ਵਿਰਾਟ ਕੋਹਲੀ ਦਸਤਾਰ ‘ਚ ਆਏ ਨਜ਼ਰ, ਅਨੁਸ਼ਕਾ ਸ਼ਰਮਾ ਦੇ ਨਾਲ ਤਸਵੀਰਾਂ ਹੋ ਰਹੀਆਂ ਵਾਇਰਲ

Written by  Shaminder   |  February 23rd 2022 03:23 PM  |  Updated: February 23rd 2022 03:32 PM

ਵਿਰਾਟ ਕੋਹਲੀ ਦਸਤਾਰ ‘ਚ ਆਏ ਨਜ਼ਰ, ਅਨੁਸ਼ਕਾ ਸ਼ਰਮਾ ਦੇ ਨਾਲ ਤਸਵੀਰਾਂ ਹੋ ਰਹੀਆਂ ਵਾਇਰਲ

ਵਿਰਾਟ ਕੋਹਲੀ (virat Kohli) ਅਤੇ ਅਨੁਸ਼ਕਾ ਸ਼ਰਮਾ (Anushka Sharma ) ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਵਿਰਾਟ ਕੋਹਲੀ ਨੀਲੇ ਰੰਗ ਦੀ ਪੱਗ ‘ਚ ਨਜ਼ਰ ਆ ਰਿਹਾ ਹੈ ਜਦੋਂਕਿ ਅਨੁਸ਼ਕਾ ਸ਼ਰਮਾ ਪਿੰਕ ਕਲਰ ਦੇ ਕੁੜਤੇ ‘ਚ ਨਜ਼ਰ ਆਈ । ਇਹ ਤਸਵੀਰਾਂ ਕਿਸੇ ਸ਼ੂਟ ਦੀਆਂ ਹਨ, ਜਿਸ ‘ਚ ਵਿਰਾਟ ਕੋਹਲੀ ਪੱਗ ‘ਚ ਨਜ਼ਰ ਆ ਰਹੇ ਨੇ । ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ । ਅਜਿਹਾ ਲਗਦਾ ਹੈ ਕਿ ਪਤੀ-ਪਤਨੀ ਹੁਣ ਇਕੱਠੇ ਇੱਕ ਨਵੇਂ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਨ ਅਤੇ ਬੁੱਧਵਾਰ ਨੂੰ ਇਸਦੀ ਸ਼ੂਟਿੰਗ ਲਈ ਉਨ੍ਹਾਂ ਨੂੰ ਚੁਣਿਆ ਗਿਆ ਸੀ।

Virat Kohli image From instagram

ਹੋਰ ਪੜ੍ਹੋ : ਸ਼ਾਹਰੁਖ ਖਾਨ ਦਾ ਬੇਟਾ ਆਰੀਅਨ ਖਾਨ ਬਤੌਰ ਰਾਈਟਰ ਕਰਨ ਜਾ ਰਿਹਾ ਡੈਬਿਊ

ਮੁੰਬਈ  ਉਪਨਗਰੀ ਸਟੂਡੀਓਜ਼ ਵਿੱਚੋਂ ਇੱਕ ਵਿੱਚ, ਅਨੁਸ਼ਕਾ ਅਤੇ ਵਿਰਾਟ ਨੂੰ ਉਨ੍ਹਾਂ ਦੀ ਵੈਨਿਟੀ ਵੈਨ ਦੇ ਬਾਹਰ ਦੇਖਿਆ ਗਿਆ।  ਵਿਰਾਟ ਕੋਹਲੀ ਨੂੰ ਇੱਕ ਕਰਿਸਪ ਸਫੇਦ ਕਮੀਜ਼ ਵਿੱਚ ਦੇਖਿਆ ਗਿਆ ਸੀ ਅਤੇ ਇੱਕ ਫੋਨ ਕਾਲ ਅਟੈਂਡ ਕਰਦੇ ਸਮੇਂ ਨੀਲੀ ਪੱਗ ਬੰਨ੍ਹੀ ਹੋਈ ਸੀ। ਵਿਰਾਟ ਕੋਹਲੀ ਪੱਗ ‘ਚ ਬਹੁਤ ਹੀ ਜਚ ਰਹੇ ਸਨ ਅਤੇ ਪਛਾਣ ‘ਚ ਹੀ ਨਹੀਂ ਸਨ ਆ ਰਹੇ ।

image From instagram

ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਨੁਸ਼ਕਾ ਸੂਈ ਧਾਗਾ ਫ਼ਿਲਮ ‘ਚ ਨਜ਼ਰ ਆਈ ਸੀ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰਾਜੈਕਟਸ ‘ਤੇ ਕੰਮ ਕਰ ਰਹੀ ਹੈ । ਦੋਵਾਂ ਦੇ ਘਰ ਕੁਝ ਸਮਾਂ ਪਹਿਲਾਂ ਇੱਕ ਧੀ ਨੇ ਜਨਮ ਲਿਆ ਸੀ ਜਿਸ ਦਾ ਨਾਮ ਵਾਮਿਕਾ ਰੱਖਿਆ ਗਿਆ ਹੈ । ਵਾਮਿਕਾ ਦੀਆਂ ਤਸਵੀਰਾਂ ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਜਿਸ ‘ਚ ਉਹ ਆਪਣੀ ਮੰਮੀ ਦੀ ਗੋਦ ‘ਚ ਨਜ਼ਰ ਆ ਰਹੀ ਸੀ ।ਇਸ ਤੋਂ ਪਹਿਲਾਂ ਦੋਵਾਂ ਨੇ ਕਦੇ ਵੀ ਆਪਣੀ ਧੀ ਦਾ ਚਿਹਰਾ ਨਹੀਂ ਸੀ ਦਿਖਾਇਆ ।

 

View this post on Instagram

 

A post shared by Viral Bhayani (@viralbhayani)

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network