ਅਨੁਸ਼ਕਾ ਦੇ ਨਾਮ ਵਾਲੀ ਟੀ-ਸ਼ਰਟ ਪਾ ਕੇ ਏਅਰਪੋਰਟ 'ਤੇ ਪਹੁੰਚੇ ਵਿਰਾਟ ਕੋਹਲੀ, ਪਤਨੀ ਨਾਲ ਦਿੱਤੇ ਰੋਮਾਂਟਿਕ ਪੋਜ਼

written by Lajwinder kaur | November 16, 2022 03:44pm

Anushka Sharma and Virat Kohli viral video: ਸਟਾਰ ਕ੍ਰਿਕੇਟਰ ਵਿਰਾਟ ਕੋਹਲੀ ਅਤੇ ਨਾਮੀ ਅਦਾਕਾਰਾ ਅਨੁਸ਼ਕਾ ਸ਼ਰਮਾ ਦੇਸ਼ ਦੇ ਸਭ ਤੋਂ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ। ਵਿਰਾਟ ਅਨੁਸ਼ਕਾ ਨੂੰ ਇਕੱਠੇ ਦੇਖਣ ਲਈ ਫੈਨਜ਼ ਹਮੇਸ਼ਾ ਬੇਤਾਬ ਰਹਿੰਦੇ ਹਨ ਅਤੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਇਹ ਇੱਛਾ ਪੂਰੀ ਹੋਈ ਸੀ।

ਤੁਹਾਨੂੰ ਦੱਸ ਦੇਈਏ ਕਿ ਵਿਰਾਟ ਅਤੇ ਅਨੁਸ਼ਕਾ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ ਪਰ ਉਨ੍ਹਾਂ ਦੀ ਬੇਟੀ ਵਾਮਿਕਾ ਉਨ੍ਹਾਂ ਦੇ ਨਾਲ ਨਜ਼ਰ ਨਹੀਂ ਆਈ। ਸੋਸ਼ਲ ਮੀਡੀਆ ਉੱਤੇ ਅਨੁਸ਼ਕਾ ਅਤੇ ਵਿਰਾਟ ਦੀ ਇਹ ਰੋਮਾਂਟਿਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ: ਰਾਜਕੁਮਾਰ ਰਾਓ ਨੇ ਸਾਂਝਾ ਕੀਤਾ ਖਾਸ ਵੀਡੀਓ, ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਪਤਨੀ ਨੂੰ ਖਾਸ ਅੰਦਾਜ਼ ਨਾਲ ਦਿੱਤੀ ਵਧਾਈ

inside image of virat and anushka image source: instagram

ਅਨੁਸ਼ਕਾ ਸ਼ਰਮਾ ਅਤੇ ਉਨ੍ਹਾਂ ਦੇ ਪਤੀ ਵਿਰਾਟ ਕੋਹਲੀ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਦੋਵੇਂ ਸਿਤਾਰੇ ਇਕੱਠੇ ਕਾਫੀ ਖੁਸ਼ ਅਤੇ ਖੂਬਸੂਰਤ ਵੀ ਨਜ਼ਰ ਆ ਰਹੇ ਹਨ। ਵਿਰਾਟ ਅਤੇ ਅਨੁਸ਼ਕਾ ਦੋਵਾਂ ਨੇ ਕ੍ਰੀਮ ਰੰਗ ਦੀ ਹੂਡੀਜ਼ ਪਾਈ ਹੋਈ ਹੈ, ਯਾਨੀ ਕਿ ਉਹ ਟਵਿਨਿੰਗ ਕਰ ਰਹੇ ਹਨ। ਵਿਰਾਟ ਨੇ ਜੋ ਪਹਿਨਿਆ ਹੈ, ਉਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਵਿਰਾਟ ਦੀ ਹੂਡੀ 'ਤੇ ਲਾਲ ਰੰਗ ਦਾ ਦਿਲ ਬਣਿਆ ਹੋਇਆ ਹੈ, ਜਿਸ ਦੇ ਹੇਠਾਂ ਉਨ੍ਹਾਂ ਦੀ ਪਤਨੀ ਅਨੁਸ਼ਕਾ ਦੇ ਨਾਂ 'ਤੇ 'ਏ' ਵੀ ਲਿਖਿਆ ਹੋਇਆ ਹੈ।

inside image of virat and anushka image source: instagram

ਵਿਰਾਟ ਅਤੇ ਅਨੁਸ਼ਕਾ ਕਾਰ ਤੋਂ ਹੇਠਾਂ ਉਤਰੇ ਅਤੇ ਮੀਡੀਆ ਲਈ ਪਿਆਰ ਨਾਲ ਪੋਜ਼ ਦਿੰਦੇ ਨਜ਼ਰ ਆਏ। ਫਿਰ ਜਦੋਂ ਦੋਵੇਂ ਕਾਰ ਤੋਂ ਏਅਰਪੋਰਟ ਐਂਟਰੀ ਵੱਲ ਤੁਰਨ ਲੱਗੇ ਤਾਂ ਦੋਵੇਂ ਹੱਥ ਮਿਲਾ ਕੇ ਚੱਲ ਰਹੇ ਸਨ। ਦੱਸ ਦੇਈਏ ਕਿ ਵਿਰਾਟ ਅਤੇ ਅਨੁਸ਼ਕਾ ਦੇ ਨਾਲ ਉਨ੍ਹਾਂ ਦੀ ਬੇਟੀ ਵਾਮਿਕਾ ਮੌਜੂਦ ਨਹੀਂ ਸੀ।

Anushka Sharma And Virat Kohli image source: instagram

 

View this post on Instagram

 

A post shared by Manav Manglani (@manav.manglani)

You may also like