ਪੀਟੀਸੀ ਪੰਜਾਬੀ ‘ਤੇ ਵੇਖੋ ‘ਕ੍ਰੇਜ਼ੀ ਟੱਬਰ’ ਕਾਮੇਡੀ ਸੀਰੀਜ਼

written by Shaminder | April 14, 2021 01:21pm

ਪੀਟੀਸੀ ਪੰਜਾਬੀ ‘ਤੇ ਦਰਸ਼ਕਾਂ ਦੇ ਮਨੋਰੰਜਨ ਲਈ ਕਈ ਕਾਮੇਡੀ ਸ਼ੋਅ ਸ਼ੁਰੂ ਕੀਤੇ ਗਏ ਹਨ । ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ‘ਤੇ ਹਰ ਸੋਮਵਾਰ ਤੋਂ ਵੀਰਵਾਰ ਤੱਕ ਤੁਸੀਂ ਨਵੀਂ ਕਾਮੇਡੀ ਸੀਰੀਜ਼ ‘ਕ੍ਰੇਜ਼ੀ ਟੱਬਰ’ ਵੇਖ ਸਕਦੇ ਹੋ । ਇਸ ਕਾਮੇਡੀ ਸੀਰੀਜ਼ ਦਾ ਐਪੀਸੋਡ ਅੱਜ ਰਾਤ 9:00 ਵਜੇ ਵਿਖਾਇਆ ਜਾਵੇਗਾ । ਇਸ ਕਾਮੇਡੀ ਸੀਰੀਜ਼ ‘ਚ ਕ੍ਰੇਜ਼ੀ ਟੱਬਰ ਦੇ ਵੱਖ ਵੱਖ ਰੂਪ ਤੁਹਾਨੂੰ ਵੇਖਣ ਨੂੰ ਮਿਲਣਗੇ ।

Crazy Tabbar

ਹੋਰ ਪੜ੍ਹੋ : ਅਦਾਕਾਰ ਕਬੀਰ ਬੇਦੀ ਨੇ ਆਪਣੇ ਬੇਟੇ ਸਿਧਾਰਥ ਦੀ ਖੁਦਕੁਸ਼ੀ ਨੂੰ ਲੈ ਕੇ ਕੀਤੇ ਕਈ ਖੁਲਾਸੇ

Crazy Tabbar

 

ਇਸ ਦੇ ਨਾਲ ਹੀ ਕਾਮੇਡੀ ਸੀਰੀਜ਼ ਦੇ ਕਲਾਕਾਰ ਆਪਣੀਆਂ ਹਾਸੋਹੀਣੀਆਂ ਗੱਲਾਂ ਦੇ ਨਾਲ ਤੁਹਾਡੇ ਢਿੱਡੀਂ ਪੀੜਾਂ ਪਾਉਣ ਵਾਲੇ ਹਨ । ਤੁਸੀਂ ਵੀ ਇਸ ਸ਼ੋਅ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਪੰਜਾਬੀ ‘ਤੇਕਈ ਕਾਮੇਡੀ ਸ਼ੋਅ ਚੱਲ ਰਹੇ ਹਨ ।

crazy Tabbar

ਜਿਸ ‘ਚ ਜੀ ਜਨਾਬ ਵੀ ਸ਼ਾਮਿਲ ਹੈ, ਜੋ ਹਾਸਿਆਂ ਦੇ ਨਾਲ ਭਰਪੂਰ ਸ਼ੋਅ ਹੈ । ਤੁਸੀਂ ਵੀ ਵੇਖਣਾ ਚਾਹੁੰਦੇ ਹੋ ਨਵੇਂ ਨਵੇਂ ਸ਼ੋਅ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ।

 

 

You may also like