ਪੰਜਾਬੀਸ ਦਿਸ ਵੀਕ 'ਚ ਜਾਣਕਾਰੀ ਅਤੇ ਮਨੋਰੰਜਨ ਦਾ ਫੁਲ ਡੋਜ਼,ਵੇਖੋ ਹਰ ਐਤਵਾਰ ਨੂੰ ਪੀਟੀਸੀ ਪੰਜਾਬੀ 'ਤੇ

Written by  Shaminder   |  February 06th 2020 10:36 AM  |  Updated: February 06th 2020 10:36 AM

ਪੰਜਾਬੀਸ ਦਿਸ ਵੀਕ 'ਚ ਜਾਣਕਾਰੀ ਅਤੇ ਮਨੋਰੰਜਨ ਦਾ ਫੁਲ ਡੋਜ਼,ਵੇਖੋ ਹਰ ਐਤਵਾਰ ਨੂੰ ਪੀਟੀਸੀ ਪੰਜਾਬੀ 'ਤੇ

ਪੰਜਾਬੀਸ ਦਿਸ ਵੀਕ 'ਚ ਹਰ ਵਾਰ ਤੁਹਾਨੂੰ ਕੁਝ ਨਵਾਂ ਵਿਖਾਇਆ ਜਾਂਦਾ ਹੈ ਅਤੇ ਕੁਝ ਮਾਣ ਮੱਤੀਆਂ ਸ਼ਖਸੀਅਤਾਂ ਬਾਰੇ ਵੀ ਦੱਸਿਆ ਜਾਂਦਾ ਹੈ । ਜਿਨ੍ਹਾਂ ਨੇ ਪੂਰੀ ਦੁਨੀਆ 'ਚ ਪੰਜਾਬ,ਪੰਜਾਬੀਅਤ ਦਾ ਨਾਂਅ ਰੌਸ਼ਨ ਕੀਤਾ ਹੈ । ਇਸ ਸ਼ੋਅ 'ਚ ਤੁਹਾਨੂੰ ਜਿੱਥੇ ਵੱਖ-ਵੱਖ ਜ਼ਾਇਕਿਆਂ ਦੇ ਬਾਰੇ ਦੱਸਿਆ ਜਾਂਦਾ ਹੈ । ਇਸ ਦੇ ਨਾਲ ਹੀ ਤੁਹਾਨੂੰ ਕਈ ਹਸਤੀਆਂ ਨਾਲ ਵੀ ਮਿਲਾਇਆ ਜਾਂਦਾ ਹੈ ।

ਹੋਰ ਵੇਖੋ:ਪੰਜਾਬੀਸ ਦਿਸ ਵੀਕ ‘ਚ ਜਾਣੋਂ ਅੰਮ੍ਰਿਤ ਸਿੰਘ ਨੇ ਕਿਵੇਂ ਵਿਦੇਸ਼ ‘ਚ ਸਿੱਖੀ ਦੀ ਵਧਾਈ ਸ਼ਾਨ

https://www.instagram.com/p/B8LoruClnUh/

ਤੁਸੀਂ ਵੀ ਇਸ ਸ਼ੋਅ 'ਚ ਜਾਨਣਾ ਚਾਹੁੰਦੇ ਹੋ ਨਵੀਂ-ਨਵੀਂ ਜਾਣਕਾਰੀ ਅਤੇ ਪੰਜਾਬੀਆਂ ਬਾਰੇ ਤਾਂ ਇਸ ਸ਼ੋਅ ਨੂੰ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ । ਇਸ ਸ਼ੋਅ ਦਾ ਪ੍ਰਸਾਰਣ ਹਰ ਐਤਵਾਰ ਨੂੰ ਸਵੇਰੇ 11:30 ਵਜੇ ਕੀਤਾ ਜਾਂਦਾ ਹੈ । ਪੀਟੀਸੀ ਪੰਜਾਬੀ ਵੱਲੋਂ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਦੁਨੀਆ ਭਰ 'ਚ ਫੈਲਾਇਆ ਜਾ ਰਿਹਾ ਹੈ । ਉੱਥੇ ਹੀ ਪੀਟੀਸੀ ਪੰਜਾਬੀ ਵੱਲੋਂ ਅਜਿਹੇ ਕਈ ਸ਼ੋਅ ਸ਼ੁਰੂ ਕੀਤੇ ਗਏ ਹਨ ਜਿਨ੍ਹਾਂ ਨੇ ਮਨੋਰੰਜਨ ਜਗਤ 'ਚ ਵੱਖਰਾ ਹੀ ਸਥਾਨ ਬਣਾ ਲਿਆ ਹੈ । ਚਾਹ ਦਾ ਕੱਪ ਵਿੱਦ ਸਤਿੰਦਰ ਸੱਤੀ ਉਨ੍ਹਾਂ ਸ਼ੋਅਜ਼ ਚੋਂ ਇੱਕ ਹੈ ਜਿੱਥੇ ਪੰਜਾਬੀ ਇੰਡਸਟਰੀ ਨਾਲ ਜੁੜੀਆਂ ਹਸਤੀਆਂ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀਆਂ ਹਨ,ਜਿਨ੍ਹਾਂ ਬਾਰੇ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਅਤੇ ਪੰਜਾਬੀਸ ਦਿਸ ਵੀਕ ਵੀ ਉਨ੍ਹਾਂ ਸ਼ੋਅਜ਼ 'ਚੋਂ ਹੀ ਇੱਕ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network