ਦੇਖੋ ਵੀਡੀਓ : ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਆਪਣੇ ਨਵੇਂ ਗੀਤ ‘Parche’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ

written by Lajwinder kaur | February 18, 2021

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਸੁਰਜੀਤ ਭੁੱਲਰ (Surjit Bhullar) ਆਪਣੇ ਨਵੇਂ ਗੀਤ ‘ਪਰਚੇ’ (Parche) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਇਸ ਗੀਤ ਨੂੰ ਸੁਰਜੀਤ ਭੁੱਲਰ ਤੇ ਗਾਇਕਾ ਸੁਦੇਸ਼ ਕੁਮਾਰੀ ਹੋਰਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

sudesh kumari and surjit bhullar

ਹੋਰ ਪੜ੍ਹੋ :ਨਵਾਂ ਪੰਜਾਬੀ ਗੀਤ ‘SUIT PURANE’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਸ਼ਿਪਰਾ ਗੋਇਲ ਤੇ ਇੰਦਰ ਚਾਹਲ ਦੀ ਖੱਟੀ-ਮਿੱਠੀ ਨੋਕ-ਝੋਕ, ਦੇਖੋ ਵੀਡੀਓ

ਇਸ ਗੀਤ 'ਚ ਦੋ ਪਿਆਰ ਕਰਨ ਵਾਲੇ ਜੋੜੇ ਦੇ ਦਿਲ ਦੇ ਹਾਲ ਨੂੰ ਬਿਆਨ ਕੀਤਾ ਹੈ । ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਬਿੱਟੂ ਚੀਮਾ (Bittu Cheema) ਨੇ ਲਿਖੇ ਨੇ ਤੇ ਮਿਊਜ਼ਿਕ Mista Baaz ਨੇ ਦਿੱਤਾ ਹੈ । ਗਾਣੇ ਦੇ ਵੀਡੀਓ 'ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਅਮਰਦੀਪ ਫੋਗਾਟ, ਹੀਰਾ ਸੋਹਲ, ਮਨਦੀਪ ਮਨੀ। ਗਾਣੇ ਦਾ ਸ਼ਾਨਦਾਰ ਵੀਡੀਓ R Swami ਨੇ ਤਿਆਰ ਕੀਤਾ ਹੈ । ਗਾਣੇ ਨੂੰ Finetouch Music​   ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

inside image of parche song

ਜੇ ਗੱਲ ਕਰੀਏ ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਦੀ ਜੋੜੀ ਦੀ ਤਾਂ ਇਹ ਦੋਗਾਣਾ ਜੋੜੀ ਨੇ ਇਸ ਤੋਂ ਪਹਿਲਾਂ ਵੀ ਕਈ ਬਾਕਮਾਲ ਦੇ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ। ਦਰਸ਼ਕਾਂ ਵੱਲੋਂ ਦੋਵਾਂ ਗਾਇਕਾਂ ਦੇ ਗੀਤਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।

new punjabi song surjit bhullar and sudesh kumari

0 Comments
0

You may also like