ਪੀਟੀਸੀ ਪੰਜਾਬੀ ‘ਤੇ ਵੇਖੋ ਕਾਮੇਡੀ ਸੀਰੀਜ਼ ‘ਕ੍ਰੇਜ਼ੀ ਟੱਬਰ’ ਦਾ ਨਵਾਂ ਐਪੀਸੋਡ

written by Shaminder | April 21, 2021

ਪੀਟੀਸੀ ਪੰਜਾਬੀ ‘ਤੇ ਨਵਾਂ ਕਾਮੇਡੀ ਸ਼ੋਅ 'ਕ੍ਰੇਜ਼ੀ ਟੱਬਰ' ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ । ਇਹ ਸ਼ੋਅ ਤੁਸੀਂ ਹਰ ਰੋਜ ਰਾਤ ਨੂੰ 9 ਵਜੇ ਦਿਨ ਸੋਮਵਾਰ ਤੋਂ ਵੀਰਵਾਰ ਤੱਕ ਵੇਖ ਸਕਦੇ ਹੋ । ਅੱਜ ਰਾਤ ਨੂੰ ਇਸ ਕਾਮੇਡੀ ਸੀਰੀਜ਼ ਦਾ ਨਵਾਂ ਐਪੀਸੋਡ ਵਿਖਾਇਆ ਜਾਵੇਗਾ । ਇਸ ਐਪੀਸੋਡ ‘ਚ ਕ੍ਰੇਜ਼ੀ ਟੱਬਰ ਦੀਆਂ ਕ੍ਰੇਜ਼ੀ ਹਰਕਤਾਂ ਤੁਹਾਨੂੰ ਹੱਸਣ ਦੇ ਮਜਬੂਰ ਕਰ ਦੇਣਗੀਆਂ ।

ਹੋਰ ਪੜ੍ਹੋ : ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਇਹ ਚੀਜ਼ਾਂ

ਅੱਜ ਦੇ ਇਸ ਐਪੀਸੋਡ ‘ਚ ਵਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਮਲਹੋਤਰਾ ਨੂੰ ਅਪੀਲ ਕੀਤੀ ਗਈ ਕਿ ਸੋਨੂੰ ਰਾਤੋ
ਰਾਤ ਵਕੀਲ ਬਣ ਗਿਆ ।ਪਰ ਇੱਕ ਕਲਾਇੰਟ ਅਜਿਹਾ ਆ ਜਾਂਦਾ ਹੈ ਜੋ ਕਿ ਸ਼ਿੰਦੋ ਦੇ ਨਾਲ ਦਿਲ ਹੀ ਲਗਾ ਕੇ ਬਹਿ ਜਾਂਦਾ ਹੈ।

crazy tabbar

ਇਸ ਪਹਿਲੇ ਕੇਸ ਨੂੰ ਸੋਨੂੰ ਕਿਸ ਤਰ੍ਹਾਂ ਹੱਲ ਕਰੇਗਾ ਅਤੇ ਕਲਾਇੰਟ ਨੂੰ ਕਿਵੇਂ ਮੈਨੇਜ ਕਰੇਗਾ ਇਹ ਸਭ ਵੇਖਣ ਨੂੰ ਮਿਲੇਗਾ ਕ੍ਰੇਜ਼ੀ ਟੱਬਰ ‘ਚ।

 

View this post on Instagram

 

A post shared by PTC Punjabi (@ptc.network)

ਸੋ ਤੁਸੀਂ ਵੀ ਇਸ ਪ੍ਰੋਗਰਾਮ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ । ਇਸ ਸ਼ੋਅ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ ।

 

 

0 Comments
0

You may also like