ਖੇਤੀ ਬਿੱਲਾਂ ਵਿਰੁੱਧ ਧਰਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਬਣਾ ਦਿੱਤੀ ਵਾਟਰ ਪਰੂਫ ਸਟੇਜ, ਵੀਡੀਓ ਵਾਇਰਲ

written by Shaminder | January 09, 2021

ਖੇਤੀ ਬਿੱਲਾਂ ਵਿਰੁੱਧ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ । ਇਸ ਧਰਨੇ ਪ੍ਰਦਰਸ਼ਨ ਦੌਰਾਨ ਬੀਤੇ ਦਿਨੀਂ ਆਏ ਮੀਂਹ ਕਾਰਨ ਕਿਸਾਨਾਂ ਨੂੰ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਸਨ । ਜਿਸ ਕਾਰਨ ਕਿਸਾਨਾਂ ਦੀ ਮੁੱਖ ਸਟੇਜ ਵੀ ਖਰਾਬ ਹੋ ਗਈ ਸੀ ।ਪਰ ਹੁਣ ਪੱਕੀ ਸਟੇਜ ਬਣਾ ਦਿੱਤੀ ਗਈ ਹੈ ਤੇ ਲੋਹੇ ਦੀਆਂ ਚਾਦਰਾਂ ਦੇ ਨਾਲ ਵਧੀਆ ਸਟੇਜ ਤਿਆਰ ਕਰ ਦਿੱਤੀ ਗਈ ਹੈ । farmer ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪੱਕੀ ਸਟੇਜ ਬਣਾ ਦਿੱਤੀ ਗਈ ਹੈ । ਹੁਣ ਮੀਂਹ, ਹਨੇਰੀ ਅਤੇ ਝੱਖੜ ਵੀ ਇਸ ਸਟੇਜ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ । ਹੋਰ ਪੜ੍ਹੋ : ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨਾਂ ਦੇ ਸਮਰਥਨ ‘ਚ ਉੱਤਰੇ ਫ਼ਿਲਮਕਾਰ ਰਾਜੀਵ ਨੇ ਅਵਾਰਡ ਵਾਪਸੀ ਦਾ ਕੀਤਾ ਐਲਾਨ
farmer ਦੱਸ ਦਈਏ ਕਿ ਅੱਠਵੇਂ ਦੌਰ ਦੀ ਗੱਲਬਾਤ ਫੇਲ੍ਹ ਹੋਣ ਤੋਂ ਬਾਅਦ ਕਿਸਾਨ ਅਤੇ ਸਰਕਾਰ ਵਿਚਾਲੇ ਤਲਖੀਆਂ ਵਧੀਆਂ ਹਨ। water proof stage ਕਿਸਾਨਾਂ ਨੇ ਸਾਫ ਕੀਤਾ ਹੋਇਆ ਹੈ ਕਿ ਉਹ ਕਾਨੂੰਨ ਰੱਦ ਹੋਣ ਤੋਂ ਬਿਨਾਂ ਵਾਪਸ ਨਹੀਂ ਜਾਣਗੇ ਅਤੇ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਕੜਕਦੀ ਠੰਢ ਵਿੱਚ ਵੀ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਹੋਏ ਹਨ।

0 Comments
0

You may also like