ਕਪਿਲ ਸ਼ਰਮਾ ਨੇ ਦਿਖਾਇਆ ਆਪਣੀ ਗਾਇਕੀ ਦਾ ਹੁਨਰ,ਵੀਡੀਓ ਹੋ ਰਿਹਾ ਵਾਇਰਲ
ਕਪਿਲ ਸ਼ਰਮਾ (Kapil Sharma)ਕਾਮੇਡੀ ਕਿੰਗ ਦੇ ਨਾਂਅ ਨਾਲ ਮਸ਼ਹੂਰ ਹਨ ।ਜਿੱਥੇ ਉਹ ਵਧੀਆ ਕਾਮੇਡੀਅਨ ਹਨ, ਉੱਥੇ ਇੱਕ ਵਧੀਆ ਗਾਇਕ ਵੀ ਹਨ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਆਪਣਾ ਗਾਇਕੀ ਦਾ ਹੁਨਰ ਦਿਖਾ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਪਿਲ ਸ਼ਰਮਾ ਗਜ਼ਲ ਗਾਉਂਦੇ ਹੋਏ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਗਾਇਕ ਰਣਜੀਤ ਬਾਵਾ ਨੇ ਘਰ ‘ਚ ਪਈ ਆਈਟੀ ਰੇਡ ਬਾਰੇ ਕੀਤੇ ਖੁਲਾਸੇ, ਕਿਹਾ ‘ਇੰਡਸਟਰੀ ਦਾ ਕੋਈ ਬੰਦਾ ਨਹੀਂ ਖੜਿਆ ਨਾਲ’
ਵੀਡੀਓ ‘ਚ ਕਪਿਲ ਸ਼ਰਮਾ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਵੀ ਨਜ਼ਰ ਆ ਰਹੇ ਹਨ । ਜਿਸ ‘ਚ ਗਿੱਪੀ ਗਰੇਵਾਲ, ਸੋਨਮ ਬਾਜਵਾ ਅਤੇ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਵੀ ਦਿਖਾਈ ਦੇ ਰਹੇ ਹਨ । ਸਭ ਕਪਿਲ ਸ਼ਰਮਾ ਵੱਲੋਂ ਗਾਈ ਇਸ ਗਜ਼ਲ ਦਾ ਅਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਕਪਿਲ ਸ਼ਰਮਾ ਦੀ ਗਾਇਕੀ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।
ਕਪਿਲ ਸ਼ਰਮਾ ਨੂੰ ਹੈ ਗਾਉਣ ਦਾ ਸ਼ੌਂਕ
ਕਪਿਲ ਸ਼ਰਮਾ ਨੂੰ ਗਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ । ਕਾਮੇਡੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਉਹ ਗਾਇਕੀ ਦੇ ਖੇਤਰ ‘ਚ ਹੀ ਆਉਣਾ ਚਾਹੁੰਦੇ ਸਨ, ਪਰ ਕਿਸਮਤ ਉਨ੍ਹਾਂ ਨੂੰ ਕਾਮੇਡੀ ਦੀ ਦੁਨੀਆ ‘ਚ ਲੈ ਆਈ ।ਉਨ੍ਹਾਂ ਨੇ ਲਾਫਟਰ ਚੈਲੇਂਜ ‘ਚ ਭਾਗ ਲਿਆ ਅਤੇ ਉਨ੍ਹਾਂ ਦੇ ਕਰੀਅਰ ਨੇ ਰਫਤਾਰ ਫੜ ਲਈ । ਇਸ ਤੋਂ ਪਹਿਲਾਂ ਕਪਿਲ ਸ਼ਰਮਾ ਕਈ ਨਿੱਜੀ ਚੈਨਲ ‘ਤੇ ਕਾਮੇਡੀ ਸ਼ੋਅ ਕਰਦੇ ਹੁੰਦੇ ਸਨ ।
ਕਪਿਲ ਸ਼ਰਮਾ ਦੀ ਨਿੱਜੀ ਜ਼ਿੰਦਗੀ
ਕਪਿਲ ਸ਼ਰਮਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਗਿੰਨੀ ਚਤਰਥ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਉਹ ਇੱਕ ਧੀ ਅਤੇ ਪੁੱਤਰ ਦੇ ਪਿਤਾ ਬਣ ਚੁੱਕੇ ਹਨ ।
- PTC PUNJABI