ਪੀਟੀਸੀ ਪੰਜਾਬੀ ‘ਤੇ ਵੇਖੋ ਗਾਇਕਾ ਸੰਦੀਪ ਦਾ ਨਵਾਂ ਗੀਤ ‘ਗੋਲੀ ਵਰਗੀ’

written by Shaminder | May 21, 2021

ਗਾਇਕਾ ਸੰਦੀਪ ਦਾ ਨਵਾਂ ਗੀਤ ‘ਗੋਲੀ ਵਰਗੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ਅਤੇ ਪੀਟੀਸੀ ਮਿਊਜ਼ਿਕ ‘ਤੇ ਵੇਖ ਸਕਦੇ ਹੋ । ਗੀਤ ਦੇ ਬੋਲ ਕਪਤਾਨ ਨੇ ਲਿਖੇ ਹਨ ਅਤੇ ਮਿਊਜ਼ਿਕ ਰੌਨ ਸੰਧੂ ਨੇ ਦਿੱਤਾ ਹੈ ।

Sandeep Image From Sandeep Song 'Goli Wargi'

ਹੋਰ ਪੜ੍ਹੋ : ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਦੀਪ ਸਿੱਧੂ ਨੇ ਬਣਾਈ ਇਹ ਰਣਨੀਤੀ, ਕਰ ਰਹੇ ਹਨ ਇਹ ਕੰਮ 

sandeep Image From Sandeep Song 'Goli Wargi'

ਇਸ ਗੀਤ ‘ਚ ਇੱਕ ਗੱਭਰੂ ਅਤੇ ਮੁਟਿਆਰ ਦੀ ਗੱਲ ਕੀਤੀ ਗਈ ਹੈ ਜਿਸ ਦੇ ਇਸ਼ਕ ਦੇ ਚਰਚੇ ਹਰ ਪਾਸੇ ਹਨ । ਇਸ ਗੀਤ ‘ਚ ਇੱਕ ਮੁਟਿਆਰ ਆਪਣੇ ਆਸ਼ਿਕ ਦੀ ਗੱਲ ਕਰ ਰਹੀ ਹੈ ਕਿ ਕਿਸ ਤਰ੍ਹਾਂ ਗੱਭਰੂ ਨੇ ਉਸ ਤੋਂ ਧੱਕੇ ਦੇ ਨਾਲ ਹੀ ਹਾਂ ਕਰਵਾ ਲਈ ਹੈ ।

Sandeep Image From Sandeep Song 'Goli Wargi'

ਇਸ ਗੀਤ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।ਇਹ ਗੱਭਰੂ ਇਸ ਮੁਟਿਆਰ ਦਾ ਨਾਂਅ ਆਪਣੀ ਗੰਨ ‘ਤੇ ਵੀ ਲਿਖਵਾਈ ਫਿਰਦਾ ਹੈ ।

 

View this post on Instagram

 

A post shared by PTC Punjabi (@ptc.network)

ਇਸ ਤੋਂ ਪਹਿਲਾਂ ਵੀ ਸੰਦੀਪ ਦੀ ਆਵਾਜ਼ ‘ਚ ਕਈ ਗੀਤ ਰਿਲੀਜ਼ ਹੋ ਚੁੱਕੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਉਸ ਦੇ ਇਸ ਨਵੇਂ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

 

You may also like