ਪੀਟੀਸੀ ਪੰਜਾਬੀ ‘ਤੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਹਾਲੀਡੇ ਵਾਈਫ਼’

written by Shaminder | November 09, 2021 03:08pm

ਪੀਟੀਸੀ ਪੰਜਾਬੀ ‘ਤੇ ਆਏ ਦਿਨ ਨਵੀਆਂ ਨਵੀਆਂ ਫ਼ਿਲਮਾਂ ਵਿਖਾਈਆਂ ਜਾ ਰਹੀਆਂ ਹਨ।ਇਸੇ ਦੇ ਤਹਿਤ ਪੀਟੀਸੀ ਪੰਜਾਬੀ ‘ਤੇ ਇਸ ਵਾਰ  ਪੀਟੀਸੀ ਬਾਕਸ ਆਫ਼ਿਸ (PTC Box Office )ਦੀ ਫ਼ਿਲਮ 'ਹਾਲੀਡੇ ਵਾਈਫ' (Holiday Wife) ਫ਼ਿਲਮ ਦਿਖਾਈ ਜਾਵੇਗੀ । ਇਸ ਫ਼ਿਲਮ ਦੀ ਕਹਾਣੀ ਚੰਨ ਅਤੇ ਜਗਜੀਤ ਦੇ ਆਲੇ ਦੁਆਲੇ ਘੁੰਮਦੀ ਹੈ । ਇਸ ਫ਼ਿਲਮ ਦੀ ਕਹਾਣੀ ਇੱਕ ਐੱਨ ਆਰ ਆਈ ਲਾੜੇ ਦੀ ਹਕੀਕਤ ਨੂੰ ਬਿਆਨ ਕਰਦਾ ਹੈ ਜੋ ਭਾਰਤ ‘ਚ ਆ ਕੇ ਇੱਕ ਕੁੜੀ ਦੇ ਨਾਲ ਵਿਆਹ ਕਰਵਾ ਲੈਂਦਾ ਹੈ ।

Holiday Wife Movie -min

ਹੋਰ ਪੜ੍ਹੋ : ਕੰਗਨਾ ਰਣੌਤ ਨੇ ਇਸ਼ਾਰੇ ਇਸ਼ਾਰੇ ਵਿੱਚ ਕਿਸਾਨਾਂ ’ਤੇ ਕੀਤੀ ਭੱਦੀ ਟਿੱਪਣੀ, ਕਿਹਾ ‘ਖਾਲਿਸਤਾਨੀਆਂ ਖਿਲਾਫ ਆਵਾਜ਼ ਉਠਾਉਣ ਕਰਕੇ ਮਿਲਿਆ ਪਦਮ ਸ਼੍ਰੀ’

ਪਰ ਬਾਅਦ ‘ਚ ਕੁੜੀ ਨੂੰ ਭਾਰਤ ‘ਚ ਹੀ ਛੱਡ ਕੇ ਖੁਦ ਕੈਨੇਡਾ ਚਲਾ ਜਾਂਦਾ ਹੈ । ਜਿਸ ਤੋਂ ਬਾਅਦ ਕੁੜੀ ਨੂੰ ਸਮਾਜ ਦੇ ਤਾਅਨਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਜਿਸ ਤੋਂ ਪ੍ਰੇਸ਼ਾਨ ਹੋ ਕੇ ਕੁੜੀ ਕੋਈ ਗਲਤ ਚੁੱਕਣ ਲਈ ਮਜਬੂਰ ਹੋ ਜਾਂਦੀ ਹੈ ।

Holiday wife Movie

ਅਨੀਤਾ ਦੇਵਗਨ ਦੇ ਵੱਲੋਂ ਬਣਾਈ ਗਈ ਇਸ ਫ਼ਿਲਮ ਦੀ ਕਹਾਣੀ ਆਮ ਲੋਕਾਂ ਦੀ ਜ਼ਿੰਦਗੀ ਦੇ ਨਾਲ ਜੁੜੀ ਹੋਈ ਹੈ । ਤੁਸੀਂ ਵੀ ਇਸ ਫ਼ਿਲਮ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ । ਇਸ ਫ਼ਿਲਮ ਨੂੰ ਤੁਸੀਂ ਪੀਟੀਸੀ ਪੰਜਾਬੀ ‘ਤੇ 12 ਨਵੰਬਰ, ਦਿਨ ਸ਼ੁੱਕਰਵਾਰ, ਰਾਤ 7 ਵਜੇ ਕੀਤਾ ਜਾਵੇਗਾ । ਇਸ ਤੋਂ ਇਲਾਵਾ ਜੇ ਤੁਸੀਂ ਇਸ ਫ਼ਿਲਮ ਨੂੰ ਪੀਟੀਸੀ ਪੰਜਾਬੀ ‘ਤੇ ਮਿਸ ਕਰ ਚੁੱਕੇ ਹੋ ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ ਜ਼। ਇਸ ਫ਼ਿਲਮ ਨੂੰ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਵੇਖ ਸਕਦੇ ਹੋ ।

 

View this post on Instagram

 

A post shared by PTC Punjabi (@ptcpunjabi)

You may also like