ਪੀਟੀਸੀ ਪੰਜਾਬੀ ‘ਤੇ 12 ਅਪ੍ਰੈਲ ਤੋਂ ਵੇਖੋ ਨਵੀਂ ਕਾਮੇਡੀ ਸੀਰੀਜ਼ ‘ਕ੍ਰੇਜ਼ੀ ਟੱਬਰ’

Written by  Shaminder   |  April 07th 2021 12:16 PM  |  Updated: April 07th 2021 12:16 PM

ਪੀਟੀਸੀ ਪੰਜਾਬੀ ‘ਤੇ 12 ਅਪ੍ਰੈਲ ਤੋਂ ਵੇਖੋ ਨਵੀਂ ਕਾਮੇਡੀ ਸੀਰੀਜ਼ ‘ਕ੍ਰੇਜ਼ੀ ਟੱਬਰ’

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਲਈ ਨਵੇਂ ਤੋਂ ਨਵੇਂ ਸ਼ੋਅ ਲੈ ਕੇ ਆ ਰਿਹਾ ਹੈ । ਇੱਕ ਵਾਰ ਮੁੜ ਤੋਂ ਪੀਟੀਸੀ ਪੰਜਾਬੀ ‘ਤੇ ਇੱਕ ਕਾਮੇਡੀ ਸ਼ੋਅ ਸ਼ੁਰੂ ਹੋਣ ਜਾ ਰਿਹਾ ਹੈ। ਜੀ ਹਾਂ ‘ਕ੍ਰੇਜ਼ੀ ਟੱਬਰ’ ਨਾਂਅ ਦੇ ਟਾਈਟਲ ਹੇਠ ਇਹ ਸ਼ੋਅ 12 ਅਪ੍ਰੈਲ, ਦਿਨ ਸੋਮਵਾਰ ਤੋਂ ਸ਼ੁਰੂ ਹੋਵੇਗਾ । ਇਸ ਸ਼ੋਅ ਦਾ ਅਨੰਦ ਤੁਸੀਂ ਪੀਟੀਸੀ ਪੰਜਾਬੀ ‘ਤੇ ਹਰ ਸੋਮਵਾਰ ਤੋਂ ਵੀਰਵਾਰ ਤੱਕ ਰਾਤ 9 ਵਜੇ ਮਾਣ ਸਕਦੇ ਹੋ । ਤੁਸੀਂ ਵੀ ਇਸ ਕਾਮੇਡੀ ਸੀਰੀਜ਼ ‘ਚ ਕ੍ਰੇਜ਼ੀ ਟੱਬਰ ਦੇ ਨਾਲ ਹਾਸਿਆਂ ਦੇ ਸਫ਼ਰ ‘ਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ।

Crazy Tabbar

ਹੋਰ ਪੜ੍ਹੋ : ਗਾਇਕ ਜੈਜ਼ੀ ਬੀ ਨੇ ਭਾਣਜੇ ਦੇ ਜਨਮ ਦਿਨ ਦੀ ਵੀਡੀਓ ਕੀਤੀ ਸਾਂਝੀ

Crazy Tabbar

ਇਸ ਤੋਂ ਪਹਿਲਾਂ ਪੀਟੀਸੀ ਪੰਜਾਬੀ ‘ਤੇ ਕਾਮੇਡੀ ਸੀਰੀਜ਼ ‘ਜੀ ਜਨਾਬ’ ਅਤੇ ਕਾਮੇਡੀ ਸੀਰੀਅਲ ‘ਫੈਮਿਲੀ ਗੈਸਟ ਹਾਊਸ’ ਵਿਖਾਇਆ ਜਾ ਰਿਹਾ ਹੈ । ਜਿਸ ਨੂੰ ਦਰਸ਼ਕਾਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Crazy Tabbar

ਤੁਸੀਂ ਇਨ੍ਹਾਂ ਸ਼ੋਅਜ਼ ਦਾ ਅਨੰਦ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ । ਦੱਸ ਦਈਏ ਕਿ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਖ਼ਾਸ ਖਿਆਲ ਰੱਖ ਰਿਹਾ ਹੈ।

 

View this post on Instagram

 

A post shared by PTC Punjabi (@ptc.network)

ਜਿੱਥੇ ਨਵੇਂ ਨਵੇਂ ਕਾਮੇਡੀ  ਸ਼ੋਅਜ਼ ਸ਼ੁਰੂ ਕੀਤੇ ਜਾ ਰਹੇ ਹਨ, ਉੱਥੇ ਹੀ ਨਵੇਂ ਨਵੇਂ ਗੀਤ ਵੀ ਪ੍ਰਸਾਰਿਤ ਕੀਤੇ ਜਾ ਰਹੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network