ਪੀਟੀਸੀ ਪੰਜਾਬੀ ’ਤੇ ਦੇਖੋ ‘ਮਿਸ ਪੀਟੀਸੀ ਪੰਜਾਬੀ 2021’ ਦਾ ਗਰੈਂਡ ਫ਼ਿਨਾਲੇ

written by Rupinder Kaler | March 13, 2021 02:44pm

ਸ਼ਨੀਵਾਰ ਦੀ ਰਾਤ ਤੁਹਾਡੇ ਲਈ ਬਹੁਤ ਹੀ ਖ਼ਾਸ ਹੋਣ ਜਾ ਰਹੀ ਹੈ ਕਿਉਂਕਿ ਅੱਜ ਰਾਤ ‘ਮਿਸ ਪੀਟੀਸੀ ਪੰਜਾਬੀ 2021’ ਦਾ ਗਰੈਂਡ ਫ਼ਿਨਾਲੇ ਹੋ ਜਾ ਰਿਹਾ ਹੈ । ਅੱਜ ਰਾਤ ਯਾਨੀ 13 ਮਾਰਚ ਨੂੰ ਫਾਈਨਲ ਵਿੱਚ ਪਹੁੰਚੀਆਂ 7 ਮੁਟਿਆਰਾਂ ਵਿੱਚੋਂ ਕਿਸੇ ਇੱਕ ਮੁਟਿਆਰ ਦੇ ਸਿਰ ’ਤੇ ਮਿਸ ‘ਪੀਟੀਸੀ ਪੰਜਾਬੀ 2021’ ਦਾ ਤਾਜ਼ ਸੱਜੇਗਾ । ਇਸ ਮੁਕਾਮ ਤੱਕ ਪਹੁੰਚਣ ਲਈ ਇਹਨਾਂ 7 ਮੁਟਿਆਰਾਂ ਨੂੰ ਬਹੁਤ ਹੀ ਸਖ਼ਤ ਮਿਹਨਤ ਕਰਨੀ ਪਈ ਹੈ ।

ਹੋਰ ਪੜ੍ਹੋ :

ਹਰਭਜਨ ਮਾਨ ਨੇ ਬਜ਼ੁਰਗ ਪ੍ਰਸ਼ੰਸਕ ਦੀ ਤਸਵੀਰ ਸਾਂਝੀ ਕਰਕੇ ਲਿਖਿਆ ਖ਼ਾਸ ਮੈਸੇਜ

ਫਾਈਨਲ ਵਿੱਚ ਪਹੁੰਚੀਆਂ ਮੁਟਿਆਰਾਂ ਨੂੰ ਇਸ ਸ਼ੋਅ ਦੇ ਜੱਜ ਹਿਮਾਂਸ਼ੀ ਖੁਰਾਣਾ, ਗੁਰਪ੍ਰੀਤ ਚੱਡਾ, ਨਵ ਬਾਜਵਾ ਤੇ ਇਹਾਨਾ ਢਿੱਲੋਂ ਹਰ ਕਸੌਟੀ ਤੇ ਪਰਖਣਗੇ । ਕੋਈ ਇੱਕ ਮੁਟਿਆਰ ਹੀ ਮਿਸ ਪੀਟੀਸੀ ਪੰਜਾਬੀ 2021 ਦਾ ਤਾਜ਼ ਪਹਿਨੇਗੀ ।ਜਿਸ ਕੁੜੀ ਦੇ ਸਿਰ ਤੇ ਇਹ ਤਾਜ਼ ਸੱਜੇਗਾ ਉਸ ਦੀ ਕਿਸਮਤ ਬਦਲ ਜਾਵੇਗੀ । ਇਥੇ ਹੀ ਬਸ ਨਹੀਂ ਇਸ ਸ਼ੋਅ ਨੂੰ ਹੋਰ ਐਂਟਰਟੇਨਿੰਗ ਬਨਾਉਣ ਲਈ ਪਹੁੰਚ ਰਹੇ ਹਨ ਕੌਰ-ਬੀ, ਮਨਕਿਰਤ ਔਲਖ ਤੇ ਬੱਬਲ ਰਾਏ ।

ਪੰਜਾਬੀ ਮਿਉਜ਼ਿਕ ਇੰਡਸਟਰੀ ਦੇ ਇਹ ਸਿਤਾਰੇ ਆਪਣੇ ਗੀਤਾਂ ਨਾਲ ਖੂਬ ਰੌਣਕਾਂ ਲਗਾਉਣਗੇ । ਸੋ ਦੇਖਣਾ ਨਾ ਭੁੱਲਣਾ ‘ਮਿਸ ਪੀਟੀਸੀ ਪੰਜਾਬੀ 2021’ ਗਰੈਂਡ ਫ਼ਿਨਾਲੇ ਅੱਜ ਸ਼ਾਮ 7.30 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਮਾਰੀ ਦੇ ਚਲਦੇ ਪੀਟੀਸੀ ਨੈੱਟਵਰਕ ਨੇ ਆਪਣੇ ਦਰਸ਼ਕਾਂ ਦੇ ਐਂਟਰਟੇਨਮੈਂਟ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ । ਇਹ ਮਹਾਮਾਰੀ ਨੂੰ ਦੇਖਦੇ ਹੋਏ ਜਿੱਥੇ ਵੱਡੇ ਵੱਡੇ ਅਵਾਰਡ ਸ਼ੋਅ ਰੱਦ ਹੋ ਗਏ ਸਨ ਉੱਥੇ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਲਈ ਨਵੇਂ ਨਵੇਂ ਰਿਆਲਟੀ ਸ਼ੋਅ, ਫ਼ਿਲਮਾਂ ਤੇ ਗਾਣੇ ਲੈ ਕੇ ਆ ਰਿਹਾ ਹੈ ।

 

View this post on Instagram

 

A post shared by PTC Punjabi (@ptc.network)

You may also like