ਪੀਟੀਸੀ ਪੰਜਾਬੀ ਗੋਲਡ 'ਤੇ ਅੱਜ ਸ਼ਾਮ ਵੇਖੋ ਐਕਸ਼ਨ,ਥ੍ਰਿਲਰ ਅਤੇ ਰੋਮਾਂਸ ਨਾਲ ਭਰਪੂਰ ਜਿੰਮੀ ਸ਼ੇਰਗਿੱਲ ਅਤੇ ਸੁਰਵੀਨ ਚਾਵਲਾ ਦੀ ਫ਼ਿਲਮ 'ਹੀਰੋ ਨਾਮ ਯਾਦ ਰੱਖੀਂ'

written by Shaminder | January 23, 2020

ਪੀਟੀਸੀ  ਪੰਜਾਬੀ ਗੋਲਡ ਪ੍ਰਾਈਮ ਟਾਈਮ 'ਤੇ 23 ਜਨਵਰੀ ਸ਼ਾਮ 7:30 ਵਜੇ ਵੇਖੋ ਜਿੰਮੀ ਸ਼ੇਰਗਿੱਲ ਅਤੇ ਸੁਰਵੀਨ ਚਾਵਲਾ ਦੀ ਫ਼ਿਲਮ 'ਹੀਰੋ ਨਾਮ ਯਾਦ ਰੱਖੀਂ'। ਐਕਸ਼ਨ,ਰੋਮਾਂਸ ਅਤੇ ਥ੍ਰਿਲਰ ਨਾਲ ਭਰਪੂਰ ਇਸ ਫ਼ਿਲਮ 'ਚ ਜਿੰਮੀ ਸ਼ੇਰਗਿੱਲ,ਮੁਕੁਲ ਦੇਵ ਅਤੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ ।ਫ਼ਿਲਮ ਦੇ ਨਿਰਮਾਤਾ ਬਲਜੀਤ ਸਿੰਘ ਦਿਓ ਹਨ,ਇਸ ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਵਿਦੇਸ਼ 'ਚ ਕੀਤੀ ਗਈ ਹੈ ਅਤੇ ਫ਼ਿਲਮ ਨੂੰ ਨਰੋਤਮ ਫ਼ਿਲਮਸ ਦੇ ਬੈਨਰ ਹੇਠ ਤਿਆਰ ਕੀਤਾ ਗਿਆ ਹੈ । ਹੋਰ ਵੇਖੋ:ਪੀਟੀਸੀ ਪੰਜਾਬੀ ਗੋਲਡ ‘ਤੇ ਵੇਖੋ ਧਰਮਿੰਦਰ ਅਤੇ ਦੀਪ ਸਿੱਧੂ ਦੀ ਫ਼ਿਲਮ ‘ਜੋਰਾ 10 ਨੰਬਰੀਆ’ https://www.instagram.com/p/B7nh-75lYlC/ ਫ਼ਿਲਮ ਦੀ ਕਹਾਣੀ ਅੱਜ ਕੱਲ੍ਹ ਦੀਆਂ ਫ਼ਿਲਮਾਂ ਨਾਲੋਂ ਬਿਲਕੁਲ ਵੱਖਰੀ ਕਿਸਮ ਦੀ ਹੈ,ਇਸ ਫ਼ਿਲਮ 'ਚ ਜਿੰਮੀ ਸ਼ੇਰਗਿੱਲ ਦਾ ਕਿਰਦਾਰ ਵੀ ਬਿਲਕੁਲ ਵੱਖਰੀ ਤਰ੍ਹਾਂ ਦਾ ਹੈ ।ਇਸ ਫ਼ਿਲਮ ਦਾ ਅਨੰਦ ਤੁਸੀਂ ਵੀ ਪੀਟੀਸੀ ਪੰਜਾਬੀ ਗੋਲਡ 'ਤੇ ਮਾਣ ਸਕਦੇ ਹੋ । https://www.instagram.com/p/B4Uo2Wan5Om/ ਜਿੰਮੀ ਸ਼ੇਰਗਿੱਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ 'ਚ ਵੀ ਕੰਮ ਕਰ ਚੁੱਕੇ ਨੇ ਅਤੇ ਕਰ ਰਹੇ ਨੇ । ਉਨ੍ਹਾਂ ਦੀ ਹਾਲ ਹੀ 'ਚ ਅਜੇ ਦੇਵਗਨ ਦੇ ਨਾਲ ਫ਼ਿਲਮ ਆਈ ਸੀ 'ਦੇ ਦੇ ਪਿਆਰ ਦੇ' ਇਸ ਫ਼ਿਲਮ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ । https://www.instagram.com/p/B6IRmbmFYij/ ਉਨ੍ਹਾਂ ਨੇ ਮਾਹੀ ਗਿੱਲ ਦੇ ਨਾਲ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ ਅਤੇ ਦਰਸ਼ਕਾਂ ਵੱਲੋਂ ਉਨ੍ਹਾਂ ਦੀ ਅਦਾਕਾਰੀ ਨੁੰ ਪਿਆਰ ਮਿਲਦਾ ਹੈ ।

0 Comments
0

You may also like