ਬੱਚਿਆਂ ਦੇ ਗਾਇਕੀ ਦੇ ਹੁਨਰ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਉਂਦਾ ਹੈ ਵਾਇਸ ਆਫ਼ ਪੰਜਾਬ ਛੋਟਾ ਚੈਂਪ

Reported by: PTC Punjabi Desk | Edited by: Shaminder  |  April 06th 2019 06:21 PM |  Updated: April 06th 2019 06:21 PM

ਬੱਚਿਆਂ ਦੇ ਗਾਇਕੀ ਦੇ ਹੁਨਰ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਉਂਦਾ ਹੈ ਵਾਇਸ ਆਫ਼ ਪੰਜਾਬ ਛੋਟਾ ਚੈਂਪ

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -6 ਜਲਦ ਹੀ ਪੀਟੀਸੀ ਪੰਜਾਬੀ ‘ਤੇ ਸ਼ੁਰੂ ਹੋਣ ਜਾ ਰਿਹਾ ਹੈ । ਇਸ ਲਈ ਤੁਸੀਂ ਵੀ ਹੋ ਅੱਠ ਤੋਂ ਚੌਦਾਂ ਸਾਲ ਦੇ ਦਰਮਿਆਨ ਅਤੇ ਤੁਹਾਡੇ ਵਿੱਚ ਵੀ ਹੈ ਹੁਨਰ ,ਪਰ ਇਸ ਹੁਨਰ ਨੂੰ ਵਿਖਾਉਣ ਲਈ ਕੋਈ ਪਲੇਟਫਾਰਮ ਨਹੀਂ ਹੈ ਤਾਂ ਤੁਸੀਂ ਇਸ ਸ਼ੋਅ ‘ਚ ਹਿੱਸਾ ਲੈ ਕੇ ਆਪਣੇ ਹੁਨਰ ਨੂੰ ਪੂਰੀ ਦੁਨੀਆ ਦੇ ਸਾਹਮਣੇ ਲਿਆ ਸਕਦੇ ਹੋ ।ਪੀਟੀਸੀ ਪੰਜਾਬੀ ਵੱਲੋਂ ਇਹ ਸ਼ੋਅ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ । ਆਪਣੀ ਐਂਟਰੀ ਭੇਜਣ ਲਈ ਤੁਸੀਂ ਪੀਟੀਸੀ ਪੰਜਾਬੀ ਦੀ ਐਪ ਡਾਊਨਲੋਡ ਕਰੋ ਅਤੇ ਕਲਿੱਕ ਕਰੋ ਵਾਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ-6 ਅਤੇ ਭਰੋ ਆਪਣੀ ਪੂਰੀ ਡਿਟੇਲ । ਜੇ ਤੁਹਾਡੇ ‘ਚ ਹੁਨਰ ਹੈ ਤਾਂ ਤੁਹਾਨੂੰ ਵੀ ਆਪਣੇ ਹੁਨਰ ਨੂੰ ਵਿਖਾਉਣ ਦਾ ਮੌਕਾ ਮਿਲ ਜਾਵੇਗਾ ।

ਹੋਰ ਵੇਖੋ :ਇਸ ਛੋਟੇ ਬੱਚੇ ਦੇ ਆਤਮ-ਵਿਸ਼ਵਾਸ ਦੇ ਤੁਸੀਂ ਵੀ ਹੋ ਜਾਓਗੇ ਕਾਇਲ

voice of punjab chota champ-6 voice of punjab chota champ-6

ਹੁਣ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -4 'ਚ ਪਰਫਾਰਮ ਕਰਨ ਵਾਲੇ ਇੱਕ ਬੱਚੇ ਦਾ ਵੀਡੀਓ । ਇਸ ਵੀਡੀਓ 'ਚ ਬੰਟੀ ਨਾਂਅ ਦਾ ਬੱਚਾ "ਨਿੱਤ ਖੈਰ ਮੰਗਾਂ ਸੋਹਣਿਆਂ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ" 'ਤੇ ਪਰਫਾਰਮ ਕਰ ਰਿਹਾ ਹੈ ।

ਹੋਰ ਵੇਖੋ:ਸ਼ੁਰੂ ਹੋਣ ਜਾ ਰਿਹਾ ਹੈ ਪੰਜਾਬ ਦੇ ਨਿੱਕੇ ਟੈਲੇਂਟ ਨੂੰ ਪਰਖਣ ਲਈ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-6,ਭੇਜੋ ਆਪਣਾ ਬਿਓਰਾ

https://www.youtube.com/watch?v=GDYwzgDmZQ8

ਇਸ ਬੱਚੇ ਦੀ ਪਰਫਾਰਮੈਂਸ ਨੂੰ ਵੇਖ ਕੇ ਸ਼ੋਅ ਦੇ ਜੱਜ ਕਮਲ ਖ਼ਾਨ ਏਨੇ ਜ਼ਿਆਦਾ ਖੁਸ਼ ਹੋਏ ਸਨ ਕਿ ਉਨ੍ਹਾਂ ਨੇ ਪਰਫਾਰਮੈਂਸ ਖਤਮ ਹੋਣ ਤੋਂ ਬਾਅਦ ਇਸ ਬੱਚੇ ਨੂੰ ਆਪਣੀ ਗੋਦ 'ਚ ਚੁੱਕ ਲਿਆ ਸੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network