ਵੇਖੋ 'ਵੇ ਮੈਂ ਝਾਂਜਰਾ ਮੰਗਵਾਈਆਂ ਮੁਲਤਾਨ ਤੋਂ' ਦੀ ਮੇਕਿੰਗ ਦਾ ਵੀਡੀਓ 

Written by  Shaminder   |  April 30th 2019 02:39 PM  |  Updated: April 30th 2019 02:39 PM

ਵੇਖੋ 'ਵੇ ਮੈਂ ਝਾਂਜਰਾ ਮੰਗਵਾਈਆਂ ਮੁਲਤਾਨ ਤੋਂ' ਦੀ ਮੇਕਿੰਗ ਦਾ ਵੀਡੀਓ 

ਫ਼ਿਲਮ ਨਾਢੂ ਖਾਂ ਦੇ ਗੀਤ 'ਵੇ ਮੈਂ ਝਾਂਜਰਾਂ ਮੰਗਵਾਈਆਂ ਮੁਲਤਾਨ ਤੋਂ' ਦੀ ਮੇਕਿੰਗ ਦਾ ਇੱਕ ਵੀਡੀਓ ਵਾਮਿਕਾ ਗੱਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸਾਂਝਾ ਕੀਤਾ ਹੈ ।ਇਸ ਵੀਡੀਓ ਵਾਮਿਕਾ ਗੱਬੀ ਹਰੀਸ਼ ਵਰਮਾ ਅਤੇ ਉਨ੍ਹਾਂ ਦੇ ਸਾਥੀ ਕਲਾਕਾਰ ਨਜ਼ਰ ਆ ਰਹੇ ਹਨ । ਇਹ ਗੀਤ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ ਅਤੇ ਬਹੁਤ ਹੀ ਖ਼ੂਬਸੂਰਤ ਲਿਖੇ ਗਏ ਹਨ ਇਸ ਗੀਤ ਦੇ ਬੋਲ ਅਤੇ ਉਸ ਤੋਂ ਵੀ ਵਧੀਆ ਤਿਆਰ ਕੀਤਾ ਗਿਆ ਸੀ ਇਸ ਦਾ ਵੀਡੀਓ ।

ਹੋਰ ਵੇਖੋ :ਫ਼ਿਲਮ ਨਾਢੂ ਖਾਂ ਨੂੰ ਲੈ ਕੇ ਹਰੀਸ਼ ਵਰਮਾ ਉਤਸ਼ਾਹਿਤ,ਅੱਠ ਅਪ੍ਰੈਲ ਨੂੰ ਆਏਗਾ ਟ੍ਰੇਲਰ

https://www.instagram.com/p/Bwq7--4leni/

ਇਸ ਗੀਤ ਦੀ ਮੇਕਿੰਗ ਦੇ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਸ ਗੀਤ ਦੀ ਮੇਕਿੰਗ ਦੌਰਾਨ ਇਹ ਸਟਾਰ ਕਿਸ ਤਰ੍ਹਾਂ ਮਸਤੀ ਕਰ ਰਹੇ ਹਨ । ਨਾਢੂ ਖਾਂ ਛੱਬੀ ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਪੰਜਾਬ ਦੇ ਪੁਰਾਣੇ ਸੱਭਿਆਚਾਰ ਨੂੰ ਇਸ ਫ਼ਿਲਮ ਦੇ ਜ਼ਰੀਏ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਪਹਿਲਾਂ ਇੱਜ਼ਤ ਅਤੇ ਅਣਖ ਦੀ ਖਾਤਿਰ ਆਪਣੀ ਜ਼ਿੰਦਗੀ ਨੂੰ ਲੋਕ ਦਾਅ ‘ਤੇ ਲਾ ਦਿੰਦੇ ਸਨ ।ਫ਼ਿਲਮ ‘ਚ ਵਾਮਿਕਾ ਗੱਬੀ ਅਤੇ ਹਰੀਸ਼ ਵਰਮਾ ਦੀ ਪ੍ਰੇਮ ਕਹਾਣੀ ਦੇ ਨਾਲ-ਨਾਲ ਕਮੇਡੀ ਅਤੇ ਡਰਾਮਾ ਵੀ ਵੇਖਣ ਨੂੰ ਮਿਲੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network