ਅੱਜ ਹੈ ਅਮਰ ਨੂਰੀ ਅਤੇ ਸਰਦੂਲ ਸਿਕੰਦਰ ਦੀ ਵੈਡਿੰਗ ਐਨੀਵਰਸਰੀ, ਗਾਇਕਾ ਨੇ ਵੀਡੀਓ ਸਾਂਝਾ ਕਰ ਪਤੀ ਨੂੰ ਕੀਤਾ ਯਾਦ

Written by  Shaminder   |  January 30th 2023 10:14 AM  |  Updated: January 30th 2023 10:14 AM

ਅੱਜ ਹੈ ਅਮਰ ਨੂਰੀ ਅਤੇ ਸਰਦੂਲ ਸਿਕੰਦਰ ਦੀ ਵੈਡਿੰਗ ਐਨੀਵਰਸਰੀ, ਗਾਇਕਾ ਨੇ ਵੀਡੀਓ ਸਾਂਝਾ ਕਰ ਪਤੀ ਨੂੰ ਕੀਤਾ ਯਾਦ

ਅੱਜ ਅਮਰ ਨੂਰੀ (Amar Noori) ਅਤੇ ਸਰਦੂਲ ਸਿਕੰਦਰ (Sardool Sikander) ਦੀ ਵੈਡਿੰਗ ਐਨੀਵਰਸਰੀ  (Wedding Anniversary) ਹੈ । ਇਸ ਮੌਕੇ  ‘ਤੇ ਗਾਇਕਾ ਨੇ ਸਰਦੂਲ ਸਿਕੰਦਰ ਦੇ ਨਾਲ ਕੁਝ ਤਸਵੀਰਾਂ ਵਾਲਾ ਵੀਡੀਓ ਸਾਝਾਂ ਕੀਤਾ ਹੈ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ ।ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਮਿਸ ਯੂ ਮੇਰੀ ਜਾਨ ਅੱਜ ਦੇ ਦਿਨ 30 ਜਨਵਰੀ 1993 ‘ਚ ਆਪਣਾ ਵਿਆਹ ਹੋਇਆ ਸੀ । ਲਵ ਯੂ ਹਰ ਜਨਮ ‘ਚ ਇੰਤਜ਼ਾਰ ਕਰੂੰਗੀ ਤੁਹਾਡਾ’।

Amar Noori And Sardool Sikander

ਹੋਰ ਪੜ੍ਹੋ : ਗਦਰ- 2 ਦੇ ਸੈੱਟ ਤੋਂ ਵਾਇਰਲ ਹੋਇਆ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦਾ ਵੀਡੀਓ, ਅਮੀਸ਼ਾ ਇੰਝ ਮਸਤੀ ਕਰਦੀ ਆਈ ਨਜ਼ਰ

ਅਮਰ ਨੂਰੀ ਨੇ ਪਤੀ ਲਈ ਕੀਤਾ ਸੀ ਗੁਰਦਾ ਦਾਨ

ਅਮਰ ਨੂਰੀ ਅਤੇ ਸਰਦੂਲ ਸਿਕੰਦਰ ਦਾ ਪਿਆਰ ਬਹੁਤ ਗੂੜ੍ਹਾ ਹੈ । ਸਰਦੂਲ ਸਿਕੰਦਰ ਕਿਡਨੀ ਦੀ ਬੀਮਾਰੀ ਦੇ ਨਾਲ ਪੀੜਤ ਸਨ ਅਤੇ ਜਦੋਂ ਅਮਰ ਨੂਰੀ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਆਪਣਾ ਇੱਕ ਗੁਰਦਾ ਸਰਦੂਲ ਸਿਕੰਦਰ ਨੂੰ ਦਾਨ ਕਰ ਦਿੱਤਾ ਸੀ ਅਤੇ ਸਰਦੂਲ ਸਿਕੰਦਰ ਨੂੰ ਨਵੀਂ ਜ਼ਿੰਦਗੀ ਮਿਲੀ ਸੀ ।

Amar Noori And Sardool Sikander image Source : Instagram

ਹੋਰ ਪੜ੍ਹੋ : ਤਸਵੀਰ ‘ਚ ਧਰਮਿੰਦਰ ਦੇ ਨਾਲ ਨਜ਼ਰ ਆ ਰਿਹਾ ਬੱਚਾ ਹੈ ਬਾਲੀਵੁੱਡ ਦਾ ਪ੍ਰਸਿੱਧ ਅਦਾਕਾਰ, ਕੀ ਤੁਸੀਂ ਪਛਾਣਿਆ !

ਅਮਰ ਨੂਰੀ ਅਤੇ ਸਰਦੂਲ ਸਿਕੰਦਰ ਨੇ ਇੱਕਠਿਆਂ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਦੋਵਾਂ ਦੀ ਮੁਲਾਕਾਤ ਵੀ ਇੱਕਠਿਆਂ ਗੀਤ ਗਾਉਣ ਦੇ ਦੌਰਾਨ ਹੋਈ ਸੀ ।

amar noori shared unseen pic with hubby sardool sikander

ਅਮਰ ਨੂਰੀ ਦਾ ਪਰਿਵਾਰ

ਸਰਦੂਲ ਸਿਕੰਦਰ ਦੇ ਦਿਹਾਂਤ ਤੋਂ ਬਾਅਦ ਅਮਰ ਨੂਰੀ ਆਪਣੇ ਦੋਵਾਂ ਪੁੱਤਰ ਅਲਾਪ ਸਿਕੰਦਰ ਅਤੇ ਸਾਰੰਗ ਸਿਕੰਦਰ ਦੇ ਨਾਲ ਜ਼ਿੰਦਗੀ ਬਤੀਤ ਕਰ ਰਹੇ ਹਨ । ਉੇਨ੍ਹਾਂ ਦੇ ਦੋਵੇਂ ਬੇਟੇ ਵੀ ਗਾਇਕੀ ਦੇ ਖੇਤਰ ‘ਚ ਜੁੜੇ ਹੋਏ ਹਨ ।

Amar Noori Shared her old pic

ਅਦਾਕਾਰੀ ‘ਚ ਵੀ ਸਰਗਰਮ ਅਮਰ ਨੂਰੀ

ਇਨ੍ਹੀਂ ਦਿਨੀਂ ਅਮਰ ਨੂਰੀ ਗਾਇਕੀ ਦੇ ਨਾਲ–ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ਅਤੇ ਕਈ ਫ਼ਿਲਮਾਂ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ ਅਤੇ ਅਕਸਰ ਫ਼ਿਲਮ ਦੇ ਸੈੱਟ ਤੋਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।

Sardool Sikander and Amar noori image From instagram

ਅੱਜ ਅਮਰ ਨੂਰੀ ਅਤੇ ਸਰਦੂਲ ਸਿਕੰਦਰ ਦੀ ਵੈਡਿੰਗ ਐਨੀਵਰਸਰੀ ਦੇ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ।

 

View this post on Instagram

 

A post shared by Amar Noori (@amarnooriworld)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network