ਪੰਜਾਬੀਸ ਦਿਸ ਵੀਕ ਦਾ ਇਸ ਵਾਰ ਦਾ ਐਪੀਸੋਡ ਹੋਵੇਗਾ ਜਾਣਕਾਰੀ ਅਤੇ ਮਨੋਰੰਜਨ ਭਰਪੂਰ

Written by  Shaminder   |  July 18th 2020 05:49 PM  |  Updated: July 18th 2020 05:53 PM

ਪੰਜਾਬੀਸ ਦਿਸ ਵੀਕ ਦਾ ਇਸ ਵਾਰ ਦਾ ਐਪੀਸੋਡ ਹੋਵੇਗਾ ਜਾਣਕਾਰੀ ਅਤੇ ਮਨੋਰੰਜਨ ਭਰਪੂਰ

ਪੰਜਾਬੀਸ ਦਿਸ ਵੀਕ ‘ਚ ਇਸ ਵਾਰ ਦਾ ਐਪੀਸੋਡ ਵੀ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਹੋਵੇਗਾ । ਇਸ ਵਾਰ ਤੁਹਾਨੂੰ ਮਿਲਵਾਇਆ ਜਾਵੇਗਾ ਰਣਜੀਤ ਸਿੰਘ ਨਾਲ ਜੋ ਕਿ ਰੂਸ ਫਰਾਂਸ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਦਸਤਾਰਧਾਰੀ ਸਿੱਖ ਨੂੰ ਡਿਪਟੀ ਮੇਅਰ ਚੁਣਿਆ ਗਿਆ ਹੈ । ਜੀ ਹਾਂ ਫਰਾਂਸ ਦੇ ਵਸਨੀਕ ਰਣਜੀਤ ਸਿੰਘ ਗੁਰਾਇਆ ਨੂੰ ਡਿਪਟੀ ਮੇਅਰ ਚੁਣਿਆ ਗਿਆ ਹੈ । ਜੋ ਕਿ ਪੂਰੇ ਸਿੱਖ ਭਾਈਚਾਰੇ ਲਈ ਮਾਣ ਦੀ ਗੱਲ ਹੈ ।

https://www.instagram.com/p/CCx9I7kB0wr/

ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਇੱਕ ਬੱਚੀ ਦੇ ਬਾਰੇ ਵੀ ਦੱਸਿਆ ਜਾਵੇਗਾ ਜੋ ਕਿ ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ । ਇਸ ਦੇ ਨਾਲ ਇਸ ਜਾਣਕਾਰੀ ਨਾਲ ਭਰਪੂਰ ਇਸ ਪ੍ਰੋਗਰਾਮ ‘ਚ ਸੂਫ਼ੀਆਨਾ ਰੰਗ ਵੀ ਤੁਹਾਨੁੰ ਵੇਖਣ ਨੂੰ ਮਿਲੇਗਾ । ਜੀ ਹਾਂ ਆਪਣੇ ਸੁਰੀਲੇ ਅਤੇ ਸੂਫ਼ੀ ਅੰਦਾਜ਼ ਨਾਲ ਇਸ ਸ਼ੋਅ ਦੀ ਰੌਣਕ ਵਧਾਉਣਗੇ ਪ੍ਰਸਿੱਧ ਗਾਇਕ ਕੰਵਰ ਗਰੇਵਾਲ । ਤੁਸੀਂ ਵੀ ਜਾਣਕਾਰੀ ਅਤੇ ਮਨੋਰੰਜਨ ਨਾਲ ਭਰਪੂਰ ਇਸ ਸ਼ੋਅ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੰਜਾਬੀਸ ਦਿਸ ਵੀਕ 19 ਜੁਲਾਈ, ਦਿਨ ਐਤਵਾਰ, ਸਵੇਰੇ 11:30 ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network