
ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਵਿਟਾਮਿਨਸ, ਮਿਨਰਲਸ ਅਤੇ ਪੋਸ਼ਕ ਤੱਤਾਂ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਇਨ੍ਹਾਂ ਸਭ ਦਾ ਸੰਤੁਲਨ ਸਰੀਰ ਦੇ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ । ਕਿਉਂਕਿ ਇਨ੍ਹਾਂ ਵਿਟਾਮਿਨਸ, ਮਿਨਰਲਸ ਚੋਂ ਕਿਸੇ ਵੀ ਤੱਤ ਦੀ ਕਮੀ ਕਾਰਨ ਕਈ ਸਮੱਸਿਆਵਾਂ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਹੈ । ਅੱਜ ਅਸੀਂ ਤੁਹਾਨੂੰ ਵਿਟਾਮਿਨ ਡੀ (Vitamin D)ਦੇ ਬਾਰੇ ਦੱਸਾਂਗੇ । ਸਰੀਰ ਨੂੰ ਸਿਹਤਮੰਦ (Health) ਰੱਖਣ ਦੇ ਲਈ ਵਿਟਾਮਿਨ, ਮਿਨਰਲ ਅਤੇ ਪੋਸ਼ਕ ਤੱਤਾਂ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ।

ਹੋਰ ਪੜ੍ਹੋ : ਕੈਂਸਰ ਦੇ ਮਾੜੇ ਦਿਨਾਂ ਨੂੰ ਯਾਦ ਕਰਕੇ ਭਾਵੁਕ ਹੋਈ ਮਨੀਸ਼ਾ ਕੋਇਰਾਲਾ, ਇਲਾਜ਼ ਦੌਰਾਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਹਰੇਕ ਵਿਟਾਮਿਨ ਦਾ ਸਰੀਰ ਦੇ ਲਈ ਖ਼ਾਸ ਮਹੱਤਵ ਹੁੰਦਾ ਹੈ। ਅੱਜ ਅਸੀਂ ਵਿਟਾਮਿਨ 'ਡੀ' ਦੇ ਬਾਰੇ ਗੱਲ ਕਰ ਰਹੇ ਹਾਂ। ਇਹ ਵਿਟਾਮਿਨ ਸਰੀਰ ਦੇ ਲਈ ਬਹੁਤ ਹੀ ਜ਼ਰੂਰੀ ਹੈ। ਕੈਲਸ਼ੀਅਮ ਦੇ ਨਾਲ ਜੇਕਰ ਵਿਟਾਮਿਨ 'ਡੀ' ਦੀ ਕਮੀ ਹੋ ਜਾਵੇ ਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਵਿਟਾਮਿਨ ਡੀ ਦੀ ਕਮੀ ਦੇ ਕਾਰਨ ਹੱਡੀਆਂ ਅਤੇ ਮਾਸ ਪੇਸ਼ੀਆ ਕਮਜ਼ੋਰ ਹੋ ਸਕਦੀਆਂ ਹਨ । ਇਸ ਲਈ ਵਿਟਾਮਿਨ ਡੀ ਦੀ ਕਮੀ ਨੂੰ ਦੂਰ ਕਰਨ ਦੇ ਲਈ ਜ਼ਰੂਰੀ ਪੋਸ਼ਕ ਤੱਤ ਲੈਣੇ ਚਾਹੀਦੇ ਹਨ । ਇਸ ਤੋਂ ਇਲਾਵਾ ਵਿਟਾਮਿਨ ਡੀ ਦੀ ਕਮੀ ਦੇ ਕਾਰਨ ਬਲੱਡ ਪ੍ਰੈਸ਼ਰ ਦੀ ਸਮੱਸਿਆ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਹੈ।ਇਸ ਤੋਂ ਇਲਾਵਾ ਤਣਾਅ ਅਤੇ ਉਦਾਸੀ ਦਾ ਕਾਰਨ ਵੀ ਵਿਟਾਮਿਨ ਡੀ ਦੀ ਕਮੀ ਬਣ ਸਕਦੀ ਹੈ । ਇਹੀ ਨਹੀਂ ਆਲਸ ਅਤੇ ਥਕਾਣ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ।