ਵਿਦੇਸ਼ ਦੀ ਧਰਤੀ 'ਤੇ ਸ਼ਰਧਾ ਦਾ ਸੈਲਾਬ,ਨਗਰ ਕੀਰਤਨ ਦਾ ਕੀਤਾ ਗਿਆ ਪ੍ਰਬੰਧ 

written by Shaminder | May 06, 2019

ਹਰ ਪਾਸੇ ਸੀ ਸ਼ਰਧਾ ਦਾ ਉਮੜਦਾ ਸੈਲਾਬ ਹਰ ਕੋਈ ਰੰਗਿਆ ਸੀ ਭਗਤੀ ਦੇ ਰੰਗ 'ਚ ਮੌਕਾ ਸੀ  ਮਾਲਟਨ 'ਚ ਕੱਢੇ ਗਏ ਨਗਰ ਕੀਰਤਨ ਦਾ । ਵਿਦੇਸ਼ ਦੀ ਧਰਤੀ 'ਤੇ ਉਮੜੇ ਇਸ ਜਨ ਸੈਲਾਬ 'ਚ ਹਰ ਕੋਈ ਉਸ ਕੁਲ ਮਾਲਕ ਪ੍ਰਮਾਤਮਾ ਦੇ ਰੰਗ 'ਚ ਰੰਗਿਆਂ ਨਜ਼ਰ ਆ ਰਿਹਾ ਸੀ । ਨਗਰ ਕੀਰਤਨ 'ਚ ਮੌਜੂਦ ਸੰਗਤਾਂ ਸ਼ਬਦ ਗਾਉਂਦੀਆਂ ਗੁਰੁ ਜਸ ਗਾਉਂਦੀਆਂ ਹੋਈਆਂ ਅੱਗੇ ਵਧ ਰਹੀਆਂ ਸਨ । ਹੋਰ ਵੇਖੋ:ਅਦਾਕਾਰਾ ਵਿਦਿਆ ਬਾਲਨ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, ਦੇਖੋ ਵੀਡੀਓ https://www.facebook.com/PtcPunjabiCanada/videos/833464263689044/ ਵਿਦੇਸ਼ ਦੀ ਧਰਤੀ 'ਤੇ ਕੇਸਰੀ ਪੱਗਾਂ 'ਚ ਸੱਜੇ ਸਿੰਘ ਅਤੇ ਸਾਰੀਆਂ ਸੰਗਤਾਂ ਇਸ ਨਗਰ ਕੀਰਤਨ 'ਚ ਸ਼ਾਮਿਲ ਹੋ ਕੇ ਆਪਣੇ ਆਪ ਨੂੰ ਵੱਡਭਾਗਾ ਸਮਝ ਰਹੀਆਂ ਸਨ । ਗੁਰੂ ਸਾਹਿਬਾਨਾਂ ਨੂੰ ਯਾਦ ਕਰਦੇ ਹੋਏ ਇਨ੍ਹਾਂ ਸੰਗਤਾਂ ਲਈ ਥਾਂ-ਥਾਂ 'ਤੇ ਖ਼ਾਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਸਨ । ਦਸਮ ਪਾਤਸ਼ਾਹ ਗੁਰੁ ਗੋਬਿੰਦ ਦੀ ਉਸਤਤ 'ਚ ਸੰਗਤਾਂ 'ਚ ਕਈ ਸ਼ਬਦ ਗਾਏ ਅਤੇ ਸ਼ਬਦ ਪੜ੍ਹਦਿਆਂ ਇਨ੍ਹਾਂ ਸੰਗਤਾਂ ਦੇ ਚਿਹਰਿਆਂ 'ਤੇ ਰੂਹਾਨੀ ਖੁਸ਼ੀ 'ਤੇ ਨੂਰ ਸਾਫ ਝਲਕ ਰਿਹਾ ਸੀ ।

0 Comments
0

You may also like