ਸਿੱਧੂ ਮੂਸੇ ਵਾਲਾ ਲੈ ਕੇ ਆਇਆ ਹੈ ਇਕ ਹੋਰ ਚੱਕਵਾਂ ਗੀਤ, ਵੇਖੋ ਵੀਡੀਓ

Written by  Gourav Kochhar   |  May 17th 2018 11:12 AM  |  Updated: May 17th 2018 11:12 AM

ਸਿੱਧੂ ਮੂਸੇ ਵਾਲਾ ਲੈ ਕੇ ਆਇਆ ਹੈ ਇਕ ਹੋਰ ਚੱਕਵਾਂ ਗੀਤ, ਵੇਖੋ ਵੀਡੀਓ

“ਸੋ ਹਾਈ”, “ਇੱਸਾ ਜੱਟ” ਤੇ “ਜਸਟ ਲਿਸ੍ਨ” ਵਰਗੇ ਗੀਤਾਂ ਦੇ ਨਾਲ ਪੰਜਾਬ ਤੋਂ ਲੈ ਕੇ ਕੈਨੇਡਾ ਤੱਕ ਜਿਸ ਚੱਕਵੇਂ ਗਾਇਕ Sidhu Moosewala ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਲਿਖਣੀ ਅਤੇ ਉਨ੍ਹਾਂ ਦੀ ਗਾਇਕੀ ਦਾ ਅੰਦਾਜ਼ ਦੂਜਿਆਂ ਨਾਲੋਂ ਉੰਨਾ ਹੀ ਅਲੱਗ ਹੈ ਜਿੰਨਾ ਫਰਕ ਜ਼ਮੀਨ ਤੇ ਅਸਮਾਨ ਵਿਚ ਹੈ | ਹੁਣ ਬਾਕੀ ਤਾਂ ਤੁਸੀਂ ਸਮਝ ਹੀ ਗਏ ਹੋਵੋਂਗੇ | ਇੰਡਸਟਰੀ ਦੇ ਵਿਚ ਜਦੋਂ ਕੋਈ ਸਟਾਈਲ ਚੱਲ ਪੈਂਦਾ ਹੈ ਤੇ ਲੋਕੀ ਉਸ ਚੀਜ਼ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਨੇ ਪਰ ਅਸਲੀ ਤਾਂ ਅਸਲੀ ਹੀ ਹੁੰਦਾ ਹੈ |

sidhu moose wala

ਇਹ ਖੁਦ ਸਿੱਧੂ ਮੂਸੇ ਵਾਲਾ Sidhu Moosewala ਨੇ ਸਾਬਿਤ ਕਰ ਦਿੱਤਾ ਹੈ | ਸਿੱਧੂ ਮੂਸੇ ਵਾਲਾ ਇਕ ਹੋਰ ਚੱਕਵਾਂ ਗੀਤ ਲੈ ਕੇ ਆਏ ਹਨ ਜਿਸਦਾ ਨਾਮ ਹੈ "ਟੋਚਨ Tochan" | ਇਸ ਗੀਤ ਦਾ ਆਡੀਓ ਕੁਝ ਚਿਰ ਪਹਿਲਾਂ ਸਿੱਧੂ ਮੂਸੇ ਵਾਲਾ ਨੇ ਰਿਲੀਜ਼ ਕਿੱਤਾ ਸੀ ਜਿਸਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ | ਅੱਜ ਇਸ ਗੀਤ ਦਾ ਵੀਡੀਓ ਗਿੱਪੀ ਗਰੇਵਾਲ Gippy Grewal ਦੀ ਕੰਪਨੀ ਹਮਬਲ ਮਿਊਜ਼ਿਕ ਦੇ ਬੈਨਰ ਹੇਠ ਜਾਰੀ ਕੀਤਾ ਗਿਆ ਹੈ |

ਜਿਵੇਂ ਕਿ ਉਮੀਦ ਸੀ ਗੀਤ ਦੀ ਵੀਡੀਓ ਗੀਤ ਦੇ ਬੋਲਾਂ ਅਨੁਸਾਰ ਪੂਰੀ ਚੱਕਵੀਂ ਹੀ ਬਣਾਈ ਗਈ ਹੈ | ਪਰ ਹੁਣ ਦੇਖਣਾ ਇਹ ਹੈ ਕਿ ਹਾਲ਼ੇ ਤਕ ਚੱਕਵੇਂ ਗੀਤਾਂ ਦੇ ਨਾਲ ਲੋਕਾਂ ਨੂੰ ਨਚਾਉਣ ਵਾਲ਼ਾ ਇਹ ਇੱਸਾ ਜੱਟ, ਆਪਣੇ ਇਸ ਟਰੈਕ ਨਾਲ ਆਸ਼ਿਕਾਂ ਦੇ ਦਿਲਾਂ ਨੂੰ ਕਿੰਨਾ ਕੁ ਧੜਕਾ ਪਾਉਂਦਾ ਹੈ |

https://www.youtube.com/watch?v=y-PQiShdTKA

sidhu moose wala


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network