ਸਤਿੰਦਰ ਸਰਤਾਜ ਨੇ ਦਿੱਲੀ ‘ਚ ਬਿਖੇਰੇ ਸੂਫ਼ੀਆਨਾ ਗਾਇਕੀ ਦੇ ਜਲਵੇ, ਵੇਖੋ ਲਾਈਵ ਵੀਡੀਓ

written by Gourav Kochhar | May 31, 2018

ਹਾਲ ਹੀ ਸੂਫ਼ੀਆਨਾ ਸੰਗੀਤ ਦੇ ਸਰਤਾਜ “ਸਤਿੰਦਰ ਸਰਤਾਜ” ਨੇ ਦਿੱਲੀ ‘ਚ ਆਪਣੀ ਸੂਫ਼ੀਆਨਾ ਗਾਇਕੀ ਦੇ ਜਲਵੇ ਬਿਖੇਰੇ | ਦਿੱਲੀ ਦੇ ਸ੍ਰੋਤੇ ਤਾਂ ਸਤਿੰਦਰ ਸਰਤਾਜ ਦੀ ਵਾਹ-ਵਾਹ ਕਰਦੇ ਹੋਏ ਨਹੀ ਥੱਕ ਰਹੇ ਨੇ | ਅਰੇ ਕਰਨ ਵੀ ਕਿਉਂ ਨਹੀਂ, ਸਤਿੰਦਰ ਸਰਤਾਜ ਦੀ ਲਾਈਵ ਪਰਫੋਰਮੇਂਸ ਹੁੰਦੀ ਹੀ ਇੰਨ੍ਹੀ ਕਮਾਲ ਦੀ ਹੈ ਕਿ ਕੋਈ ਵੀ ਸਤਿੰਦਰ ਸਰਤਾਜ ਨੂੰ ਲਾਈਵ ਗਾਉਂਦਾ ਹੋਇਆ ਸੁੰਨੇ ਤੇ ਇਕ ਮਿੰਟ ਲਈ ਵੀ ਧਿਆਨ ਨਹੀਂ ਹਟਾਉਂਦਾ | ਸਤਿੰਦਰ ਸਰਤਾਜ Satinder Sartaj ਦੀ ਲਾਈਵ ਗਾਇਕੀ ਵਿਚ ਜੋ ਪੰਜਾਬ ਤੇ ਪੰਜਾਬੀਅਤ ਦਾ ਅੰਦਾਜ਼ ਵੇਖਣ ਨੂੰ ਮਿਲਦਾ ਹੈ ਉਹ ਬਹੁਤ ਹੀ ਘੱਟ ਗਾਇਕਾਂ ਦੀ ਲਾਈਵ ਪਰਫੋਰਮੇਂਸ ਵਿਚ ਵੇਖਣ ਨੂੰ ਮਿਲਦਾ ਹੈ |

satinder sartaj

ਸਤਿੰਦਰ ਸਰਤਾਜ ਨੇ ਆਪਣੇ ਇਸ ਸ਼ੋ ਦੀ ਇਕ ਵੀਡੀਓ ਸੋਸ਼ਲ ਮੀਡਿਆ 'ਤੇ ਸੱਭ ਨਾਲ ਸਾਂਝਾ ਕਿੱਤੀ ਜਿਸ ਵਿੱਚ ਆਪਣੇ ਹਾਲ ਹੀ ਵਿੱਚ ਜਾਰੀ ਹੋਏ ਗੀਤ ਤੇਰੇ ਵਾਸਤੇ ਨੂੰ ਗਾਉਂਦੇ ਨਜ਼ਰ ਆਏ | ਪੰਜਾਬ ਤੇ ਪੰਜਾਬੀਅਤ ਲਈ ਆਪਣੇ ਗੀਤ ਸਮਰ੍ਪਿਤ ਕਰਨ ਵਾਲੇ ਗਾਇਕ ਸਤਿੰਦਰ ਸਰਤਾਜ satinder sartaj ਦਾ ਨਵਾਂ ਗੀਤ “ਤੇਰੇ ਵਾਸਤੇ tere vaastey” ਹਾਲ ਹੀ ਵਿੱਚ ਰਿਲੀਜ ਹੋਇਆ ਸੀ |

#DelhiLive???Thank you so much for this Love? #Sartaaj??

A post shared by Satinder Sartaaj (@satindersartaaj) on

ਗਾਣੇ ਨੇ ਰਿਲੀਜ਼ ਹੁੰਦੇ ਹੀ ਇੰਟਰਨੇਟ ਤੇ ਧੂਮਾਂ ਮਚਾ ਦਿਤੀਆਂ ਸਨ | ਸਤਿੰਦਰ ਸਰਤਾਜ satinder sartaj ਦਾ ਇਹ ਗੀਤ ਲੋਕਾਂ ਨੂੰ ਕਾਫੀ ਪਸੰਦ ਆਇਆ। ਸਰਤਾਜ ਦੀ ਕਲਾ ਨੂੰ ਹਰ ਉਮਰ ਦੇ ਸਮੂਹਾਂ ਅਤੇ ਲੋਕਾਂ ਦੁਆਰਾ ਪਸੰਦ ਕੀਤਾ ਜਾਂਦਾ ਹੈ | ਤਾਂ ਹੀ ਤਾਂ ਉਨ੍ਹਾਂ ਦੇ ਹਰ ਇਕ ਸ਼ੋ ਵਿੱਚ ਉਨ੍ਹਾਂ ਦੇ ਫੈਨਸ ਦਾ ਇਕ ਭਰਵਾਂ ਹੁੰਗਾਰਾ ਵੇਖਣ ਨੂੰ ਮਿਲਦਾ ਹੈ |

satinder sartaj

0 Comments
0

You may also like