ ਇਸ ਵੀਡੀਓ 'ਤੇ ਲੋਕ ਵੱਖ-ਵੱਖ ਤਰੀਕਿਆਂ ਨਾਲ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਹੋਰ ਪੜ੍ਹੋ: ਪੁਰਾਣੀ ਲੁੱਕ ‘ਚ ਵਾਪਿਸ ਆਏ ਪਰਮੀਸ਼ ਵਰਮਾ, ਦੱਸਿਆ ਕਿਉਂ ਕਟਵਾਈ ਸੀ ਸਟਾਈਲਿਸ਼ ਦਾੜ੍ਹੀ-ਮੁੱਛਾਂ

vicky viral video

ਅਕਸਰ ਲੋਕ ਆਪਣੇ ਪੁਰਾਣੇ ਦੋਸਤ ਨੂੰ ਅਚਾਨਕ ਸਾਹਮਣੇ ਦੇਖ ਕੇ ਇੰਨੇ ਐਕਸਾਇਟਡ ਹੋ ਜਾਂਦੇ ਹਨ ਕਿ ਉਹ ਆਲੇ-ਦੁਆਲੇ ਦੀ ਹਰ ਚੀਜ਼ ਭੁੱਲ ਜਾਂਦੇ ਹਨ। ਅਜਿਹਾ ਹੀ ਕੁਝ ਵਿੱਕੀ ਕੌਸ਼ਲ ਨਾਲ ਹੋਇਆ। ਦਰਅਸਲ, ਜੋ ਕਿ ਤੁਸੀਂ ਇਸ ਵਾਇਰਲ ਵੀਡੀਓ ਚ ਦੇਖ ਸਕਦੇ ਹੋ। ਵਿੱਕੀ ਕੌਸ਼ਲ ਨੇ ਜਦੋਂ ਅਚਾਨਕ ਆਪਣੇ ਪੁਰਾਣੇ ਦੋਸਤ ਨੂੰ ਦੇਖਿਆ ਤਾਂ ਉਹ ਏਨੇ ਖੁਸ਼ ਹੋ ਗਏ ਤੇ ਭੱਜ ਕੇ ਆਪਣੇ ਦੋਸਤ ਨੂੰ ਮਿਲਣ ਲੱਗੇ ਅਤੇ ਫਿਰ ਅਚਾਨਕ ਕੁਝ ਅਜਿਹਾ ਹੋ ਜਾਂਦਾ ਹੈ ਜਿਸ ਦਾ ਸੋਸ਼ਲ ਮੀਡੀਆ ਯੂਜ਼ਰਸ ਨੇ ਖੂਬ ਮਜ਼ਾਕ ਉਡਾ ਰਹੇ ਹਨ।

inside image of vicky with friend

ਦੋਸਤ ਨੂੰ ਦੇਖ ਕੇ ਵਿੱਕੀ ਕੌਸ਼ਲ ਨੇ ਗਲਤੀ ਨਾਲ ਆਪਣੇ ਦੋਸਤ ਦਾ ਫੋਨ ਹੇਠਾਂ ਸੁੱਟ ਦਿੱਤਾ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਜ਼ ਤਰ੍ਹਾਂ-ਤਰ੍ਹਾਂ ਦੇ ਮਜ਼ਾਕੀਆ ਕਮੈਂਟ ਕਰ ਰਹੇ ਹਨ। ਇਸ ਵੀਡੀਓ 'ਤੇ ਕਮੈਂਟ ਕਰਦੇ ਹੋਏ ਵਿੱਕੀ ਦਾ ਇੱਕ ਪ੍ਰਸ਼ੰਸਕ ਲਿਖਦਾ ਹੈ, 'ਇਹ ਮੁਲਾਕਾਤ ਮਹਿੰਗੀ ਹੋ ਗਈ', ਜਦਕਿ ਦੂਜੇ ਪ੍ਰਸ਼ੰਸਕ ਮਜ਼ਾਕੀਆ ਅੰਦਾਜ਼ 'ਚ ਲਿਖਦੇ ਹਨ ਕਿ 'ਵਿੱਕੀ ਦਾ ਫ਼ੋਨ ਟੁੱਟਦਾ ਤਾਂ ਜ਼ਿਆਦਾ ਮਹਿੰਗਾ ਪੈਂਦਾ'। ਇੱਕ ਹੋਰ ਯੂਜ਼ਰ ਨੇ ਲਿਖਿਆ ਹੈ- ‘ਕੋਈ ਗੱਲ ਨਹੀਂ ਦੋਸਤ ਨਵਾਂ ਲੈ ਕੇ ਦੇਵੇਗਾ’।

Two Punjabis in one frame! Shehnaaz Gill shares pictures with Vicky Kaushal Image Source: Twitter

ਵਰਕ ਫਰੰਟ ਦੀ ਗੱਲ ਕਰੀਏ ਤਾਂ ਵਿੱਕੀ ਕੌਸ਼ਲ ਇਸ ਸਮੇਂ ਮੇਘਨਾ ਗੁਲਜ਼ਾਰ ਦੁਆਰਾ ਨਿਰਦੇਸ਼ਿਤ ਫਿਲਮ 'ਸੈਮ ਬਹਾਦਰ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਵਿੱਕੀ ਕੌਸ਼ਲ ਦੇ ਨਾਲ ਅਦਾਕਾਰਾ ਸਾਨਿਆ ਮਲਹੋਤਰਾ ਅਤੇ ਫਾਤਿਮਾ ਸਨਾ ਸ਼ੇਖ ਵੀ ਅਹਿਮ ਭੂਮਿਕਾਵਾਂ ਨਿਭਾਉਂਦੀਆਂ ਨਜ਼ਰ ਆਉਣਗੀਆਂ। ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

 

 

View this post on Instagram

 

A post shared by Viral Bhayani (@viralbhayani)

You may also like