ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਵੀ ਯਾਦ ਆ ਜਾਣਗੇ ਤੁਹਾਡੇ ਸਕੂਲ ਦੇ ਦਿਨ

written by Rupinder Kaler | September 15, 2021

ਸਾਡੇ ਵਿੱਚੋਂ ਬਹੁਤ ਸਾਰੇ ਲੋਕ ਹਨ ਜਿਹੜੇ ਆਪਣੇ ਸਕੂਲ ਦੇ ਦਿਨਾਂ (School days) ਨੂੰ ਯਾਦ ਕਰਕੇ ਖੁਸ਼ ਹੁੰਦੇ ਹੋਣਗੇ । ਸਕੂਲ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਲੈ ਕੇ ਸਾਨੂੰ ਕਈ ਵਾਰ ਮਾਰ ਵੀ ਪੈਂਦੀ ਹੈ । ਇਹ ਸ਼ਰਾਰਤਾਂ ਸਾਨੂੰ ਖੂਸ਼ੀ ਵੀ ਦਿੰਦੀਆਂ ਹਨ । ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਵੀ ਹੁੰਦੇ ਹਨ ਜਿਹੜੇ ਸਕੂਲ ਜਾਣ ਤੋਂ ਕਤਰਾਉਂਦੇ ਹਨ ।

Pic Courtesy: twitter

ਹੋਰ ਪੜ੍ਹੋ :

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7 ‘ਚ ਮਨਰਾਜ ਦੀ ਪ੍ਰਫਾਰਮੈਂਸ ਦੇਖ ਭਾਵੁਕ ਹੋਈ ਅਫਸਾਨਾ ਖ਼ਾਨ, ਯਾਦ ਆਏ ਆਪਣੇ ਪੁਰਾਣੇ ਦਿਨ

Pic Courtesy: twitter

ਸਕੂਲ (School days) ਨਾ ਜਾਣ ਲਈ ਤਰ੍ਹਾਂ ਤਰ੍ਹਾਂ ਦੇ ਬਹਾਨੇ ਵੀ ਬਣਾਉਂਦੇ ਹਨ । ਇਸੇ ਤਰ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ਵਿੱਚ ਇੱਕ ਬੱਚਾ ਸਕੂਲ (School days) ਨਾ ਜਾਣ ਲਈ ਨਖਰੇ ਦਿਖਾ ਰਿਹਾ ਹੈ । ਇਹ ਵੀਡੀਓ ਕਾਫੀ ਮਜ਼ੇਦਾਰ ਹੈ ਤੇ ਇਸ ਨੂੰ ਦੇਖ ਕੇ ਤੁਹਾਨੂੰ ਆਪਣੇ ਸਕੂਲ ਦੇ ਦਿਨਾਂ ਦੀ ਯਾਦ ਆ ਜਾਵੇਗੀ ।

ਇਸ ਵੀਡੀਓ ਨੂੰ ਇੱਕ ਆਈ ਏ ਐੱਸ ਅਧਿਕਾਰੀ ਨੇ ਸ਼ੇਅਰ ਕੀਤਾ ਹੈ । ਇਸ ਨੂੰ ਸ਼ੇਅਰ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ‘ਇਸ ਤਰ੍ਹਾਂ ਦੇ ਬੱਚੇ ਵੱਡੇ ਹੋ ਕੇ ਕਹਿੰਦੇ ਹਨ ਆਈ ਮਿਸ ਮਾਈ ਸਕੂਲ’ । ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

0 Comments
0

You may also like