ਵਿਰਾਟ ਕੋਹਲੀ ਨੇ ਅਨੁਸ਼ਕਾ ਦੀ ਕੀਤੀ ਤਾਰੀਫ , ਤਾਂ ਇੰਝ ਉੱਡਿਆ ਮਜ਼ਾਕ

Written by  Aaseen Khan   |  December 24th 2018 02:23 PM  |  Updated: December 24th 2018 03:04 PM

ਵਿਰਾਟ ਕੋਹਲੀ ਨੇ ਅਨੁਸ਼ਕਾ ਦੀ ਕੀਤੀ ਤਾਰੀਫ , ਤਾਂ ਇੰਝ ਉੱਡਿਆ ਮਜ਼ਾਕ

ਵਿਰਾਟ ਕੋਹਲੀ ਨੇ ਅਨੁਸ਼ਕਾ ਦੀ ਕੀਤੀ ਤਾਰੀਫ , ਤਾਂ ਇੰਝ ਉੱਡਿਆ ਮਜ਼ਾਕ : ਵਿਰਾਟ ਕੋਹਲੀ ਅਕਸਰ ਜਦੋਂ ਮੈਦਾਨ 'ਚ ਮਾੜਾ ਪ੍ਰਦਰਸ਼ਨ ਕਰਦੇ ਹਨ ਤਾਂ ਉਹਨਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਸ਼ੋਸ਼ਲ ਮੀਡੀਆ 'ਤੇ ਨਿਸ਼ਾਨੇ 'ਤੇ ਲਿਆ ਜਾਂਦਾ ਹੈ। ਇਸ ਬਾਰ ਕੋਹਲੀ ਨੇ ਤਾਂ ਮਾੜਾ ਪ੍ਰਦਰਸ਼ਨ ਨਹੀਂ ਕੀਤਾ ਪਰ ਜਦੋਂ ਵਿਰਾਟ ਕੋਹਲੀ ਨੇ ਆਪਣੀ ਪਤਨੀ ਦੀ ਫਿਲਮ 'ਜ਼ੀਰੋ' 'ਚ ਪ੍ਰਦਰਸ਼ਨ ਲਈ ਉਹਨਾਂ ਦੀ ਤਾਰੀਫ ਕੀਤੀ ਤਾਂ ਸ਼ੋਸ਼ਲ ਮੀਡੀਆ 'ਤੇ ਟ੍ਰੋਲਜ਼ ਦੇ ਨਿਸ਼ਾਨੇ 'ਤੇ ਆ ਗਏ। ਅਸਲ 'ਚ ਵਿਰਾਟ ਕੋਹਲੀ ਨੇ ਆਸਟ੍ਰੇਲੀਆ 'ਚ ਅਨੁਸ਼ਕਾ ਸ਼ਾਹਰੁਖ ਖਾਨ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ ਜ਼ੀਰੋ ਦੇਖੀ। ਉਹਨਾਂ ਨੂੰ ਅਨੁਸ਼ਕਾ ਦਾ ਪ੍ਰਦਰਸ਼ਨ ਫਿਲਮ 'ਚ ਚੰਗਾ ਲੱਗਿਆ ਅਤੇ ਇਸ 'ਤੇ ਇੱਕ ਟਵੀਟ ਵੀ ਕੀਤਾ।

https://twitter.com/PUNchayatiii/status/1076739892237848576

ਹੋਰ ਪੜ੍ਹੋ : ਜਵਾਕਾਂ ਦੀ ਟਰੇਨ ‘ਚ ਸਪਨਾ ਚੌਧਰੀ ਦੇ ਝੂਟੇ , ਦੇਖੋ ਵੀਡੀਓ

ਪਰ ਇਹ ਗੱਲ ਵਿਰਾਟ ਦੇ ਫੈਨਜ਼ ਨੂੰ ਪਸੰਦ ਨਹੀਂ ਆਈ। ਹੋਇਆ ਉਹ ਹੀ ਜੋ ਹਰ ਵਾਰ ਹੁੰਦਾ ਹੈ। ਸ਼ੋਸ਼ਲ ਮੀਡੀਆ 'ਤੇ ਵਿਰਾਟ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਵਿਰਾਟ ਨੇ ਲਿਖਿਆ ਸੀ " ਜ਼ੀਰੋ ਦੇਖੀ ਅਤੇ ਬਹੁਤ ਚੰਗੀ ਲੱਗੀ , ਜਿਹੋ ਜਿਹਾ ਮਨੋਰੰਜਨ ਇਸ 'ਚ ਦਿਖਾਇਆ ਗਿਆ ਹੈ , ਮੈਨੂੰ ਬਹੁਤ ਅਨੰਦ ਆਇਆ। ਸਾਰਿਆਂ ਨੇ ਆਪਣੇ ਆਪਣੇ ਕਿਰਦਾਰ ਨੂੰ ਬਾਖੂਬੀ ਨਿਭਾਇਆ ਹੈ , ਅਨੁਸ਼ਕਾ ਦਾ ਕੰਮ ਚੰਗਾ ਲੱਗਿਆ , ਕਿਉਂਕਿ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਕਿਰਦਾਰ ਬਹੁਤ ਮੁਸ਼ਕਿਲ ਸੀ ਅਤੇ ਉਹਨਾਂ ਬਹੁਤ ਚੰਗੀ ਤਰਾਂ ਨਿਭਾਇਆ ਹੈ।"

https://twitter.com/im_sandeepanand/status/1076744095886987264?ref_src=twsrc%5Etfw%7Ctwcamp%5Etweetembed%7Ctwterm%5E1076744095886987264&ref_url=https%3A%2F%2Faajtak.intoday.in%2Fstory%2Fvirat-kohli-trolled-on-social-media-for-praising-wife-anushka-sharma-for-zero-movie-performance-tmov-1-1049030.html

ਵਿਰਾਟ ਕੋਹਲੀ ਨੂੰ ਇਸ ਟਵੀਟ ਤੋਂ ਬਾਅਦ ਲੋਕਾਂ ਨੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਸ਼ਾਹਰੁਖ ਖਾਨ ਦੀ ਫਿਲਮ ਜ਼ੀਰੋ ਬਾਕਸ ਆਫਿਸ 'ਤੇ ਕੁੱਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ਜ਼ੀਰੋ ਫਿਲਮ 'ਚ ਅਨੁਸ਼ਕਾ ਸ਼ਰਮਾ ਇੱਕ ਦਿਵੀਆਂਗ ਸਾਇੰਟਿਸਟ ਦਾ ਰੋਲ ਨਿਭਾ ਰਹੇ ਹਨ ਜਿਹੜੇ ਸ਼ਾਹਰੁਖ ਖਾਨ ਯਾਨੀ ਬਾਊਆ ਨਾਲ ਪਿਆਰ ਕਰਦੇ ਹਨ।

You May Like This
DOWNLOAD APP


© 2023 PTC Punjabi. All Rights Reserved.
Powered by PTC Network