ਵਿਰਾਟ ਕੋਹਲੀ ਦੇ ਸਰੀਰ ’ਤੇ ਹਨ ਕਈ ਟੈਟੂ, ਟੈਟੂਆਂ ਪਿੱਛੇ ਛੁਪਿਆ ਹੈ ਇਹ ਵੱਡਾ ਰਾਜ਼

Written by  Rupinder Kaler   |  November 05th 2019 06:16 PM  |  Updated: November 05th 2019 06:16 PM

ਵਿਰਾਟ ਕੋਹਲੀ ਦੇ ਸਰੀਰ ’ਤੇ ਹਨ ਕਈ ਟੈਟੂ, ਟੈਟੂਆਂ ਪਿੱਛੇ ਛੁਪਿਆ ਹੈ ਇਹ ਵੱਡਾ ਰਾਜ਼

ਵਿਰਾਟ ਕੋਹਲੀ ਦੁਨੀਆ ਦੇ ਬਿਹਤਰੀਨ ਬੱਲੇਬਾਜ਼ ਹਨ । ਉਹ ਸਿਰਫ ਆਪਣੀ ਖੇਡ ਕਰਕੇ ਨਹੀਂ ਬਲਕਿ ਫੈਸ਼ਨ ਸੈਂਸ ਕਰਕੇ ਵੀ ਨੌਜਵਾਨਾਂ ਦੀ ਅਗਵਾਈ ਕਰਦੇ ਹਨ । ਨੌਜਵਾਨ ਵੀ ਉਹਨਾਂ ਦੀ ਨਕਲ ਕਰਦੇ ਹਨ । ਇੱਥੇ ਹੀ ਬਸ ਨਹੀਂ ਵਿਰਾਟ ਹੋਹਲੀ ਨੇ ਆਪਣੇ ਸਰੀਰ ਤੇ ਟੈਟੂ ਵੀ ਗੁੰਦਵਾਏ ਹਨ । ਇਹ ਟੈਟੂ ਆਪਣੇ ਆਪ ਵਿੱਚ ਖ਼ਾਸ ਹਨ ਤੇ ਇੱਹਨਾਂ ਦਾ ਇੱਕ ਮਤਲਬ ਵੀ ਹੈ ।

https://www.instagram.com/p/B4eQYHnFoEh/

ਵਿਰਾਟ ਨੇ ਆਪਣੇ ਸਰੀਰ ਤੇ ਜੋ ਪਹਿਲਾਂ ਟੈਟੂ ਗੁਦਵਾਇਆ ਸੀ, ਉਹ ਉਹਨਾਂ ਦੀ ਮਾਂ ਦੇ ਨਾਂਅ ਦਾ ਸੀ । ਵਿਰਾਟ ਦੀ ਮਾਂ ਦਾ ਨਾਂਅ ਸਰੋਜ ਹੈ । ਦੂਜਾ ਟੈਟੂ ਉਹਨਾਂ ਦੇ ਪਿਤਾ ਦੇ ਨਾਂਅ ਦਾ ਹੈ । ਵਿਰਾਟ ਦੇ ਪਿਤਾ ਦਾ ਨਾਂਅ ਪ੍ਰੇਮ ਕੋਹਲੀ ਹੈ ।

ਇਸ ਤੋਂ ਇਲਾਵਾ ਉਹਨਾਂ ਦੇ ਸਰੀਰ ਤੇ ‘ਗੌਡਸ ਆਈ’ ਹੈ, ਇਹ ਇਨਸਾਨ ਦੀ ਚੌਕਸੀ ਦਾ ਪ੍ਰਤੀਕ ਹੈ ।ਇਸੇ ਤਰ੍ਹਾਂ ਵਿਰਾਟ ਦਾ ਇੱਕ ਹੋਰ ਟੈਟੂ ਹੈ, ਜਿਹੜਾ ਕਿ ਸ਼ਾਂਤੀ ਦਾ ਪ੍ਰਤੀਕ ਹੈ ।

ਵਿਰਾਟ ਦੇ ਇਸ ਟੈਟੂ ਦਾ ਮਤਲਬ ਬ੍ਰਹਿਮੰਡ ਹੈ, ਇਹ ਟੈਟੂ ਇੱਕ ਅੱਖ ਵਾਂਗ ਦਿਖਾਈ ਦਿੰਦਾ ਹੈ ।

ਵਿਰਾਟ ਕੋਹਲੀ ਸ਼ਿਵ ਭਗਵਾਨ ਦੇ ਭਗਤ ਹਨ ਇਸ ਲਈ ਉਹਨਾਂ ਦੇ ਸ਼ਰੀਰ ਤੇ ਸ਼ਿਵ ਦਾ ਟੈਟੂ ਵੀ ਮੌਜੂਦ ਹੈ । ਇਸ ਦੇ ਨਾਲ ਹੀ ਹਮਲੇ ਦੇ ਪ੍ਰਤੀਕ ਵੱਜੋਂ ਜਾਣਿਆਂ ਜਾਂਦਾ ਟੈਟੂ ਵੀ ਮੌਜੂਦ ਹੈ ।

ਵਿਰਾਟ ਦੇ ਸਰੀਰ ਤੇ ਇੱਕ ਯੋਧੇ ਤੇ ਉਹਨਾਂ ਦੀ ਰਾਸ਼ੀ ਦਾ ਵੀ ਟੈਟੂ ਹੈ ।

2008 ਵਿੱਚ ਵਿਰਾਟ ਨੇ ਕੌਮਾਂਤਰੀ ਕ੍ਰਿਕੇਟ ਵਿੱਚ ਕਦਮ ਰੱਖਿਆ ਸੀ । ਕੋਹਲੀ ਭਾਰਤ ਦੇ ਵਨ ਡੇ ਵਿੱਚ ਆਉਣ ਵਾਲੇ 175ਵੇਂ ਖਿਡਾਰੀ ਸਨ ਇਸ ਲਈ ਉਹਨਾਂ ਨੇ 175 ਨੰਬਰ ਵਾਲਾ ਟੈਟੂ ਵੀ ਗੁਦਵਾਇਆ ਹੈ । ਇਸੇ ਤਰ੍ਹਾਂ ਤਿੰਨ ਸਾਲ ਬਾਅਦ ਵਿਰਾਟ ਟੈਸਟ ਕ੍ਰਿਕੇਟ ਵਿੱਚ ਸ਼ਾਮਿਲ ਹੋਏ, ਉਸ ਸਮੇਂ ਉਹ 259ਵੇਂ ਖਿਡਾਰੀ ਸਨ । ਇਸ ਨੰਬਰ ਦਾ ਟੈਟੂ ਵੀ ਉਹਨਾਂ ਦੇ ਸਰੀਰ ਤੇ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network