ਇਕ ਦਮਦਾਰ ਪੰਜਾਬੀ ਫ਼ਿਲਮ ਦੀ ਸਕ੍ਰਿਪਟ ਦੀ ਭਾਲ 'ਚ ਨੇ ਰਾਹੁਲ ਦੇਵ

Written by  Gulshan Kumar   |  February 16th 2018 06:52 AM  |  Updated: February 16th 2018 06:52 AM

ਇਕ ਦਮਦਾਰ ਪੰਜਾਬੀ ਫ਼ਿਲਮ ਦੀ ਸਕ੍ਰਿਪਟ ਦੀ ਭਾਲ 'ਚ ਨੇ ਰਾਹੁਲ ਦੇਵ

ਪੰਜਾਬੀ, ਹਿੰਦੀ, ਤੇਲਗੂ, ਤਾਮਿਲ, ਕੰਨੜਾ, ਉੜੀਆ, ਮਲਿਆਲਮ ਤੇ ਕੁਝ ਹੋਰ ਭਾਸ਼ਾਵਾਂ ਦੀਆਂ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਦਾ ਜ਼ੌਹਰ ਦਿਖਾਉਣ ਵਾਲਾ ਇਕ ਕਲਾਕਾਰ ਹੈ ਰਾਹੁਲ ਦੇਵ | ਰਾਹੁਲ ਦੇਵ ਨੇ ਆਪਣੇ ਫ਼ਿਲਮੀ ਸਫ਼ਰ ਦਾ ਆਗਾਜ਼ ਕੀਤਾ ਸੀ 2000 ਵਿਚ ਆਈ ਬੌਲੀਵੁੱਡ ਫ਼ਿਲਮ ਚੈਪੀਅਨ ਤੋਂ | ਉਸ ਤੋਂ ਬਾਦ ਕਦੀ ਉਸ ਨੇ ਪਿਛੇ ਮੁੜ ਕੇ ਨਹੀਂ ਦੇਖਿਆ | ਇਕ ਵਿਲਨ ਬੇਤੋਰ ਰਾਹੁਲ ਦੇਵ ਨੇ ਬਹੁਤ ਪ੍ਰਸਿੱਧੀ ਖੱਟੀ ਹੈ | ਰਾਹੁਲ ਦੇਵ ਨੇ ਬਹੁਤ ਸਾਰੇ ਗੀਤਾਂ ਦੇ ਵੀਡੀਓ 'ਚ ਵੀ ਕੰਮ ਕੀਤਾ ਹੈ |

ਆਪਣੇ ਹੁਣ ਤੱਕ ਦੇ ਅਦਾਕਾਰੀ ਦੇ ਸਫ਼ਰ ਵਿੱਚ ਅਣਗਿਣਤ ਯਾਦਗਾਰੀ ਕਿਰਦਾਰ ਨਿਭਾਉਣ ਵਾਲੇ ਰਾਹੁਲ ਦੇਵ ਬਹੁਤ ਚੂਜ਼ੀ ਹੋ ਗਏ ਨੇ | ਹੁਣ ਉਹ ਬਹੁਤ ਸੋਚ ਸਮਝ ਕੇ ਫ਼ਿਲਮਾਂ ਚੁਣ ਰਹੇ ਨੇ | ਅੱਜ ਕੱਲ ਇਕ ਵੈਬ ਸੀਰੀਜ਼ 'ਚ ਵਿਅਸਤ ਰਾਹੁਲ ਦੇਵ Rahul Dev ਇਕ ਚੰਗੀ ਪੰਜਾਬੀ ਸਕ੍ਰਿਪਟ ਦੀ ਭਾਲ 'ਚ ਨੇ | ਜੋ ਉਹਨਾਂ ਦੇ ਨਾਮ ਨੂੰ ਤੇ ਉਹਨਾਂ ਦੇ ਫ਼ਿਲਮੀ ਕਰੀਅਰ ਨੂੰ ਹੋਰ ਵੀ ਉੱਚੇ ਮੁਕਾਮ ਤੇ ਲੈ ਜਾਵੇ ਤੇ ਅਸੀਂ ਇਹੀ ਉਮੀਦ ਤੇ ਇਹੀ ਦੁਆ ਕਰਦੇ ਹਾਂ ਕਿ ਉਹਨਾਂ ਦੀ ਇਹ ਭਾਲ ਜਲਦੀ ਖਤਮ ਹੋ ਜਾਵੇ |

Rahul Dev

Edited By: Gourav Kochhar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network