ਸਟੂਡਿਓ ਰਾਊਂਡ 'ਚ ਵੇਖੋ ਮਿਸ ਪੀਟੀਸੀ ਪੰਜਾਬੀ 2018 ਦਾ ਮਹਾ-ਮੁਕਾਬਲਾ 

Written by  Shaminder   |  December 03rd 2018 01:18 PM  |  Updated: December 03rd 2018 01:24 PM

ਸਟੂਡਿਓ ਰਾਊਂਡ 'ਚ ਵੇਖੋ ਮਿਸ ਪੀਟੀਸੀ ਪੰਜਾਬੀ 2018 ਦਾ ਮਹਾ-ਮੁਕਾਬਲਾ 

ਪੀਟੀਸੀ ਪੰਜਾਬੀ ਵੱਲੋਂ ਮਿਸ ਪੀਟੀਸੀ ਪੰਜਾਬੀ 2018ਦਾ ਮਹਾਂ ਮੁਕਾਬਲਾ ਸ਼ੁਰੂ ਹੋ ਚੁੱਕਿਆ ਹੈ ਅਤੇ ਸੂਰਤ ਅਤੇ ਸੀਰਤ ਦੇ ਇਸ ਮੁਕਾਬਲੇ ਨੂੰ ਪਰਖਣ ਲਈ ਕਮਲਜੀਤ ਨੀਰੂ ,ਸਤਿੰਦਰ ਸੱਤੀ ,ਜਪਜੀ ਖਹਿਰਾ ਅਤੇ ਗੁਰਪ੍ਰੀਤ ਚੱਢਾ ਜੱਜ ਦੇ ਤੌਰ 'ਤੇ ਇਸ ਸ਼ੋਅ 'ਚ ਮੌਜੂਦ ਹਨ ।ਇਨ੍ਹਾਂ ਜੱਜਾਂ ਦੀ ਪਾਰਖੀ ਨਜ਼ਰ ਨੇ  ਮੁਟਿਆਰਾਂ ਦੇ ਹੁਨਰ ਨੂੰ ਪਰਖ ਕੇ ਚੌਵੀ ਮੁਟਿਆਰਾਂ ਨੂੰ ਚੁਣਿਆ ਹੈ ।

ਹੋਰ ਵੇਖੋ: ਜਲਦ ਆ ਰਿਹਾ ਹੈ ਪੀਟੀਸੀ ਪੰਜਾਬੀ ‘ਤੇ ‘ਮਿਸ ਪੀਟੀਸੀ ਪੰਜਾਬੀ 2018’

https://www.facebook.com/ptcpunjabi/videos/201270254143032/

 

ਸਟੂਡਿਓ ਰਾਊਂਡ 'ਚ ਚੁਣ ਕੇ ਆਈਆਂ ਇਨਾਂ ਮਲਟੀ ਟੈਲੇਂਟਡ ਮੁਟਿਆਰਾਂ ਅੱਠ-ਅੱਠ ਦੇ ਗਰੁੱਪ 'ਚ ਵੰਡਿਆ ਗਿਆ ਹੈ ।ਅੱਜ ਦੇ ਇਸ ਐਪੀਸੋਡ 'ਚ ਅਸੀਂ ਤੁਹਾਨੂੰ ਵਿਖਾਉਣ ਜਾ  ਰਹੇ ਹਾਂ ਇੰਟਰੋਡਕਸ਼ਨ ਰਾਊਂਡ, ਦੂਜਾ ਸੋਲੋ ਰਾਊਂਡ, ਸਪੀਕ ਆਨ ਟੋਪਿਕ ਰਾਊਂਡ , ਨੂੰ ਇਨ੍ਹਾਂ ਮੁਟਿਆਰਾਂ ਦੇ ਨੂੰ ਪਰਖ ਕੇ ਜੱਜ ਤੈਅ ਕਰਨਗੇ ਕਿ ਕੌਣ ਕੌਣ ਅਗਲੇ ਰਾਊਂਡ 'ਚ ਜਾਏਗਾ ਅਤੇ ਕੌਣ ਹੈ ਡੇਂਜਰ ਜੋਨ 'ਚ ।

ਹੋਰ ਵੇਖੋ: ਮਿਸ ਪੀਟੀਸੀ ਪੰਜਾਬੀ 2018’ ‘ਚ ਅੱਜ ਵੇਖੋ ਜਲੰਧਰ ਦੀਆਂ ਮੁਟਿਆਰਾਂ ਦਾ ਜਲਵਾ

miss ptc punjabi miss ptc punjabi

ਇਨ੍ਹਾਂ ਮੁਕਾਬਲਿਆਂ 'ਚ ਵੱਖ-ਵੱਖ ਪੜਾਅ ਪਾਰ ਕਰਨਗੀਆਂ ਇਹ ਮੁਟਿਆਰਾਂ । ਜਿਸ 'ਚ ਸਭ ਤੋਂ ਪਹਿਲਾਂ ਆਪਣੇ ਆਪਣੇ ਡਾਂਸ 'ਤੇ ਪਰਫਾਰਮੈਂਸ ਦੇਣਗੀਆਂ । ਇਸ ਦੇ ਨਾਲ ਹੀ ਸਪੀਕ ਆਨ ਟੋਪਿਕ ਰਾਊਂਡ 'ਚ ਕਿਸੇ ਵਿਸ਼ੇ 'ਤੇ ਬੋਲ ਕੇ ਜੱਜਾਂ ਨੂੰ ਪ੍ਰਭਾਵਿਤ ਕਰਨਗੀਆਂ ਇਹ ਮੁਟਿਆਰਾਂ ।

miss ptc punjabi 2018 miss ptc punjabi 2018

ਜਿਹੜੀਆਂ ਮੁਟਿਆਰਾਂ ਡੇਂਜਰ ਜੋਨ 'ਚ ਆਉਣਗੀਆਂ ਉਨ੍ਹਾਂ ਦਰਮਿਆਨ ਪਾਰਲੀਮੈਨਰੀ ਰਾਊਂਡ ਦੇ ਚੌਥੇ ਐਪੀਸੋਡ 'ਚ ਮੁਕਾਬਲਾ ਹੋਵੇਗਾ  ਅਤੇ ਜੇ ਇਹ ਮੁਟਿਆਰਾਂ ਆਪਣੀ ਵਧੀਆ ਪਰਫਾਰਮੈਂਸ ਵਿਖਾਉਣ 'ਚ ਕਾਮਯਾਬ ਰਹਿੰਦੀਆਂ ਨੇ ਤਾਂ ਅਗਲੇ ਰਾਊਂਡ ਲਈ ਭੇਜਿਆ ਜਾਵੇਗਾ । ਸੋ ਸੋਮਵਾਰ ਤੋਂ ਸ਼ਾਮ ਨੂੰ ਸੱਤ ਵਜੇ ਤੁਸੀਂ ਵੇਖਣਾ ਨਾ ਭੁੱਲਣਾ ਇਨ੍ਹਾਂ ਮੁਟਿਆਰਾਂ ਦੇ ਹੁਨਰ ,ਹੁਸਨ ਦੇ ਇਸ ਮੁਕਾਬਲੇ ਨੂੰ ਸਿਰਫ ਪੀਟੀਸੀ ਪੰਜਾਬੀ 'ਤੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network