"ਹਰਜੀਤਾ" ਦਾ ਟਰੇਲਰ ਹੋਇਆ ਰਿਲੀਜ਼ : ਐਮੀ ਵਿਰਕ ਦੀ ਸ਼ਾਨਦਾਰ ਐਕਟਿੰਗ ਜਿੱਤ ਲਵੇਗੀ ਦਿਲ
ਪਾਲੀਵੁੱਡ ‘ਚ ਅੱਜ ਕਲ ਹਰ ਕੋਈ ਗੋਲ ਮਾਰਣ ਦੀ ਕੋਸ਼ਿਸ਼ ਕਰ ਰਿਹਾ ਹੈ | 20 ਅਪ੍ਰੈਲ ਨੂੰ ਪੋਲੀਵੁਡ ਫ਼ਿਲਮ ‘ਖਿੱਦੋ-ਖੂੰਡੀ’ ਰਿਲੀਜ਼ ਹੋਈ ਹੈ | ਫਿਲਮ ਹਾਕੀ ਦੇ ਖੇਡ ਤੇ ਅਧਾਰਿਤ ਹੈ | ਤੇ ਅੱਜ ਰਿਲੀਜ਼ ਹੋਇਆ ਹੈ ਟਰੇਲਰ ਹਾਕੀ ਦੇ ਖੇਡ ਤੇ ਅਧਾਰਿਤ ਬਣ ਰਹੀ ਇਕ ਹੋਰ ਫ਼ਿਲਮ ‘ਹਰਜੀਤਾ’ ਦਾ | ਫਿਲਮ ‘ਚ ਐਮੀ ਵਿਰਕ Ammy Virk ਨੇ ਹਰਜੀਤ ਸਿੰਘ ਯਾਨੀ ਹਰਜੀਤਾ ਦਾ ਕਿਰਦਾਰ ਨਿਭਾਇਆ ਹੈ | ਜਲਦ ਹੀ ਹਾਕੀ ਕਪਤਾਨ ਸੰਦੀਪ ਸਿੰਘ ਦੀ ਜ਼ਿੰਦਗੀ ਤੇ ਅਧਾਰਿਤ ਫ਼ਿਲਮ ‘ਸੂਰਮਾ’ ਵੀ ਰਿਲੀਜ਼ ਹੋਣ ਵਾਲੀ ਹੈ ਜਿਸ ਵਿਚ ਦਿਲਜੀਤ ਦੋਸਾਂਝ ਮੁਖ ਕਿਰਦਾਰ ਨਿਭਾਉਣਗੇ |
"ਹਰਜੀਤਾ Harjeeta" ਦੀ ਜਿਸ ਦਾ ਹਾਲ ਹੀ ‘ਚ ਕੁਝ ਸਮਾਂ ਪਹਿਲਾਂ ਹੀ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਦਾ ਟ੍ਰੇਲਰ ਕਾਫੀ ਦਮਦਾਰ ਹੈ | ਫਿਲਮ ਵਿਚ ਐਮੀ ਵਿਰਕ Ammy Virk ਨੇ ਸ਼ਾਨਦਾਰ ਐਕਟਿੰਗ ਕੀਤੀ ਹੈ | ਐਮੀ ਦਾ ਵਧੀਆ ਪ੍ਰਦਰਸ਼ਨ ਤੇ ਕੜੀ ਮੇਹਨਤ ਦਰਸ਼ਕਾਂ ਦਾ ਮਨ ਮੋਹ ਲੈਣਗੇ। ਐਮੀ ਨੇ ਆਪਣੀ ਫਿਲਮ ਦਾ ਟ੍ਰੇਲਰ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕਰਦੇ ਹੋਏ ਲਿਖਿਆ :
"HARJEETA ❤Trailer is out ?
