
Viral video Man Throws Cash From Flyover: ਭਾਰਤ ਵਿੱਚ ਦਿਲਦਾਰ ਲੋਕਾਂ ਦੀ ਕੋਈ ਕਮੀ ਨਹੀਂ ਹੈ। ਜਿੱਥੇ ਲੋਕ ਇੱਕ-ਇੱਕ ਪੈਸੇ ਲਈ ਤਰਸਦੇ ਹਨ, ਉੱਥੇ ਹੀ ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਲਈ ਪੈਸੇ ਦੀ ਕੋਈ ਕੀਮਤ ਨਹੀਂ ਹੁੰਦੀ। ਜੇਕਰ ਉਨ੍ਹਾਂ ਦਾ ਕੰਮ ਹੋ ਜਾਵੇ ਤਾਂ ਉਹ ਪੈਸਿਆਂ ਦੀ ਬਰਸਾਤ ਵੀ ਕਰ ਸਕਦੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਨੂੰ ਦੇਖਣ ਤੋਂ ਬਾਅਦ ਅਜਿਹਾ ਜਾਪਦਾ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।

ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਵਿਅਕਤੀ ਕਾਲੇ ਰੰਗ ਦੇ ਬਲੇਜ਼ਰ ਅਤੇ ਚਿੱਟੇ ਰੰਗ ਦੀ ਕਮੀਜ਼ ਪਹਿਨੇ ਹੋਏ ਨਜ਼ਰ ਆ ਰਿਹਾ ਹੈ। ਉਸ ਵਿਅਕਤੀ ਦੇ ਹੱਥਾਂ ਵਿੱਚ ਇੱਕ ਬੈਗ ਹੈ।
ਵੀਡੀਓ ਦੇ ਵਿੱਚ ਵਿਖਾਈ ਦੇ ਰਹੇ ਇਸ ਵਿਅਕਤੀ ਨੂੰ ਆਲੇ ਦੁਆਲੇ ਦੇ ਲੋਕ ਬੇਹੱਦ ਹੈਰਾਨੀ ਭਰੇ ਅੰਦਾਜ਼ ਵਿੱਚ ਦੇਖ ਰਹੇ ਹਨ। ਕਿਉਂਕਿ ਇਹ ਵਿਅਕਤੀ ਫਲਾਈਓਵਰ ਤੋਂ ਨੋਟਾਂ ਦੀ ਬਰਸਾਤ ਕਰ ਰਿਹਾ ਹੈ। ਜਿੱਥੇ ਇੱਕ ਪਾਸੇ ਇਹ ਵਿਅਕਤੀ ਨੋਟਾਂ ਦੀ ਬਰਸਾਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਨੋਟ ਲੁੱਟਣ ਲਈ ਲੋਕਾਂ ਦੀ ਭੀੜ ਇੱਕਠੀ ਹੁੰਦੀ ਹੋਈ ਨਜ਼ਰ ਆਈ। ਦੱਸਿਆ ਜਾ ਰਿਹਾ ਹੈ ਕਿ ਇਹ ਵਾਇਰਲ ਵੀਡੀਓ ਬੈਂਗਲੁਰੂ ਦਾ ਹੈ।

ਮੀਡੀਆ ਰਿਪੋਰਟਾਂ ਦੇ ਮੁਤਾਬਕ ਨੋਟਾਂ ਦੇ ਬੰਡਲ ਨੂੰ ਉਡਾਉਣ ਵਾਲਾ ਵਿਅਕਤੀ ਸਾਬਕਾ ਕਬੱਡੀ ਖਿਡਾਰੀ ਹੈ। ਉਸ ਦਾ ਲੰਮੇਂ ਸਮੇਂ ਤੋਂ ਰੁਕਿਆ ਹੋਇਆ ਕੋਈ ਕੰਮ ਪੂਰਾ ਹੋ ਗਿਆ ਸੀ, ਜਿਸ ਦੀ ਖੁਸ਼ੀ ਵਿੱਚ ਉਸ ਨੇ ਬੈਂਗਲੁਰੂ ਦੇ ਕੇਕੇਆਰ ਮਾਰਕੀਟ ਫਲਾਈਓਵਰ ਦੇ ਉੱਪਰੋਂ 10 ਰੁਪਏ ਦੇ ਨੋਟਾਂ ਦਾ ਬੰਡਲ ਉਡਾ ਦਿੱਤਾ ਸੀ।
ਇਹ ਘਟਨਾ 24 ਜਨਵਰੀ ਦੀ ਦੱਸੀ ਜਾ ਰਹੀ ਹੈ। ਨੋਟਾਂ ਦੀ ਬਰਸਾਤ ਕਰਨ ਦੇ ਚੱਲਦੇ ਕੁਝ ਸਮੇਂ ਲਈ ਸੜਕ 'ਤੇ ਹਫੜਾ-ਦਫੜੀ ਮੱਚ ਗਈ ਅਤੇ ਟ੍ਰੈਫਿਕ ਜਾਮ ਹੋ ਗਿਆ। ਇਸ ਕਾਰਨ ਪੁਲਿਸ ਨੇ ਇਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਹੋਰ ਪੜ੍ਹੋ: ਚਰਚਾ ਦਾ ਵਿਸ਼ਾ ਬਣਿਆ ਆਥੀਆ ਸ਼ੈੱਟੀ ਦਾ ਬ੍ਰਾਈਡਲ ਲਹਿੰਗਾ, 10 ਹਜ਼ਾਰ ਘੰਟਿਆਂ 'ਚ ਬਣ ਕੇ ਹੋਇਆ ਤਿਆਰ
ਨੋਟਾਂ ਦੀ ਬਾਰਿਸ਼ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਤੇ ਯੂਜ਼ਰਸ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਲੋਕਾਂ ਨੇ ਕਮੈਂਟ ਕਰਕੇ ਲਿਖਿਆ ਕਿ ਜੇ ਪੈਸਾ ਹੈ ਤਾਂ ਅਜਿਹਾ ਹੋਣਾ ਚਾਹੀਦਾ ਹੈ। ਕੁਝ ਯੂਜ਼ਰਸ ਕਹਿ ਰਹੇ ਹਨ ਕਿ ਉਹ ਗੌਤਮ ਅਡਾਨੀ ਤੋਂ ਜ਼ਿਆਦਾ ਅਮੀਰ ਹੈ। ਇੱਕ ਯੂਜ਼ਰ ਨੇ ਲਿਖਿਆ, ਭਾਰਤ ਵਿਸ਼ਵ ਗੁਰੂ ਹੈ ਤੇ ਇੱਥੇ ਕੁਝ ਵੀ ਹੋ ਸਕਦਾ ਹੈ।