ਨਵੇਂ ਸਾਲ ਦੀ ਆਮਦ ‘ਤੇ ਪੀਟੀਸੀ ਕੰਸਰਟ ‘ਚ ਵੇਖੋ ਆਤਮਾ ਸਿੰਘ ਅਤੇ ਅਮਨ ਰੋਜ਼ੀ ਦੀ ਪਰਫਾਰਮੈਂਸ

written by Shaminder | December 31, 2020

ਪੀਟੀਸੀ ਪੰਜਾਬੀ ‘ਤੇ ਨਵੇਂ ਸਾਲ ਦੀ ਆਮਦ ‘ਤੇ ਪੀਟੀਸੀ ਮਿਊਜ਼ਿਕ ਕੰਸਰਟ ਕਰਵਾਇਆ ਜਾ ਰਿਹਾ ਹੈ । ਜਿਸ ‘ਚ ਆਤਮਾ ਸਿੰਘ ਅਤੇ ਅਮਨ ਰੋਜ਼ੀ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ । ਇਸ ਮਿਊਜ਼ਿਕ ਕੰਸਰਟ ਦਾ ਅਨੰਦ ਤੁਸੀਂ ਅੱਜ ਸ਼ਾਮ ਨੂੰ 7 ਵਜੇ ਮਾਣ ਸਕਦੇ ਹੋ । atma ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਵੱਲੋਂ ਕਈ ਸ਼ੋਅ ਕਰਵਾਏ ਜਾ ਚੁੱਕੇ ਹਨ । ਜਿਸ ‘ਚ ਗਾਇਕ ਆਪੋ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਦੇ ਰਹੇ ਹਨ । ਹੋਰ ਪੜ੍ਹੋ : ਪੀਟੀਸੀ ਪੰਜਾਬੀ ਵੱਲੋਂ ਗਾਇਕ ਅਨੰਤਪਾਲ ਬਿੱਲਾ ਦੀ ਆਵਾਜ਼ ‘ਚ ਰਿਲੀਜ਼ ਕੀਤਾ ਜਾਵੇਗਾ ਗੀਤ
atma singh ਗਾਇਕ ਆਤਮਾ ਸਿੰਘ ਦੀ ਗੱਲ ਕਰੀਏ ਤਾਂ ਇਸ ਲੋਕ ਗਾਇਕ ਵੱਲੋਂ ਕਈ ਲੋਕ ਗੀਤ ਗਾਏ ਗਏ ਹਨ । ਜੋ ਕਿ ਸਰੋਤਿਆਂ ਨੂੰ ਕਾਫੀ ਪਸੰਦ ਆਉਂਦੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਸੱਭਿਆਚਾਰਕ ਗੀਤ ਵੀ ਗਾਏ ਹਨ । atma ਤੁਸੀਂ ਵੀ ਇਸ ਗਾਇਕ ਜੋੜੀ ਦੀ ਪਰਫਾਰਮੈਂਸ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ਅੱਜ ਸ਼ਾਮ ੭ ਵਜੇ ਪੀਟੀਸੀ ਕੰਸਰਟ ।  

0 Comments
0

You may also like