ਜਿਹੜਾ ਆਪ ਸੋਹਣਾ ਹੁੰਦਾ ਉਹਨੂੰ ਗਹਿਣਿਆਂ ਦੀ ਲੋੜ ਨਹੀਂ ਹੁੰਦੀ - ਅਸੀਸ

Written by  Gourav Kochhar   |  June 16th 2018 11:28 AM  |  Updated: June 17th 2018 10:33 AM

ਜਿਹੜਾ ਆਪ ਸੋਹਣਾ ਹੁੰਦਾ ਉਹਨੂੰ ਗਹਿਣਿਆਂ ਦੀ ਲੋੜ ਨਹੀਂ ਹੁੰਦੀ - ਅਸੀਸ

First look of punjabi movie - Asees: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ, ਰਾਣਾ ਰਣਬੀਰ ਨੇ ਆਪਣੀ ਐਕਟਿੰਗ ਨਾਲ ਸਭ ਦੇ ਦਿਲ ਜਿੱਤ ਲਏ ਹਨ | ਉਨ੍ਹਾਂਨੇ ਹਾਲ ਹੀ ਚ ਇਕ ਡਾਇਰੈਕਟਰ ਦੀ ਭੂਮਿਕਾ ਨਿਭਾਈ ਹੈ | ਦਸ ਦੇਈਏ ਕਿ ਰਾਣਾ ਰਣਬੀਰ Rana Ranbir ਇੱਕ ਬਹੁਤ ਵਧੀਆ ਅਭਿਨੇਤਾ ਹਨ | ਉਨ੍ਹਾਂਨੇ ਜੋ ਵੀ ਭੂਮਿਕਾ ਨਿਭਾਈ ਹੈ, ਉਨ੍ਹਾਂ ਨੇ ਸਾਰਿਆਂ ਨਾਲ ਪੂਰਾ ਨਿਆਂ ਕਿਤਾ ਹੈ | ਭਾਵੇਂ ਗੱਲ ਕੀਤੀ ਜਾਵੇ ਜੱਟ ਐਂਡ ਜੂਲੀਅਟ ਚ ਸ਼ੈਂਪੀ ਦੀ ਜਾਂ ਆਰਦਾਸ ਵਿਚ ਲਾਟਰੀ ਦੀ ,ਰਾਣਾ ਨੇ ਆਪਣੇ ਅਭਿਨੈ ਕੀਤੇ ਸਾਰੇ ਪਾਤਰਾਂ ਵਿਚ ਆਪਣੀ ਪ੍ਰਤਿਭਾ ਦਾ ਹੁਨਰ ਦਿਖਾਇਆ ਹੈ |

asees

ਰਾਣਾ ਰਣਬੀਰ ਹੁਣ ਨਿਰਦੇਸ਼ਕ ਦੀ ਤਰਾਂ ਸ਼ੁਰੂਆਤ ਕਰਨ ਬਾਰੇ ਬਹੁਤ ਉਤਸ਼ਾਹਿਤ ਹਨ | ਆਖ਼ਰਕਾਰ ਕੱਲ੍ਹ ਉਨ੍ਹਾਂਨੇ ਦੁਨੀਆ ਨੂੰ ਆਪਣੀ ਆਉਣ ਵਾਲੇ ਪ੍ਰੋਜੈਕਟ ਦੀ ਪਹਿਲੀ ਝਲਕ ਦਿਖਾਈ | ਉਨ੍ਹਾਂਨੇ ਆਪਣੀ ਫਿਲਮ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਰਿਲੀਜ਼ ਕੀਤੀ | ਫਿਲਮ ਦਾ ਪੋਸਟਰ ਬਹੁਤ ਸਾਰੀਆਂ ਭਾਵਨਾਵਾਂ ਪ੍ਰਕਟ ਕਰਦਾ ਹੈ | ਪੋਸਟਰ ਚ ਦੋ ਲੋਕਾਂ ਨੂੰ ਚਿੱਕੜ ਨਾਲ ਢਕਿਆ ਦਿਖਾਇਆ ਹੈ, ਮੁੰਡੇ ਨੇ ਕੁੜੀ ਨੂੰ ਆਪਣੀ ਪਿੱਠ ਤੇ ਚੁੱਕਿਆ ਹੋਇਆ ਹੈ | ਹੁਣ ਇਸ ਪੋਸਟਰ ਨਾਲ ਅਸੀਂ ਬਹੁਤ ਸਾਰੀਆਂ ਚੀਜ਼ਾਂ ਦਾ ਅੰਦਾਜ਼ਾ ਲਗਾ ਸਕਦੇ ਹਾਂ | ਹਾਲਾਂਕਿ ਇਹ ਤਸਵੀਰਾਂ ਭੈਣ ਭਰਾਵਾਂ ਦੀ ਦਿਖਾਈ ਦਿੰਦੀਆਂ ਹਨ, ਪਰ ਇਹ ਇੱਕ ਜੋੜਾ ਵੀ ਹੋ ਸਕਦੀਆ ਹੈ | ਹੁਣ ਇਹ ਉਲਝਣ ਤਾਂ ਟ੍ਰੇਲਰ ਰਿਲੀਜ ਹੋਣ ਤੋਂ ਬਾਅਦ ਹੀ ਸਾਫ਼ ਹੋਣੀ ਹੈ |

asees

ਦਸ ਦੇਈਏ, ਕਿ ਫਿਲਮ ਨਾ ਕੇਵਲ ਰਾਣਾ ਰਣਬੀਰ Rana Ranbir ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ, ਸਗੋਂ ਫਿਲਮ ਲਿਖੀ ਵੀ ਆਪ ਰਾਣਾ ਨੇ ਹੀ ਹੈ | ਫ਼ਿਲਮ ਵਿਚ ਰਾਣਾ ਰਣਬੀਰ, ਸਰਦਾਰ ਸੋਹੀ, ਰੁਪਿੰਦਰ ਰੁਪੀ, ਕੁਲਜਿੰਦਰ ਸਿੱਧੂ, ਨੇਹਾ ਪਵਾਰ ਆਦਿ ਨੇ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਹਨ | ਫਿਲਮ ਦਾ ਨਿਰਮਾਣ ਲਵਪ੍ਰੀਤ ਲੱਕੀ ਸੰਧੂ, ਬਲਦੇਵ ਸਿੰਘ ਬਾਠ ਅਤੇ ਰਾਣਾ ਰਣਬੀਰ ਦੁਆਰਾ ਕੀਤਾ ਗਿਆ ਹੈ | ਫਿਲਮ "ਅਸੀਸ Asees" 22 ਜੂਨ ਨੂੰ ਤੁਹਾਡੇ ਨਜ਼ਦੀਕੀ ਥਿਏਟਰਾਂ ਚ ਦਸਤਕ ਦੇਵੇਗੀ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network