
ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਲੰਮੇਂ ਸਮੇਂ ਤੋਂ ਫਿਲਮਾਂ ਤੋਂ ਦੂਰ ਰਹਿਣ ਤੋਂ ਬਾਅਦ ਮੁੜ ਦਰਸ਼ਕਾਂ ਦੇ ਰੁਬਰੂ ਹੋਣ ਲਈ ਤਿਆਰ ਹਨ। ਦਰਅਸਲ ਵਿਵੇਕ ਓਬਰਾਏ ਰੋਹਿਤ ਸ਼ੈੱਟੀ ਦੀ ਆਉਣ ਵਾਲੀ ਸੀਰੀਜ਼ 'ਇੰਡੀਅਨ ਪੁਲਿਸ ਫੋਰਸ' 'ਚ ਸ਼ਾਮਲ ਹੋ ਗਏ ਹਨ। ਇਸ ਵਿੱਚ ਉਹ ਐਕਸ਼ਨ ਕਰਦੇ ਹੋਏ ਨਜ਼ਰ ਆਉਣਗੇ।
ਰੋਹਿਤ ਸ਼ੈੱਟੀ ਵੱਲੋਂ ਨਿਰਮਿਤ ਅਤੇ ਨਿਰਦੇਸ਼ਿਤ ਇਹ ਪਹਿਲੀ ਸੀਰੀਜ਼ ਹੈ। ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਨੇ ਮੰਗਲਵਾਰ ਨੂੰ ਆਪਣੀ ਸੀਰੀਜ਼ ਵਿੱਚ ਵਿਵੇਕ ਦੇ ਸ਼ਾਮਲ ਹੋਣ ਬਾਰੇ ਐਲਾਨ ਕੀਤਾ ਹੈ। ਇਸ ਸੀਰੀਜ਼ 'ਚ ਵਿਵੇਕ ਸਿਧਾਰਥ ਮਲਹੋਤਰਾ ਵਜੋਂ ਦਿੱਲੀ ਪੁਲਿਸ ਦੇ ਇੱਕ ਅਫਸਰ ਦੀ ਭੂਮਿਕਾ ਨਿਭਾਉਣਗੇ।
ਰੋਹਿਤ ਸ਼ੈੱਟੀ ਦੇ ਮੁਤਾਬਕ ਉਨ੍ਹਾਂ ਦੀ ਆਉਣ ਵਾਲੀ ਸੀਰੀਜ਼ ਇੰਡੀਅਨ ਪੁਲਿਸ ਫੋਰਸ' ਦੇਸ਼ ਭਰ ਦੇ ਪੁਲਿਸ ਅਧਿਕਾਰੀਆਂ ਦੀ ਨਿਰਸਵਾਰਥ ਸੇਵਾ, ਬਿਨਾਂ ਸ਼ਰਤ ਪ੍ਰਤੀਬੱਧਤਾ ਅਤੇ ਦੇਸ਼ ਭਗਤੀ ਨੂੰ ਸ਼ਰਧਾਂਜਲੀ ਹੋਵੇਗੀ। ਫੋਰਸ ਨੇ ਦੇਸ਼ ਨੂੰ ਸੁਰੱਖਿਅਤ ਰੱਖਣ ਅਤੇ ਆਪਣੀ ਡਿਊਟੀ ਨਿਭਾਉਣ ਲਈ ਸਭ ਕੁਝ ਦਾਅ 'ਤੇ ਲਗਾ ਦਿੱਤਾ ਹੈ। ਇਸ ਸੀਰੀਜ਼ 'ਚ ਵਿਵੇਕ ਓਬਰਾਏ, ਸਿਧਾਰਥ ਮਲਹੋਤਰਾ ਅਤੇ ਸ਼ਿਲਪਾ ਸ਼ੈੱਟੀ ਪੁਲਿਸ ਅਫਸਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਅਭਿਨੇਤਰੀ ਸ਼ਿਲਪਾ ਸ਼ੈੱਟੀ ਨੇ ਵਿਵੇਕ ਓਬਰਾਏ ਰੋਹਿਤ ਸ਼ੈੱਟੀ ਦੀ ਆਉਣ ਵਾਲੀ ਸੀਰੀਜ਼ 'ਚ ਸ਼ਾਮਲ ਹੋਣ ਦੀ ਖਬਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਸ਼ਿਲਪਾ ਨੇ ਸ਼ੋਅ ਦੇ ਸੈੱਟ ਤੋਂ ਇੱਕ ਤਸਵੀਰ ਸ਼ੇਅਰ ਕੀਤੀ ਹੈ। ਫਿਲਮ ਨਿਰਮਾਤਾ ਨੇ ਕੈਪਸ਼ਨ 'ਚ ਲਿਖਿਆ, 'ਸਾਡੀ ਟੀਮ ਦੇ ਸਭ ਤੋਂ ਤਜ਼ਰਬੇਕਾਰ ਸੀਨੀਅਰ ਅਫਸਰ ਨੂੰ ਮਿਲੋ। ਵਿਵੇਕ ਦਾ ਸੀਰੀਜ਼ ਟੀਮ 'ਚ ਸਵਾਗਤ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ #indianpoliceforce #filmingnow ਹੈਸ਼ਟੈਗ ਪਾਇਆ ਹੈ।

