Advertisment

ਪੰਜਾਬੀਆਂ ਦੀ ਜਾਨ ਖੇਡ ਕਬੱਡੀ, ਵੇਖੋ ਸਿੱਧਾ ਪ੍ਰਸਾਰਣ ਕੈਨੇਡਾ ਤੋਂ

author-image
By Gourav Kochhar
New Update
ਪੰਜਾਬੀਆਂ ਦੀ ਜਾਨ ਖੇਡ ਕਬੱਡੀ, ਵੇਖੋ ਸਿੱਧਾ ਪ੍ਰਸਾਰਣ ਕੈਨੇਡਾ ਤੋਂ
Advertisment

ਮਨੋਰੰਜਨ, ਖੇਡਾਂ, ਕਿਸਾਨੀ, ਦਿਮਾਗ ਵਜੋਂ ਪੰਜਾਬ ਅੱਜ ਕਿਸੀ ਵੀ ਪਾਸੋਂ ਘੱਟ ਨਹੀਂ ਹੈ | ਖੇਡਾਂ ਦੀ ਜੇ ਗੱਲ ਚਲੀ ਹੈ ਤਾਂ ਖੇਡ ਕਬੱਡੀ ਦੀ ਗੱਲ ਤਾ ਲਾਜ਼ਮੀ ਹੈ | ਉਂਝ ਤਾਂ ਪੰਜਾਬ ਵਿੱਚ ਹਰ ਇੱਕ ਖੇਡ ਖੇਡੀ ਜਾਂਦੀ ਹੈ ਅਤੇ ਹਰ ਖੇਡ ਦੀ ਆਪਣੀ ਵੱਖਰੀ ਹੀ ਮਹੱਤਤਾ ਹੈ | ਪਰ ਕਬੱਡੀ ਨੂੰ ਪੰਜਾਬ ਦੀ ਜਾਨ ਅਤੇ ਸ਼ਾਨ ਮੰਨਿਆ ਜਾਂਦਾ ਹੈ | ਦੁਨੀਆਭਰ ਵਿੱਚ ਜਦੋਂ ਵੀ ਕਬੱਡੀ kabaddi ਖੇਡ ਦਾ ਮੁਕਾਬਲਾ ਹੁੰਦਾ ਹੈ, ਪੰਜਾਬ ਅਤੇ ਪੰਜਾਬੀਆਂ ਦਾ ਨਾਮ ਸੁਨਣ ਨੂੰ ਜਰੂਰ ਮਿਲਦਾ ਹੈ | ਇਹੋ ਜਿਹਾ ਹੀ ਇੱਕ ਖੇਡ ਹੁਣ ਹੋਣ ਜਾ ਰਹੀ ਹੈ | ਦਰਸਲ ਦੇਸ਼ ਕੈਨੇਡਾ ਵਿੱਚ ਵਸ ਰਹੇ ਪੰਜਾਬੀਆਂ ਵਲੋਂ ਕੱਬਡੀ ਦਾ ਮੈਚ ਕੈਨੇਡਾ ਵਿੱਚ ਵੀ ਹੋ ਰਿਹਾ ਹੈ | ਜਿਸ ਵਿੱਚ ਵੱਖ ਵੱਖ ਵਰਗ ਦੀਆਂ ਟੀਮਾਂ ਨੇ ਭਾਗ ਲਿਆ ਹੈ |

ਇਹ ਕਬੱਡੀ ਮੁਕਾਬਲਾ ਮੈਟਰੋ ਪੰਜਾਬੀ ਸਪੋਰਟਸ ਕਲੱਬ ਅਤੇ ਟਾਰਾਂਟੋ ਪੰਜਾਬੀ ਸਪੋਰਟਸ ਕਲੱਬ ਵਲੋਂ ਕਰਵਾਇਆ ਜਾ ਰਿਹਾ ਹੈ | ਇਸ ਕਬੱਡੀ ਟੂਰਨਾਮੈਂਟ ਦਾ ਸੈਮੀਫਾਈਨਲ ਅਤੇ ਫਾਈਨਲ ੩ ਜੂਨ ਨੂੰ ਕੈਨੇਡਾ ਦੇ ਬਰੈਮਪਟਨ ਸ਼ਹਿਰ ਦੇ ਪਾਵਰੇਡ ਸੈਂਟਰ ਵਿਖੇ ਹੋਵੇਗਾ | ਜਿਸਦਾ ਆਨੰਦ ਸਿਰਫ਼ ਕੈਨੇਡਾ ਵਿੱਚ ਵੱਸ ਰਹੇ ਪੰਜਾਬੀ ਹੀ ਨਹੀਂ ਸਗੋਂ ਦੁਨੀਆਭਰ ਵਿੱਚ ਵੱਸ ਰਹੇ ਪੰਜਾਬੀ ਲੈ ਸਕਣਗੇ | ਉਹ ਇਸ ਤਰਾਂ ਕਿ ਦੁਨੀਆ ਦਾ ਨੰਬਰ 1 ਪੰਜਾਬੀ ਚੈੱਨਲ ਪੀਟੀਸੀ ਪੰਜਾਬੀ ਇਸ ਟੂਰਨਾਮੈਂਟ ਨੂੰ ਕਵਰ ਕਰਨ ਜਾ ਰਿਹਾ ਹੈ ਜਿਸਦਾ ਸਿੱਧਾ ਪ੍ਰਸਾਰਣ ਵੇਖਣ ਨੂੰ ਮਿਲੇਗਾ ਸਿਰਫ਼ ਪੀਟੀਸੀ ਪੰਜਾਬੀ PTC Punjabi ਚੈੱਨਲ 'ਤੇ | ਹੈ ਨਾ ਫਿਰ ਖੁਸ਼ਖਬਰੀ, ਫਿਰ ਤਿਆਰ ਰਹਿਣਾ ੩ ਜੂਨ ਨੂੰ ਕਬੱਡੀ kabaddi ਟੂਰਨਾਮੈਂਟ ਦਾ ਸਿੱਧਾ ਪ੍ਰਸਾਰਣ ਵੇਖਣ ਲਈ ਸ਼ਾਮ 6:30 ਵਜੇ |

Advertisment

Stay updated with the latest news headlines.

Follow us:
Advertisment
Advertisment
Latest Stories
Advertisment