ਪੰਜਾਬੀਸ ਦਿਸ ਵੀਕ 'ਚ ਇਸ ਵਾਰ ਵੇਖੋ ਸਰਹੱਦਾਂ ਦੇ ਰਾਖਿਆਂ ਦਾ ਵੱਖਰਾ ਸਵੈਗ

written by Shaminder | January 25, 2020

ਪੰਜਾਬੀਸ ਦਿਸ ਵੀਕ 'ਚ ਇਸ ਵਾਰ ਦਾ ਐਪੀਸੋਡ ਮਨੋਰੰਜਨ ਅਤੇ ਜਾਣਕਾਰੀ ਨਾਲ ਭਰਪੂਰ ਹੋਵੇਗਾ।ਇਸ ਵਾਰ ਦੇ ਐਪੀਸੋਡ 'ਚ ਇਤਿਹਾਸਕਾਰ ਅਤੇ ਲੇਖਕ ਸੁਰਜੀਤ ਹੰਸ ਬਾਰੇ ਗੱਲਬਾਤ ਹੋਵੇਗੀ ।ਇਸ ਦੇ ਨਾਲ ਹੀ ਨੌਜਵਾਨਾਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਕਿ ਆਪਣੇ ਦੇਸ਼ ਬਾਰੇ ਨੌਜਵਾਨ ਕਿੰਨੀ ਕੁ ਜਾਣਕਾਰੀ ਰੱਖਦੇ ਹਨ ।ਇਸ ਤੋਂ ਇਲਾਵਾ ਸਰਹੱਦਾਂ ਦੇ ਰਾਖੇ ਕਿਵੇਂ ਕਰਦੇ ਨੇ ਹੱਡ ਕੰਬਾ ਦੇਣੀ ਵਾਲੀ ਸਰਦੀ 'ਚ ਆਪਣਾ ਦਿਲ ਪਰਚਾਵਾ । ਹੋਰ ਵੇਖੋ:ਪੰਜਾਬੀਸ ਦਿਸ ਵੀਕ ‘ਚ ਇਸ ਵਾਰ ਵੇਖੋ ਕਿਵੇਂ ਜਸਬੀਰ ਕੌਰ ਨੇ ਵਧਾਇਆ ਪੰਜਾਬੀਆਂ ਦਾ ਮਾਣ https://www.instagram.com/p/B7vYRV3o_sx/ ਸੋ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਜਾਣਕਾਰੀ ਅਤੇ ਮਨੋਰੰਜਨ ਨਾਲ ਭਰਪੂਰ ਇਸ ਪ੍ਰੋਗਰਾਮ ਨੂੰ ਤਾਂ ਵੇਖਣਾ ਨਾਂ ਭੁੱਲਣਾ ਪੰਜਾਬੀਸ ਦਿਸ ਵੀਕ,ਦਿਨ ਐਤਵਾਰ 26 ਜਨਵਰੀ,ਸਵੇਰੇ 11:30 ਵਜੇ , ਸਿਰਫ਼ ਪੀਟੀਸੀ ਪੰਜਾਬੀ 'ਤੇ । ਦੱਸ ਦਈਏ ਕਿ ਪੀਟੀਸੀ ਪੰਜਾਬੀ 'ਤੇ ਇਸ ਸ਼ੋਅ ਦਾ ਪ੍ਰਸਾਰਣ ਹਰ ਐਤਵਾਰ ਨੂੰ ਕੀਤਾ ਜਾਂਦਾ ਹੈ ਅਤੇ ਇਸ ਪ੍ਰੋਗਰਾਮ ਦੇ ਜ਼ਰੀਏ ਦੇਸ਼ ਵਿਦੇਸ਼ 'ਚ ਵੱਸਦੇ ਅਤੇ ਵੱਖ-ਵੱਖ ਖੇਤਰਾਂ 'ਚ ਨਾਮਣਾ ਖੱਟਣ ਵਾਲੇ ਪੰਜਾਬੀਆਂ ਬਾਰੇ ਦੱਸਿਆ ਜਾਂਦਾ ਹੈ ।ਇਸ ਤੋਂ ਇਲਾਵਾ ਪੀਟੀਸੀ ਪੰਜਾਬੀ 'ਤੇ ਹੋਰ ਵੀ ਕਈ ਪ੍ਰੋਗਰਾਮ ਚਲਾਏ ਜਾ ਰਹੇ ਨੇ । ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ ।

0 Comments
0

You may also like