ਪੀਟੀਸੀ ਪੰਜਾਬੀ ਗੋਲਡ ‘ਤੇ 14 ਮਈ ਨੂੰ ਵੇਖੋ ਹੌਲੀਵੁੱਡ ਫ਼ਿਲਮ 'ਨਟਖਟ ਚੂਹਾ-2'

Written by  Pushp Raj   |  May 10th 2022 06:04 PM  |  Updated: May 14th 2022 06:29 PM

ਪੀਟੀਸੀ ਪੰਜਾਬੀ ਗੋਲਡ ‘ਤੇ 14 ਮਈ ਨੂੰ ਵੇਖੋ ਹੌਲੀਵੁੱਡ ਫ਼ਿਲਮ 'ਨਟਖਟ ਚੂਹਾ-2'

ਪੀਟੀਸੀ ਪੰਜਾਬੀ ਗੋਲਡ (PTC Punjabi Gold) ‘ਤੇ ਹਰ ਸ਼ਨੀਵਾਰ ਨੂੰ ਤੁਹਾਨੂੰ ਨਵੀਂ ਫ਼ਿਲਮ ਵਿਖਾਈ ਜਾਂਦੀ ਹੈ। ਹਰ ਵਾਰ ਕੋਈ ਨਾ ਕੋਈ ਨਵੇਂ ਵਿਸ਼ੇ ਉੱਤੇ ਬਣੀ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਉਂਦੀ ਹੈ। ਇਸ ਵਾਰ ਤੁਹਾਨੂੰ ਬਹੁਤ ਹੀ ਦਿਲਚਸਪ Hollywood in Punjabi ਤਹਿਤ ਫ਼ਿਲਮ 'ਨਟਖਟ ਚੂਹਾ-2'ਵਿਖਾਈ ਜਾਵੇਗੀ।

ਇਸ ਫ਼ਿਲਮ ਦੀ ਕਹਾਣੀ ਇੱਕ ਨਟਖਟ ਚੂਹੇ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਕਿ ਆਪਣੀਆਂ ਸ਼ਰਾਰਤਾਂ ਦੇ ਕਾਰਨ ਕਦੇ ਮੁਸੀਬਤ ਵਿੱਚ ਫਸ ਜਾਂਦਾ ਹੈ। ਇਹ ਨਟਖਟ ਚੂਹਾ ਆਪਣੇ ਤੇਜ਼ ਦਿਮਾਗ ਦਾ ਇਸਤੇਮਾਲ ਕਰਕੇ ਮੁਸੀਬਤ ਚੋਂ ਨਿਕਲਣ ਦਾ ਰਾਹ ਵੀ ਲੱਭ ਲੈਂਦਾ ਹੈ। ਬੱਚੇ ਇਸ ਫਿਲਮ ਦਾ ਭਰਪੂਰ ਆਨੰਦ ਮਾਣ ਸਕਦੇ ਹਨ।

ਇਹ ਐਨੀਮੇਟਿਡ ਫਿਲਮ ਬੱਚਿਆਂ ਦੇ ਮਨੋਰੰਜਨ ਦੇ ਨਾਲ-ਨਾਲ ਉਨ੍ਹਾਂ ਨੂੰ ਸਿੱਖਿਆ ਵੀ ਦਿੰਦੀ ਹੈ। ਸੋ ਇਸ ਹਫਤੇ ਤੁਹਾਨੂੰ Entertain ਕਰਨ ਦੇ ਲਈ ਪੀਟੀਸੀ ਗੋਲਡ ਪੇਸ਼ ਕਰ ਰਿਹਾ ਹੈ ਫਿਲਮ ਨਟਖਟ ਚੂਹਾ-2 , ਸੋ ਦੇਖਣਾ ਨਾ ਭੁੱਲਣਾ Hollywood in Punjabi ਵਿੱਚ ਨਟਖਟ ਚੂਹਾ-2 , 14 ਮਈ ਸ਼ਾਮ 7: 55 ਵਜੇ ਸਿਰਫ਼ ਪੀਟੀਸੀ ਪੰਜਾਬੀ ਗੋਲਡ ‘ਤੇ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਕੀਤਾ ਖੁਲਾਸਾ, ਕਿ ਬਿੱਗ ਬੌਸ 13 ਤੋਂ ਬਾਅਦ ਕਿੰਝ ਬਦਲੀ ਉਸ ਦੀ ਜ਼ਿੰਦਗੀ

ਇਸ ਤੋਂ ਪਹਿਲਾਂ ਵੀ ਕਈ ਪੀਟੀਸੀ ਬਾਕਸ , ਪੀਟੀਸੀ ਬਾਕਸ ਆਫਿਸ ਅਤੇ ਪੰਜਾਬੀ ਗੋਲਡ ਦੀਆਂ ਪ੍ਰਾਈਮ ਟਾਇਮ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀਆਂ ਹਨ। ਪੀਟੀਸੀ ਨੈਟਵਰਕ ਹਮੇਸ਼ਾ ਹੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕਰਦਾ ਹੈ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network