ਵਿਵੇਕ ਓਬਰਾਏ ਆਪਣੀ ਸੀਰੀਜ਼ 'ਚ ਸ਼ਾਮਲ ਹੋਣ ਲਈ ਉਤਸ਼ਾਹਿਤ ਨਜ਼ਰ ਆਏ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਵਿੱਚ ਲਿਖਿਆ ਸੀ ਕਿ ਉਹ ਇਸ ਸੀਰੀਜ਼ 'ਚ ਸ਼ਾਮਲ ਹੋਣ ਅਤੇ ਇੱਕ ਸੁਪਰ ਕੌਪ ਦੀ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਹਨ।
ਸੁਪਰ ਫੋਰਸ ਵਿੱਚ ਸ਼ਾਮਲ ਹੋਣ ਲਈ ਰੋਹਿਤ ਸ਼ੈਟੀ ਦਾ ਧੰਨਵਾਦ ਕਰਦੇ ਹੋਏ, ਵਿਵੇਕ ਨੇ ਲਿਖਿਆ, "ਇਸ ਸ਼ਾਨਦਾਰ ਭੂਮਿਕਾ ਲਈ ਮੇਰੇ 'ਤੇ ਭਰੋਸਾ ਕਰਨ ਲਈ ਧੰਨਵਾਦ ਭਰਾ @itsrohitshetty! ਮੇਰੇ ਹੋਰ ਦੋ ਸੁਪਰ ਪੁਲਿਸ ਅਧਿਕਾਰੀ ਹਨ @sidmalhotra ਅਤੇ @theshilpashetty। #IndianPoliceForceOnPrime, ਨਾਲ ਉਨ੍ਹਾਂ ਨੇ ਲਿਖਿਆ ਖਾਕੀ ਵਿੱਚ ਸਿਰਫ ਬਹਾਦਰੀ!"

ਹੋਰ ਪੜ੍ਹੋ : ਯਸ਼ਰਾਜ ਮੁਖਤੇ ਦੇ ਨਾਲ ਰੈਪ ਕਰਦੇ ਨਜ਼ਰ ਆਏ ਅਜੇ ਦੇਵਗਨ, ਵੇਖੋ ਵੀਡੀਓ
ਖਾਸ ਗੱਲ ਇਹ ਹੈ ਕਿ ਵਿਵੇਕ ਨੇ ਓਬਰਾਏ, ਕੰਪਨੀ, ਦਮ, ਸਾਥੀਆ, ਯੁਵਾ ਅਤੇ ਸ਼ੂਟਆਊਟ ਐਟ ਲੋਖੰਡਵਾਲਾ ਵਰਗੀਆਂ ਹਿੱਟ ਫਿਲਮਾਂ ਕੀਤੀਆਂ ਹਨ। ਉਹ ਇੱਕ ਹੋਰ ਪ੍ਰਾਈਮ ਵੀਡੀਓ ਸੀਰੀਜ਼ 'ਇਨਸਾਈਡ ਐਜ' 'ਚ ਵੀ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਰੋਹਿਤ ਸ਼ੈੱਟੀ ਪਿਕਚਰਜ਼ ਦੇ ਸਹਿਯੋਗ ਨਾਲ ਮੁੰਬਈ 'ਚ 'ਇੰਡੀਅਨ ਪੁਲਿਸ ਫੋਰਸ' ਦੀ ਸ਼ੂਟਿੰਗ ਚੱਲ ਰਹੀ ਹੈ। ਇਸ ਸੀਰੀਜ਼ ਦੇ ਅਗਲੇ ਸਾਲ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਣ ਦੀ ਸੰਭਾਵਨਾ ਹੈ।
View this post on Instagram