Sari Team Di Bahut Mehnat Laggi aa Ji, Umeed Ae Psand Aauga, Wadh Ton Ton Wadh Share Karo Te Full Movie 18 May Nu Release Hon Jaa Rahi Aa???? Waheguru Mehar Kare ??
https://youtu.be/4ZW46kW7mG8 "
ਐਮੀ Ammy Virk ਨੇ ਹਾਰਜੀਤਾ ਦੇ ਰੋਲ ਲਈ ਕੜੀ ਮਿਹਨਤ ਕੀਤੀ ਹੈ ਤੇ ਉਨ੍ਹਾਂ ਦਾ ਬਾਦਲ ਰੂਪ ਸਾਫ ਨਜ਼ਰ ਆ ਰਿਹਾ ਹੈ। ‘ਹਰਜੀਤਾ Harjeeta’ ਹਾਕੀ ਖਿਡਾਰੀ ਹਰਜੀਤ ਸਿੰਘ ਤੁਲੀ ਦੀ ਜਿੰਦਗੀ ‘ਤੇ ਆਧਾਰਿਤ ਫ਼ਿਲਮ ਹੈ ਜਿੰਨਾ ਨੇ 2016 ‘ਚ ਹਾਕੀ ਜੂਨੀਅਰ ਵਰਲਡ ਕੱਪ ‘ਚ ਭਾਰਤ ਨੂੰ ਸਵਰਨ ਪਦਕ ਜਿਤਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ | ਐਮੀ ਵਿਰਕ Ammy Virk ਦੇ ਨਾਲ ਫ਼ਿਲਮ ‘ਚ ਪੰਕਜ ਤ੍ਰਿਪਾਠੀ, ਰਾਜ ਝਿੰਗਰ, ਪ੍ਰਕਾਸ਼ ਗੱਧੂ ਤੇ ਸਮੀਪ ਸਿੰਘ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਹੋਕੀ ਦੇ ਖੇਡ ਤੇ ਅਧਾਰਿਤ ਫਿਲਮ "ਹਰਜੀਤਾ" ਨੂੰ ਡਾਇਰੈਕਟ ਕੀਤਾ ਹੈ ਵਿਜੇ ਕੁਮਾਰ ਅਰੋੜਾ ਨੇ | ਫਿਲਮ ਦੀ ਕਹਾਣੀ ਜਗਦੀਪ ਸਿੱਧੂ ਦੁਆਰਾ ਲਿਖੀ ਗਈ ਹੈ | ਫ਼ਿਲਮ 18 ਮਈ 2018 ਨੂੰ ਰਿਲੀਜ਼ ਹੋਵੇਗੀ |
ਦਸ ਦੇਈਏ ਕਿ ਹਾਲ ਹੀ ਚ ਹਾਕੀ ‘ਤੇ ਖੇਡ ਤੇ ਅਧਾਰਿਤ ਇਕ ਹੋਰ ਪੰਜਾਬੀ ਫ਼ਿਲਮ ‘ਖਿੱਦੋ-ਖੂੰਡੀ’ ਰਿਲੀਜ਼ ਹੋਇ ਹੈ ਜਿਸ ਵਿਚ ਰਣਜੀਤ ਬਾਵਾ ਨੇ ਮੁਖ ਕਿਰਦਾਰ ਨਿਭਾਇਆ ਹੈ | ਤੇ ਜੂਨ ਚ ਹਾਕੀ ਖਿਡਾਰੀ ਸੰਦੀਪ ਸਿੰਘ Sandeep Singh ਦੇ ਜੀਵਨ ਤੇ ਅਧਾਰਿਤ ਬਾਲੀਵੁੱਡ ਫਿਲਮ ‘ਸੂਰਮਾ’ ਰਿਲੀਜ਼ ਲਈ ਤਿਆਰ ਹੈ ਜਿਸ ‘ਚ ਪਾਲੀਵੁੱਡ ਦੇ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਮੁਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ |
ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਕਿਹੜੀ ਫ਼ਿਲਮ ਸਭ ਤੋਂ ਵਧੀਆ ਹੈ ਤੇ ਕੇਹੜਾ ਐਕਟਰ ਦੂਜੇ ਤੋਂ ਜ਼ਿਆਦਾ ਗੋਲ ਕਰਦਾ ਹੈ।
https://www.youtube.com/watch?v=4ZW46kW7mG8&feature=youtu.be