ਕੀ ਚਾਰੂ ਅਸੋਪਾ ਅਤੇ ਰਾਜੀਵ ਸੇਨ ਦਾ ਤਲਾਕ ਬਿੱਗ ਬੌਸ 16 ਲਈ ਸੀ ਪਬਲੀਸਿਟੀ ਸਟੰਟ ਸੀ? ਅਦਾਕਾਰਾ ਨੇ ਦੱਸਿਆ ਇਹ ਸੱਚ!

written by Lajwinder kaur | September 26, 2022 07:45pm

Charu Asopa Rajeev Sen's News: ਸੁਸ਼ਮਿਤਾ ਸੇਨ ਦਾ ਭਰਾ ਤੇ ਭਾਬੀ ਪਿਛਲੇ ਕੁਝ ਸਮੇਂ ਤੋਂ ਸੁਰਖੀਆਂ ਚ ਬਣੇ ਹੋਏ ਸਨ। ਜੀ ਹਾਂ ਟੀਵੀ ਅਦਾਕਾਰਾ ਚਾਰੂ ਨੇ ਆਪਣੇ ਪਤੀ ਤੋਂ ਅਲੱਗ ਹੋਣ ਦਾ ਫੈਸਲਾ ਲੈ ਲਿਆ ਸੀ। ਜਿਸ ਕਰਕੇ ਦੋਵਾਂ ਦੇ ਰਿਸ਼ਤੇ ਦੇ ਟੁੱਟਣ ਨੂੰ ਲੈ ਕੇ ਖ਼ਬਰਾਂ ਆਉਣ ਲੱਗੀਆਂ ਸਨ। ਇੱਥੋਂ ਤੱਕ ਕਿ ਦੋਵੇਂ ਤਲਾਕ ਲੈਣ ਵਾਲੇ ਸਨ ਪਰ ਅਚਾਨਕ ਦੋਵਾਂ ਨੇ ਤਲਾਕ ਨਾ ਲੈਣ  ਦਾ ਫੈਸਲਾ ਕੀਤਾ, ਦੋਵਾਂ ਨੇ ਇਕੱਠੇ ਰਹਿਣ ਦੇ ਫੈਸਲੇ ਦੇ ਨਾਲ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਸੀ।

ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੀ ਧੀ ਦੇ ਨਾਲ ਸਾਂਝਾ ਕੀਤਾ ਕਿਊਟ ਜਿਹਾ ਵੀਡੀਓ, ਮਾਂ-ਧੀ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ

charu and rajeev image source: Instagram

ਇਨ੍ਹਾਂ ਦੋਵਾਂ ਸਿਤਾਰਿਆਂ ਦੇ ਤਲਾਕ ਨਾ ਲੈਣ ਤੋਂ  ਬਾਅਦ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਦੋਹਾਂ ਦੇ ਤਲਾਕ ਲੈਣ ਵਾਲੀ ਖਬਰ ਸਿਰਫ 'ਬਿੱਗ ਬੌਸ 16' ਲਈ ਇੱਕ ਪਬਲੀਸਿਟੀ ਸਟੰਟ ਤੋਂ ਇਲਾਵਾ ਕੁਝ ਨਹੀਂ ਸੀ। ਹੁਣ ਚਾਰੂ ਅਸੋਪਾ ਨੇ ਇਨ੍ਹਾਂ ਖਬਰਾਂ ਨੂੰ ਲੈ ਕੇ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਨੇ ਆਪਣੇ ਵੀਲੌਗ 'ਚ ਆਪਣੇ ਤੇ ਰਾਜੀਵ ਦੇ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ ਹੈ।

inside image of charu and rajeev image source: Instagram

ਚਾਰੂ ਅਸੋਪਾ ਨੇ ਬਿੱਗ ਬੌਸ ਲਈ ਪਬਲੀਸਿਟੀ ਸਟੰਟ ਦੀ ਖਬਰ 'ਤੇ ਚੁੱਪੀ ਤੋੜੀ ਹੈ। ਅਦਾਕਾਰਾ ਨੇ ਕਿਹਾ- ਮੈਂ ਕੋਈ ਸਪੱਸ਼ਟੀਕਰਨ ਨਹੀਂ ਦੇ ਰਹੀ। ਪਤਾ ਨਹੀਂ ਤੁਸੀਂ ਇਸ ਨੂੰ ਪਬਲੀਸਿਟੀ ਸਟੰਟ ਕਿਉਂ ਕਹਿ ਰਹੇ ਹੋ? ਜਦੋਂ ਅਸੀਂ ਆਪਣੇ ਵਕੀਲਾਂ ਨੂੰ ਆਪਣੇ ਫੈਸਲੇ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਸਾਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ । ਮੈਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਲੋਕ ਇਸ ਨੂੰ ਪਬਲੀਸਿਟੀ ਸਟੰਟ ਕਿਉਂ ਕਹਿ ਰਹੇ ਹੋ।

charu and rajeev new pics image source: Instagram

ਇਸ ਦੇ ਨਾਲ ਹੀ ਚਾਰੂ ਅਸੋਪਾ ਨੇ ਆਪਣੇ ਅਤੇ ਰਾਜੀਵ ਸੇਨ ਦੇ ਤਲਾਕ ਬਾਰੇ ਗੱਲ ਕਰਦੇ ਹੋਏ ਕਿਹਾ, 'ਜਦੋਂ ਮੈਂ ਭੀਲਵਾੜਾ 'ਚ ਸੀ, ਮੈਂ ਫੈਸਲਾ ਕੀਤਾ ਕਿ ਮੈਂ ਜ਼ਿਆਨਾ ਨਾਲ ਮੁੰਬਈ ਵਾਪਸ ਆਵਾਂਗੀ ਅਤੇ ਨਵੀਂ ਜ਼ਿੰਦਗੀ ਸ਼ੁਰੂ ਕਰਾਂਗੀ। ਅਦਾਲਤੀ ਕਾਰਵਾਈ ਤੋਂ ਇੱਕ ਦਿਨ ਪਹਿਲਾਂ ਮੈਂ ਅਤੇ ਰਾਜੀਵ ਨੇ ਇਕੱਠੇ ਬੈਠ ਕੇ ਕਈ ਸਮੱਸਿਆਵਾਂ ਬਾਰੇ ਗੱਲ ਕੀਤੀ। ਇਸ ਗੱਲਬਾਤ ਦੌਰਾਨ ਸਾਡੇ ਦੋਵਾਂ ਦੀਆਂ ਬਹੁਤ ਸਾਰੀਆਂ ਗਲਤਫਹਿਮੀਆਂ ਦੂਰ ਹੋ ਗਈਆਂ। ਭਗਵਾਨ ਗਣੇਸ਼ ਚਾਹੁੰਦੇ ਸਨ ਕਿ ਅਸੀਂ ਦੋਵੇਂ ਜ਼ਿਆਨਾ ਲਈ ਨਵੀਂ ਸ਼ੁਰੂਆਤ ਕਰੀਏ। ਅਦਾਕਾਰਾ ਨੇ ਇਹ ਵੀ ਦੱਸਿਆ ਕਿ ਬਹੁਤ ਸਾਰੇ ਲੋਕ ਜੋ ਕਿ ਸਾਡੇ ਇਕੱਠੇ ਹੋਣ ਤੇ ਖੁਸ਼ ਹੋਏ ਹਨ, ਉਨ੍ਹਾਂ ਨੇ ਸਾਨੂੰ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ਹਨ।

You may also like